ਲਖਨਊ-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਹੁਣ ਪਾਕਿਸਤਾਨ ਦੀ ਇਕ-ਇਕ ਇੰਚ ਜ਼ਮੀਨ ‘ਬ੍ਰਹਿਮੋਸ’ ਮਿਜ਼ਾਈਲ ਦੀ ਪਹੁੰਚ ਵਿਚ ਹੈ। ਰਾਜਨਾਥ ਸਿੰਘ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਾਲ ਲਖਨਊ ਸਥਿਤ ‘ਬ੍ਰਹਿਮੋਸ ਏਅਰੋਸਪੇਸ’ ਯੂਨਿਟ ਵਿਚ ਨਿਰਮਿਤ ‘ਬ੍ਰਹਿਮੋਸ’ ਮਿਜ਼ਾਈਲਾਂ ਦੀ ਪਹਿਲੀ ਖੇਪ ਨੂੰ ਹਰੀ ਝੰਡੀ ਦਿਖਾਈ।
ਰੱਖਿਆ ਮੰਤਰੀ ਨੇ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਹੁਣ ਜਿੱਤ ਸਾਡੇ ਲਈ ਕੋਈ ਛੋਟਾ-ਮੋਟਾ ਇੰਸੀਡੈਂਟ (ਘਟਨਾ) ਨਹੀਂ ਰਿਹਾ, ਸਗੋਂ ਇਹ ਸਾਡੀ ਆਦਤ ਬਣ ਚੁੱਕੀ ਹੈ। ਹੁਣ ਸਾਨੂੰ ਇਸ ਆਦਤ ਨੂੰ ਬਣਾਈ ਰੱਖਣ ਅਤੇ ਇਸਨੂੰ ਹੋਰ ਵੀ ਮਜ਼ਬੂਤ ਕਰਨ ਦਾ ਸੰਕਲਪ ਲੈਣਾ ਹੋਵੇਗਾ। ਰਾਜਨਾਥ ਸਿੰਘ ਨੇ ਕਿਹਾ ਕਿ ਜਦੋਂ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ‘ਬ੍ਰਹਿਮੋਸ’ ਨਾਂ ਦਾ ਲਿਆ ਜਾਂਦਾ ਹੈ ਤਾਂ ਲੋਕਾਂ ਨੂੰ ਇਸ ਦੀਆਂ ਤਕਨੀਕੀ ਵਿਸ਼ੇਸ਼ਤਾਵਾਂ ਭਾਵੇਂ ਹੀ ਨਾ ਪਤਾ ਹੋਣ ਪਰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਅਤੇ ਔਰਤਾਂ ਤੱਕ ਦੇ ਮਨ ਵਿਚ ਮਿਜ਼ਾਈਲ ਦੀ ਤਸਵੀਰ ਅਤੇ ਇਸਦੀ ਭਰੋਸੇਯੋਗਤਾ ਕੁਦਰਤੀ ਤੌਰ ’ਤੇ ਆ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਹੁਣ ਸਾਰਿਆਂ ਨੂੰ ਭਰੋਸਾ ਹੈ ਕਿ ਸਾਡੇ ਵਿਰੋਧੀ ਬ੍ਰਹਿਮੋਸ ਤੋਂ ਨਹੀਂ ਬਚ ਸਕਣਗੇ। ਜਿੱਥੋਂ ਤੱਕ ਪਾਕਿਸਤਾਨ ਦੀ ਗੱਲ ਹੈ, ਹੁਣ ਉਸ ਦੇ ਇਲਾਕੇ ਦਾ ਹਰ ਇੰਚ ਬ੍ਰਹਿਮੋਸ ਦੀ ਪਹੁੰਚ ਵਿਚ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਵਿਚ ਜੋ ਹੋਇਆ ਉਹ ਸਿਰਫ਼ ਇਕ ‘ਟ੍ਰੇਲਰ’ ਸੀ ਪਰ ਇਸਨੇ ਪਾਕਿਸਤਾਨ ਨੂੰ ਇਹ ਅਹਿਸਾਸ ਕਰਵਾਇਆ ਕਿ ਜੇਕਰ ਭਾਰਤ ਪਾਕਿਸਤਾਨ ਨੂੰ ਜਨਮ ਦੇ ਸਕਦਾ ਹੈ, ਤਾਂ ਸਮਾਂ ਆਉਣ ’ਤੇ ਉਹ...। ਸਿੰਘ ਨੇ ਆਪਣੇ ਭਾਸ਼ਣ ਵਿਚ ਉਪਰੋਕਤ ਲਾਈਨ ਪੂਰੀ ਨਹੀਂ ਕੀਤੀ, ਸਗੋਂ ਉਥੇ ਮੌਜੂਦ ਲੋਕਾਂ ਨੂੰ ਕਿਹਾ ਕਿ ਹੁਣ ਮੈਨੂੰ ਅੱਗੇ ਬੋਲਣ ਦੀ ਕੋਈ ਲੋੜ ਨਹੀਂ ਹੈ-ਤੁਸੀਂ ਖੁਦ ਸਮਝਦਾਰ ਹੋ। ਸਿੰਘ ਨੇ ਕਿਹਾ ਕਿ ਦੇਸ਼ ਅਤੇ ਦੁਨੀਆ ਦੀਆਂ ਉਮੀਦਾਂ ਭਾਰਤ ਲਈ ਇਕ ਵੱਡਾ ਮੌਕਾ ਹਨ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਵਾਸੀਆਂ ਨੂੰ ਭਰੋਸਾ ਹੁੰਦਾ ਹੈ ਕਿ ਸਾਡੇ ਕੋਲ ਬ੍ਰਹਿਮੋਸ ਵਰਗਾ ਹਥਿਆਰ ਹੈ, ਤਾਂ ਇਹ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਹ (ਮਿਜ਼ਾਈਲ) ਇਕ ਪਾਸੇ ਰਵਾਇਤੀ ਚੀਜ਼ ਹੈ ਤਾਂ ਦੂਜੇ ਪਾਸੇ ਆਧੁਨਿਕ ਪ੍ਰਣਾਲੀ ਵੀ ਹੈ। ਇਹ ਲੰਬੀ ਦੂਰੀ ਤੱਕ ਮਾਰ ਕਰਨ ’ਚ ਸਮਰੱਥ ਹੈ। ਇਹ ਹਵਾਈ ਫੌਜ, ਸਮੁੰਦਰੀ ਫੌਜ ਅਤੇ ਜ਼ਮੀਨੀ ਫੌਜ ਤਿੰਨਾਂ ਹੀ ਫੌਜਾਂ ਦਾ ਭਰੋਸਾ ਹੈ। ਇਹ ਇਕ ਸਪੱਸ਼ਟ ਸੰਦੇਸ਼ ਹੈ ਕਿ ਭਾਰਤ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਤਾਕਤ ਰੱਖਦਾ ਹੈ।
ਉਨ੍ਹਾਂ ਿਕਹਾ ਕਿ ਇਸੇ ਭਰੋਸੇ ਨੇ ਸਾਨੂੰ ਆਪ੍ਰੇਸ਼ਨ ਸਿੰਧੂਰ ਵਿਚ ਤਾਕਤ ਦਿੱਤੀ, ਜਿਥੇ ‘ਬ੍ਰਹਿਮੋਸ’ ਇਕ ਆਮ ਸਿਸਟਮ ਨਹੀਂ, ਸਗੋਂ ਦੇਸ਼ ਦੀ ਸੁਰੱਖਿਆ ਦਾ ਸਭ ਤੋਂ ਵੱਡਾ ‘ਪ੍ਰੈਕਟੀਕਲ ਪਰੂਫ’ (ਵਿਵਹਾਰਕ ਸਬੂਤ) ਸਾਬਿਤ ਹੋਇਆ ਹੈ। ਰਾਜਨਾਥ ਸਿੰਘ ਨੇ ਦੁਹਰਾਇਆ ਕਿ ‘ਆਪ੍ਰੇਸ਼ਨ ਸਿੰਦੂਰ’ ਨੇ ਬ੍ਰਹਿਮੋਸ ਨੂੰ ਸਿਰਫ਼ ਇਕ ਪ੍ਰੀਖਣ (ਟ੍ਰਾਇਲ) ਨਹੀਂ, ਸਗੋਂ ਇਕ ਵਿਵਹਾਰਕ ਅਤੇ ਸਫਲ ਫੌਜੀ ਪ੍ਰਣਾਲੀ ਵਜੋਂ ਸਥਾਪਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਗਿਆਨੀਆਂ ਤੋਂ ਲੈ ਕੇ ਆਮ ਨਾਗਰਿਕਾਂ ਤੱਕ, ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਪਿੰਡਾਂ ਤੱਕ ਅਤੇ ਪੜ੍ਹੇ-ਲਿਖੇ ਤੋਂ ਲੈ ਕੇ ਘੱਟ ਪੜ੍ਹੇ-ਲਿਖੇ ਨਾਗਰਿਕਾਂ ਤੱਕ, ਸਾਰਿਆਂ ਨੂੰ ‘ਬ੍ਰਹਿਮੋਸ’ ਦੀ ਤਾਕਤ ਵਿਚ ਵਿਆਪਕ ਭਰੋਸਾ ਹੈ।
‘ਸਨਾਤਨਵਾਦੀਆਂ’ ਦੀ ਸੰਗਤ ਤੋਂ ਬਚੋ, ਸੰਘ ਪਰਿਵਾਰ ਤੋਂ ਸਾਵਧਾਨ ਰਹੋ : ਸਿੱਧਰਮਈਆ
NEXT STORY