ਨਵੀਂ ਦਿੱਲੀ - ਭਾਰਤ ਦੀ ਪਾਮ ਆਇਲ ਦਰਾਮਦ ਇਸ ਸਾਲ ਮਈ ’ਚ 74 ਫੀਸਦੀ ਵਧ ਕੇ 7,63,300 ਟਨ ’ਤੇ ਪਹੁੰਚ ਗਈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ 4,39,173 ਟਨ ਸੀ।
ਦਰਾਮਦ ਵਧਣ ਦਾ ਕਾਰਨ ਦੁਨੀਆ ਦੇ ਸਭ ਤੋਂ ਵੱਡੇ ਬਨਸਪਤੀ ਤੇਲ ਖਰੀਦਦਾਰ ਵੱਲੋਂ ਵਧਦੀ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਇਸ ਜਿਣਸ (ਪਾਮ ਆਇਲ) ਦਾ ਸਟਾਕ ਕਰਨਾ ਸੀ।
ਇੰਡਸਟਰੀ ਬਾਡੀ ਐਕਸਟ੍ਰੈਕਟਰਜ਼ ਐਸੋਸੀਏਸ਼ਨ (ਐੱਸ. ਈ. ਏ.) ਨੇ ਇਹ ਜਾਣਕਾਰੀ ਦਿੱਤੀ। ਇਸ ਸਾਲ ਮਈ ’ਚ ਕੁੱਲ ਬਨਸਪਤੀ ਤੇਲ ਦਰਾਮਦ ਵਧ ਕੇ 15.29 ਲੱਖ ਟਨ ਹੋ ਗਈ, ਜੋ ਮਈ 2023 ’ਚ 10.58 ਲੱਖ ਟਨ ਸੀ। ਪਾਮ ਆਇਲ ਦਰਾਮਦ ਦਾ ਇਕ ਵੱਡਾ ਹਿੱਸਾ ਹੈ। ਇਸ ਸਾਲ ਮਈ ’ਚ ਕੱਚੇ ਪਾਮ ਤੇਲ (ਸੀ. ਪੀ. ਓ.) ਦੀ ਦਰਾਮਦ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ 3,48,118 ਟਨ ਤੋਂ ਵਧ ਕੇ 5,32,555 ਟਨ ਰਹਿ ਗਈ।
ਹਾਲਾਂਕਿ ਕੱਚੇ ਪਾਮ ਕਰਨਲ ਆਇਲ (ਸੀ. ਪੀ. ਕੇ. ਓ.) ਦੀ ਦਰਾਮਦ ਇਕ ਸਾਲ ਪਹਿਲਾਂ ਦੇ 5,850 ਟਨ ਤੋਂ ਘੱਟ ਕੇ 4,999 ਟਨ ਰਹਿ ਗਈ। ਸੂਰਜਮੁਖੀ ਤੇਲ ਦੀ ਦਰਾਮਦ 2,95,206 ਟਨ ਤੋਂ ਵਧ ਕੇ 4,10,727 ਟਨ ਹੋ ਗਈ ਅਤੇ ਸੋਇਆਬੀਨ ਤੇਲ ਦੀ ਦਰਾਮਦ 3,18,887 ਟਨ ਤੋਂ ਵਧ ਕੇ 3,24,016 ਟਨ ਹੋ ਗਈ।
ਦਰਦਨਾਕ ਹਾਦਸੇ 'ਚ 5 ਲੋਕਾਂ ਦੀ ਮੌਤ; ਸਵਾਰੀਆਂ ਨਾਲ ਭਰੇ ਆਟੋ ਦੀ ਟਰੱਕ ਨਾਲ ਹੋਈ ਟੱਕਰ, ਮਚੀ ਚੀਕ ਪੁਕਾਰ
NEXT STORY