ਪਾਨੀਪਤ (ਸਚਿਨ)— ਹਰਿਆਣਾ ਦੇ ਭਾਜਪਾ ਵਿਧਾਇਕ ਪ੍ਰਮੋਦ ਕੁਮਾਰ ਵਿਜ ਦੀ ਫਾਰਚੂਨਰ ਕਾਰ ਨੂੰ ਐੱਮ. ਐੱਲ. ਏ. ਹੋਸਟਲ ਪੰਚਕੂਲਾ ’ਚ ਕੁਝ ਬਦਮਾਸ਼ਾਂ ਨੇ ਅੱਗ ਲਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 2 ਦਿਨਾਂ ਤੋਂ ਵਿਧਾਇਕ ਪ੍ਰਮੋਦ ਵਿਜ ਚੰਡੀਗੜ੍ਹ ਵਿਚ ਸਨ। ਬੀਤੀ ਰਾਤ ਉਨ੍ਹਾਂ ਦਾ ਡਰਾਈਵਰ ਅਤੇ ਪੀ. ਏ. ਗੱਡੀ ਲੈ ਕੇ ਐੱਮ. ਐੱਲ. ਏ. ਹੋਸਟਲ ਠਹਿਰੇ ਸਨ। ਰਾਤ ਦੇ ਸਮੇਂ ਕਿਸੇ ਸ਼ਰਾਰਤੀ ਅਨਸਰ ਨੇ ਗੱਡੀ ਨੂੰ ਅੱਗ ਲਾ ਦਿੱਤੀ। ਗਨੀਮਤ ਇਹ ਰਹੀ ਕਿ ਗੱਡੀ ’ਚ ਉਸ ਸਮੇਂ ਕੋਈ ਨਹੀਂ ਸੀ। ਫ਼ਿਲਹਾਲ ਪੁਲਸ ਆਲੇ-ਦੁਆਲੇ ਦੇ ਸਾਰੇ ਸੀ. ਸੀ. ਟੀ. ਵੀ. ਕੈਮਰੇ ਖੰਗਾਲਣ ’ਚ ਜੁੱਟੀ ਹੈ। ਪੁਲਸ ਦਾ ਕਹਿਣਾ ਹੈ ਕਿ ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਮੰਤਰੀ ਦਵਿੰਦਰ ਬਬਲੀ ਦੇ ਸਹੁੰ ਚੁੱਕ ਸਮਾਰੋਹ ਤੋਂ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, 2 ਦੀ ਮੌਤ
ਓਧਰ ਚਸ਼ਮਦੀਦਾਂ ਮੁਤਾਬਕ ਇੰਜਣ ਪੂਰੀ ਤਰ੍ਹਾਂ ਸੜ ਗਿਆ ਹੈ। ਘਟਨਾ ਦੀ ਐਕਸਕਲਿਊਸਿਵ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਸਾਫ ਤੌਰ ’ਤੇ ਵੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਗੱਡੀ ਦੀ ਭੰਨ-ਤੋੜ ਕਰ ਰਿਹਾ ਹੈ। ਸੀ. ਸੀ. ਟੀ. ਵੀ. ਕੈਮਰੇ ਦੇ ਜ਼ਰੀਏ ਜਾਣਕਾਰੀ ਮਿਲੀ ਹੈ ਕਿ ਰਾਤ 11:30 ਵਜੇ ਦੇ ਕਰੀਬ ਇਕ ਨੌਜਵਾਨ ਨੇ ਪ੍ਰਮੋਦ ਵਿਜ ਦੀ ਗੱਡੀ ਦੇ ਅਗਲੇ ਸ਼ੀਸ਼ੇ ’ਚ ਕਿਸੇ ਤੇਜ਼ਧਾਰ ਹਥਿਆਰ ਨਾਲ ਸ਼ੀਸ਼ਾ ਤੋੜਿਆ। ਗੱਡੀ ਦਾ ਸਾਇਰਨ ਵਜਣ ਦੀ ਵਜ੍ਹਾ ਨਾਲ ਉਹ ਉੱਥੋਂ ਨਿਕਲ ਗਿਆ। ਕੁਝ ਦੇਰ ਬਾਅਦ ਲੱਗਭਗ 45 ਮਿੰਟ ਬਾਅਦ ਉਹ ਨੌਜਵਾਨ ਵਾਪਸ ਆਇਆ। ਉਸ ਦੇ ਹੱਥ ਵਿਚ ਇਕ ਸ਼ੀਸ਼ੀ ਸੀ, ਕਿਸੇ ਜਲਣਸ਼ੀਲ ਪਦਾਰਥ ਨੂੰ ਉਸ ਨੇ ਸ਼ੀਸ਼ੇ ’ਤੇ ਹੋਏ ਛੇਦ ਜ਼ਰੀਏ ਗੱਡੀ ਅੰਦਰ ਪਾਇਆ ਅਤੇ ਲਾਈਟਰ ਨਾਲ ਅੱਗ ਲਾ ਦਿੱਤੀ। ਅੱਗ ਲਗਾ ਕੇ ਨੌਜਵਾਨ ਦੌੜਿਆ ਅਤੇ ਇਕ ਕਾਰ ਵਿਚ ਸਵਾਰ ਹੋ ਕੇ ਚਲਾ ਗਿਆ।
ਇਹ ਵੀ ਪੜ੍ਹੋ : ਲਾੜੀ ਗੋਲੀਕਾਂਡ: ਮੌਤ ਨੂੰ ਹਰਾ ਕੇ ਘਰ ਪਰਤੀ ਤਨਿਸ਼ਕਾ, ਜੇਲ੍ਹ ’ਚ ਬੰਦ ਦੋਸ਼ੀਆਂ ਬਾਰੇ ਦਿੱਤਾ ਇਹ ਬਿਆਨ
ਉੱਥੇ ਹੀ ਵਿਧਾਇਕ ਪ੍ਰਮੋਦ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਾਰਾਜ਼ਗੀ ਜਾਂ ਰੰਜਿਸ਼ ਨਹੀਂ ਹੈ। ਉਹ ਖ਼ੁਦ ਇਸ ਘਟਨਾ ਤੋਂ ਹੈਰਾਨ ਹਨ ਕਿ ਕਿਸੇ ਨੇ ਉਨ੍ਹਾਂ ਦੀ ਗੱਡੀ ਨੂੰ ਅੱਗ ਕਿਉਂ ਲਾਈ। ਦੂਜੇ ਪਾਸੇ ਚੰਡੀਗੜ੍ਹ ਪੁਲਸ ਦੇ ਆਲਾ ਅਧਿਕਾਰੀ ਅਤੇ ਹਰਿਆਣਾ ਵਿਧਾਨ ਸਭਾ ਦੇ ਅਧਿਕਾਰੀ ਇਹ ਮੰਨ ਰਹੇ ਹਨ ਕਿ ਕਿਸੇ ਰੰਜਿਸ਼ਨ ਅਜਿਹਾ ਕੰਮ ਕੀਤਾ ਹੈ।
ਇਹ ਵੀ ਪੜ੍ਹੋ : ਅੰਬਾਲਾ ’ਚ ਘਿਨਾਉਣੀ ਵਾਰਦਾਤ; ਜਨਮ ਦੇ ਕੁਝ ਘੰਟੇ ਬਾਅਦ ਬੱਚੀ ਨੂੰ ਗਲ਼ ਘੁੱਟ ਕੇ ਮਾਰਿਆ
ਨਵੀਂ ਹੋਵੇਗੀ ਨਵੇਂ ਸਾਲ ਦੀ ਪਾਰਟੀ, ਮੁੰਬਈ 'ਚ 7 ਜਨਵਰੀ ਤੱਕ ਧਾਰਾ 144 ਲਾਗੂ
NEXT STORY