ਜੰਮੂ— ਆਰ. ਐੈੱਸ. ਐੈੱਫ. ਦੇ ਅੰਤਰਰਾਸ਼ਟਰੀ ਬਾਰਡਰ 'ਤੇ ਸੀਮਾ ਸੁਰੱਖਿਆ ਫੋਰਸ ਨੇ ਇਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। 22 ਸਾਲਾਂ ਪਾਕਿਸਤਾਨੀ ਨਾਗਰਿਕ ਹਨੇਰੇ ਦਾ ਲਾਭ ਚੁੱਕੇ ਕੇ ਬਾਰਡਰ ਪਾਰ ਕਰ ਰਿਹਾ ਸੀ। ਸੁਚੇਤਗੜ੍ਹ ਬਾਰਡਰ 'ਤੇ ਫੜ੍ਹੇ ਗਏ ਘੁਸਪੈਠੀਆਂ ਦੀ ਪਛਾਣ ਅਲੀ ਤਾਜਾ ਦੇ ਰੂਪ 'ਚ ਹੋਈ ਹੈ। ਉਸ 'ਚ ਪਾਕਿਸਤਾਨ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਬੀ. ਐੈੱਸ. ਐੈੱਫ. ਵੱਲੋਂ ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਘੁਸਪੈਠੀਆਂ ਨੇ ਆਪਣਾ ਨਾਮ ਅਲੀ ਰਾਜ ਨੇ ਦੱਸਿਆ ਹੈ ਅਤੇ ਪਾਕਿਸਤਾਨ ਦੇ ਪਰਸੂਰ 'ਚ ਦਰਜੀ ਦਾ ਕੰਮ ਕਰਦਾ ਸੀ। ਸਵੇਰੇ ਹਨੇਰੇ ਦਾ ਫਾਇਦਾ ਚੁੱਕੇ ਕੇ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਪਹਿਲਾਂ ਮਹੀਨੇ ਬੀ. ਐੈੱਸ. ਐੈੱਫ. ਨੇ ਆਰਨੀਆ ਬਾਰਡਰ 'ਤੇ 14 ਫੁੱਟ ਲੰਬੀ ਸੁਰੰਗ ਦਾ ਪਰਦਾਫਾਸ਼ ਕੀਤਾ ਸੀ। ਇਹ ਹਨੇਰੀ ਸੁਰੰਗ ਸੀ ਜੋ ਲੱਗਭਗ ਤਿੰਨ ਫੁੱਟ ਉੱਚੀ ਅਤੇ ਢਾਈ ਫੁੱਟ ਚੋੜੀ ਸੀ। ਸੁਰੰਗ ਤੋਂ ਯੂ. ਐੈੱਸ. ਕ ਕੰਪਾਸ, ਸੱਠ ਗੋਲੀਆਂ, ਹੈਂਡ ਗ੍ਰੇਨੇਡ ਅਤੇ ਹੋਰ ਕਈ ਤਰ੍ਹਾਂ ਦਾ ਸਮਾਨ ਵੀ ਬਰਾਮਦ ਕੀਤਾ ਗਿਆ।
ਸੜਕ ਹਾਦਸੇ 'ਚ ਖਤਮ ਹੋਇਆ ਪੂਰਾ ਪਰਿਵਾਰ
NEXT STORY