ਪਾਨੀਪਤ- ਹਰਿਆਣਾ ਦੇ ਪਾਨੀਪਤ 'ਚ ਇਕ ਨਵਜਨਮੇ ਬੱਚੇ ਦੀ ਲਾਸ਼ ਨਹਿਰ 'ਚੋਂ ਬਰਾਮਦ ਹੋਈ ਹੈ, ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਇਲਾਕੇ ਵਿਚ ਸਨਸਨੀ ਫੈਲ ਗਈ। ਲਾਸ਼ ਇਕ ਬੱਚੇ ਦੀ ਸੀ, ਜਿਸ ਦਾ ਜਨਮ 24 ਘੰਟੇ ਪਹਿਲਾਂ ਹੀ ਹੋਇਆ ਸੀ। ਪੁਲਸ ਨੇ ਫਿਲਹਾਲ ਅਣਪਛਾਤੇ ਲੋਕਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦਰਅਸਲ ਨਵਜਨਮੇ ਬੱਚੇ ਦੀ ਲਾਸ਼ ਪਾਨੀਪਤ ਸ਼ਹਿਰ ਤੋਂ ਲੰਘਦੀ ਦਿੱਲੀ ਪੈਰਲਲ ਨਹਿਰ 'ਚੋਂ ਬਰਾਮਦ ਹੋਈ ਹੈ। ਅਜਿਹਾ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਪਛਾਣ ਲੁਕਾਉਣ ਦੇ ਇਰਾਦੇ ਨਾਲ ਬੱਚੇ ਨੂੰ ਨਹਿਰ ਵਿਚ ਸੁੱਟ ਦਿੱਤਾ ਹੈ। ਲਾਸ਼ ਨੂੰ ਘੁੰਮਣ ਨਿਕਲੇ ਇਕ ਸ਼ਖਸ ਨੇ ਵੇਖਿਆ ਸੀ, ਜਿਸ ਤੋਂ ਬਾਅਦ ਉਸ ਨੇ ਲਾਸ਼ ਨੂੰ ਬਾਹਰ ਕੱਢਿਆ ਅਤੇ ਪੁਲਸ ਨੂੰ ਇਸ ਬਾਰੇ ਸੂਚਨਾ ਦਿੱਤੀ।
ਸ਼ਖਸ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 31 ਅਗਸਤ ਸ਼ਨੀਵਾਰ ਦੀ ਸ਼ਾਮ ਨੂੰ ਕਰੀਬ ਸਾਢੇ 5 ਵਜੇ ਉਹ ਦਿੱਲੀ ਪੈਰਲਲ ਨਹਿਰ ਦੇ ਆਲੇ-ਦੁਆਲੇ ਘੁੰਮ ਰਿਹਾ ਸੀ। ਇਸ ਦੌਰਾਨ ਉਸ ਦੀ ਨਜ਼ਰ ਨਹਿਰ 'ਚ ਤੈਰਦੀ ਹੋਈ ਬੱਚੇ ਦੀ ਲਾਸ਼ 'ਤੇ ਪਈ। ਸ਼ਖ਼ਸ ਨੇ ਕਿਹਾ ਕਿ ਨਵਜਨਮੇ ਬੱਚੇ ਦੀ ਲਾਸ਼ ਪਾਣੀ 'ਚ ਤੈਰ ਰਹੀ ਸੀ। ਉਸ ਨੇ ਕਿਸੇ ਤਰ੍ਹਾਂ ਬੱਚੇ ਦੀ ਲਾਸ਼ ਨੂੰ ਕੱਢਿਆ ਅਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।
ਦਿੱਲੀ IAS ਕੋਚਿੰਗ ਸੈਂਟਰ 'ਚ 3 ਵਿਦਿਆਰਥੀਆਂ ਦੀ ਮੌਤ 'ਤੇ CBI ਦਾ ਵੱਡਾ ਖੁਲਾਸਾ, ਸਾਹਮਣੇ ਆਈ ਇਹ ਗੱਲ
NEXT STORY