ਜੰਮੂ- ਪਾਕਿਸਤਾਨੀ ਰੇਂਜਰਾਂ ਨੇ ਇੱਥੇ ਕੌਮਾਂਤਰੀ ਸਰਹੱਦ (ਆਈ.ਬੀ.) ਕੋਲ ਝਾੜੀਆਂ ਦੀ ਸਫ਼ਾਈ 'ਚ ਲੱਗੀਆਂ ਮਸ਼ੀਨਾਂ 'ਤੇ ਗੋਲੀਬਾਰੀ ਕੀਤੀ। ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਕਰੀਬ 4 ਮਹੀਨਿਆਂ 'ਚ ਇਹ ਦੂਜੀ ਵਾਰ ਜੰਗਬੰਦੀ ਦੀ ਉਲੰਘਣਾ ਹੋ ਸਕਦੀ ਹੈ। ਆਈ.ਬੀ. ਦੀ ਸੁਰੱਖਿਆ 'ਚ ਲੱਗੇ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਨਾ ਤਾਂ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਇਸ ਤੋਂ ਇਨਕਾਰ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਪਾਕਿਸਤਾਨੀ ਰੇਂਜਰਾਂ ਨੇ ਸਵੇਰੇ 8.15 ਵਜੇ ਜੰਮੂ ਦੇ ਬਾਹਰੀ ਇਲਾਕੇ 'ਚ ਅਰਨੀਆ ਸੈਕਟਰ ਦੇ ਵਿਕਰਮ ਚੌਕੀ ਖੇਤਰ 'ਚ ਝਾੜੀਆਂ ਦੀ ਸਫ਼ਾਈ ਕਰ ਰਹੀ ਬੁਲੇਟ ਪਰੂਫ ਜੇ.ਸੀ.ਬੀ. ਮਸ਼ੀਨ ਦੇਖਣ ਤੋਂ ਬਾਅਦ ਕੁਝ ਰਾਊਂਡ ਗੋਲੀਆਂ ਚਲਾਈਆਂ। ਕਿਸੇ ਦੇ ਹਤਾਹਤ ਹੋਣ ਦੀ ਖ਼ਬਰ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਬੀ.ਐੱਸ.ਐੱਫ. ਨੇ ਵੀ ਜਵਾਬੀ ਕਾਰਵਾਈ 'ਚ ਕੁਝ ਰਾਊਂਡ ਗੋਲੀਆਂ ਚਲਾਈਆਂ। ਨਾਲ ਹੀ ਕਿਹਾ ਕਿ ਸਥਿਤੀ ਆਮ ਹੋ ਗਈ ਅਤੇ ਸਰਹੱਦ ਕੋਲ ਸ਼ਾਂਤੀ ਬਣੀ ਹੋਈ ਹੈ। 2 ਮਈ ਨੂੰ, ਪਾਕਿਸਤਾਨੀ ਫ਼ੌਜੀਆਂ ਨੇ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਸੈਕਟਰ 'ਚ ਆਈ.ਬੀ. ਕੋਲ ਗੋਲੀਬਾਰੀ ਕਰ ਕੇ ਜੰਗਬੰਦੀ ਦੀ ਉਲੰਘਣਾ ਕੀਤੀ ਸੀ, ਜੋ ਦੋਹਾਂ ਦੇਸ਼ਾਂ ਵਲੋਂ ਸਰਹੱਦ ਕੋਲ ਸ਼ਾਂਤੀ ਬਣਾਏ ਰੱਖਣ ਲਈ ਇਸ ਸਾਲ 25 ਫਰਵਰੀ ਨੂੰ ਨਵੇਂ ਸਮਝੌਤੇ 'ਤੇ ਦਸਤਖ਼ਤ ਕਰਨ ਤੋਂ ਬਾਅਦ ਪਾਕਿਸਤਾਨ ਵਲੋਂ ਜੰਗਬੰਦੀ ਦੀ ਪਹਿਲੀ ਉਲੰਘਣਾ ਸੀ। ਪਿਛਲੇ ਮਹੀਨੇ, ਬੀ.ਐੱਸ.ਐੱਫ. ਨੇ 2 ਪਾਕਿਸਤਾਨੀ ਘੁਸਪੈਠੀਆਂ ਨੂੰ ਗੋਲੀ ਮਾਰ ਦਿੱਤੀ ਸੀ, ਜਿਨ੍ਹਾਂ ਨੇ ਵਾਰ-ਵਾਰ ਚਿਤਾਵਨੀ ਦੇਣ ਤੋਂ ਬਾਅਦ ਵੀ ਸਾਂਬਾ ਸੈਕਟਰ 'ਚ ਇਸ ਵੱਲ ਆਉਣ ਦੀ ਕੋਸ਼ਿਸ਼ ਕੀਤੀ ਸੀ।
ਕੋਵਿਡ ਕੇਅਰ ਸੈਂਟਰ ’ਚ ਮਰੀਜ਼ ਦੀ ਮੌਤ, ਭੀੜ ਨੇ ਜੂਨੀਅਰ ਡਾਕਟਰ ਦੀ ਕੀਤੀ ਕੁੱਟਮਾਰ
NEXT STORY