ਨੈਸ਼ਨਲ ਡੈਸਕ- ਰਾਜੌਰੀ-ਪੁੰਛ ਦੇ ਡੋਰੀਮਲ-ਗੰਭੀਰ ਮੁਗਲਾ ਸਥਿਤ ਕੰਟਰੋਲ ਰੇਖਾ (ਐੱਲ.ਓ.ਸੀ.) ’ਤੇ ਐਤਵਾਰ ਸ਼ਾਮ ਨੂੰ ਪਾਕਿਸਤਾਨ ਫੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਇਕ ਹੀ ਦਿਨ ’ਚ 3 ਵਾਰ ਬਿਨਾਂ ਵਜ੍ਹਾ ਗੋਲੀਬਾਰੀ ਕੀਤੇ ਜਾਣ ਦੀ ਸੂਚਨਾ ਹੈ। ਇਹ ਘਟਨਾ ਡੋਰੀਮਲ-ਗੰਭੀਰ ਮੁਗਲਾ ’ਚ ਭਾਰਤੀ ਫੌਜ ਅਤੇ ਬੀ.ਐੱਸ.ਐੱਫ. ਦੀ ਜ਼ਿੰਮੇਵਾਰੀ ਵਾਲੇ ਖੇਤਰ ’ਚ ਸਾਹਮਣੇ ਆਈ।
ਜਾਣਕਾਰੀ ਮੁਤਾਬਕ, ਗੋਲੀਬਾਰੀ ਸੀਮਤ ਖੇਤਰ ਤੱਕ ਰਹੀ ਅਤੇ ਭਾਰਤੀ ਫੌਜ ਨੇ ਸਥਿਤੀ ’ਤੇ ਪੂਰੀ ਤਰ੍ਹਾਂ ਕਾਬੂ ਬਣਾਈ ਰੱਖਿਆ। ਫੌਜ ਦੇ ਜਵਾਨਾਂ ਨੇ ਚੌਕਸੀ ਦਿਖਾਉਂਦੇ ਹੋਏ ਜਵਾਬੀ ਫਾਇਰਿੰਗ ਕਰ ਕੇ ਪਾਕਿ ਨੂੰ ਕਰਾਰਾ ਜਵਾਬ ਦਿੱਤਾ, ਜਿਸ ਤੋਂ ਬਾਅਦ ਪਾਕਿਸਤਾਨੀ ਪੱਖ ਦੀਆਂ ਸਰਗਰਮੀਆਂ ਸ਼ਾਂਤ ਹੋ ਗਈਆਂ।
ਭਾਰਤੀ ਫੌਜ ਨੇ ਸਥਿਤੀ ਅਨੁਸਾਰ ਜਵਾਬੀ ਕਾਰਵਾਈ ਕਰਦੇ ਹੋਏ ਆਪਣੀਆਂ ਚੌਕੀਆਂ ਦੀ ਸੁਰੱਖਿਆ ਯਕੀਨੀ ਬਣਾਈ ਅਤੇ ਪਾਕਿਸਤਾਨੀ ਫੌਜ ਦੀ ਗੋਲਾਬਾਰੀ ਦਾ ਮੂੰਹ-ਤੋੜ ਜਵਾਬ ਦਿੱਤਾ ਹੈ। ਘਟਨਾ ਦੇ ਬਾਅਦ ਤੋਂ ਫੌਜ ਅਲਰਟ ਮੋਡ ’ਚ ਆ ਗਈ ਹੈ।
ਜੰਮੂ-ਕਸ਼ਮੀਰ ਦੇ ਡੋਡਾ ਤੇ ਸਾਂਬਾ ਜ਼ਿਲ੍ਹਿਆਂ 'ਚ 3 ਨਸ਼ਾ ਤਸਕਰ ਗ੍ਰਿਫ਼ਤਾਰ, ਹੈਰੋਇਨ ਬਰਾਮਦ
NEXT STORY