ਚੰਡੀਗੜ੍ਹ — ਮਸ਼ਹੂਰ ਆਈ.ਏ.ਐੱਸ. ਅਧਿਕਾਰੀ ਪ੍ਰਦੀਪ ਕਾਸਨੀ ਅੱਜ ਸੇਵਾ ਮੁਕਤ ਹੋ ਰਹੇ ਹਨ। ਕਰੀਬ 34 ਸਾਲ ਦੀ ਨੌਕਰੀ 'ਚ ਪ੍ਰਦੀਪ ਕਾਸਨੀ ਨੂੰ 70 ਵਾਰ ਤਬਾਦਲੇ(ਟ੍ਰਾਂਸਫਰ) ਦਾ ਦਰਦ ਸਹਿਣ ਕਰਨਾ ਪਿਆ। ਸਭ ਤੋਂ ਜ਼ਿਆਦਾ ਤਬਾਦਲੇ ਸਾਬਕਾ ਹੁੱਡਾ ਸਰਕਾਰ ਦੇ ਸਮੇਂ 'ਚ ਹੋਏ। ਖੱਟੜ ਸਰਕਾਰ ਦੇ ਸਾਢੇ ਤਿੰਨ ਸਾਲ ਦੇ ਕਾਰਜਕਾਲ 'ਚ ਸਤੰਬਰ 2016 ਵਿਚ ਇਕ ਮਹੀਨੇ ਦੇ ਅੰਦਰ 3 ਵਾਰ ਕਾਸਨੀ ਦਾ ਤਬਾਦਲਾ ਕੀਤਾ ਗਿਆ ਜੋ ਕਿ ਹਮੇਸ਼ਾ ਲਈ ਯਾਦ ਰਹੇਗਾ। ਹਾਲਾਂਕਿ ਅਕਤੂਬਰ 2015 'ਚ ਖੱਟੜ ਸਰਕਾਰ ਆਉਣ ਤੋਂ ਬਾਅਦ ਕਾਸਨੀ ਦੀ ਅਹਿਮ ਅਹੁਦਿਆਂ 'ਤੇ ਤਾਇਨਾਤੀ ਕਰਨ ਦੀ ਉਮੀਦ ਕੀਤੀ ਜਾ ਰਹੀ ਸੀ ਕਿ ਗੁਰੂਗਰਾਮ ਮੰਡਲ ਕਮਿਸ਼ਨਰ ਦੀ ਨਿਯੁਕਤੀ ਤੋਂ ਬਾਅਦ ਉਹ ਵੀ ਢਹਿ ਢੇਰੀ ਹੋ ਗਈ।
ਆਈ.ਏ.ਐੱਸ. ਕਾਸਨੀ ਲੈਂਡ ਯੂਜ਼ ਬੋਰਡ ਦੇ ਜਿਸ ਓ.ਐੱਸ.ਡੀ. ਅਹੁਦੇ ਤੋਂ ਸੇਵਾ ਮੁਕਤ ਹੋ ਰਹੇ ਹਨ, ਸਰਕਾਰ ਦੇ ਰਿਕਾਰਡ 'ਚ ਉਸ ਅਹੁਦੇ ਦੀ ਕੋਈ ਅਹਿਮੀਅਤ ਹੀ ਨਹੀਂ ਹੈ। ਆਪਣੀ ਨੌਕਰੀ ਦੀ ਆਖਰੀ ਪੋਸਟਿੰਗ 'ਚ ਕਾਸਨੀ ਨੂੰ ਇਸ ਅਹੁਦੇ ਦੌਰਾਨ ਨਾ ਤਾਂ ਸਰਕਾਰੀ ਗੱਡੀ ਮਿਲੀ ਅਤੇ ਨਾ ਹੀ ਨਿੱਜੀ ਚਪੜਾਸੀ। ਸਰਕਾਰੀ ਪ੍ਰਣਾਲੀ ਤੋਂ ਪਰੇਸ਼ਾਨ ਕਾਸਨੀ ਨੇ ਇਸ ਟ੍ਰਾਂਸਫਰ ਦੇ ਖਿਲਾਫ ਸੈਂਟਰਲ ਪ੍ਰਸ਼ਾਸਨਿਕ ਟ੍ਰਿਬਿਊਨਲ 'ਚ ਸ਼ਿਕਾਇਤ ਕਰਵਾਈ ਹੈ ਜਿਸ ਦੀ ਸੁਣਵਾਈ 8 ਮਾਰਚ ਨੂੰ ਹੋਣੀ ਹੈ। ਤਨਖਾਹ ਲਈ ਵੀ ਕਾਸਨੀ ਨੂੰ ਹਾਈਕੋਰਟ ਜਾਣਾ ਪਿਆ ਸੀ। ਕਾਸਨੀ ਦਾ ਕਹਿਣਾ ਹੈ ਕਿ 34 ਸਾਲਾਂ ਦੀ ਨੌਕਰੀ 'ਚ ਇਹ ਪੋਸਟਿੰਗ ਹਮੇਸ਼ਾ ਯਾਦ ਰਹੇਗੀ ਅਤੇ ਇਸ ਦੇ ਖਿਲਾਫ ਕੈਟ 'ਚ ਲੜਾਈ ਵੀ ਲੜਣਗੇ, ਤਾਂ ਜੋ ਦੂਸਰੇ ਅਫ਼ਸਰਾਂ ਦੇ ਖਿਲਾਫ ਇਸ ਤਰ੍ਹਾਂ ਇਸ ਤਰ੍ਹਾਂ ਦੀ ਪੋਸਟਿੰਗ ਦੇਣ ਦੇ ਲਈ ਸਰਕਾਰ ਦੀ ਹਿੰਮਤ ਨਾ ਹੋਵੇ। ਹਰਿਆਣਾ ਦੇ ਆਈ.ਏ.ਐੱਸ. ਅਫ਼ਸਰ ਪ੍ਰਦੀਪ ਕਾਸਨੀ ਕਈ ਮਾਮਲਿਆਂ ਕਾਰਨ ਚਰਚਾ 'ਚ ਰਹੇ। ਸਾਬਕਾ ਹੁੱਡਾ ਸਰਕਾਰ 'ਚ ਸੇਵਾ ਦਾ ਅਧਿਕਾਰ ਕਮਿਸ਼ਨ ਦੇ ਮੈਂਬਰਾਂ ਦੀ ਨਿਯੁਕਤੀ 'ਤੇ ਸਵਾਲ ਪੁੱਛਣ 'ਤੇ ਕਾਸਨੀ ਚਰਚਾ 'ਚ ਆਏ ਸਨ।
ਰਿਟਾਇਰ ਹੋਣ ਤੋਂ ਬਾਅਦ ਸਰਕਾਰੀ ਪ੍ਰਣਾਲੀ ਦੇ ਖਿਲਾਫ ਅਵਾਜ਼ ਬੁਲੰਦ ਕਰਨਗੇ ਕਾਸਨੀ
28 ਫਰਵਰੀ ਦੇ ਦਿਨ ਰਿਟਾਇਰ ਹੋਣ ਤੋਂ ਬਾਅਦ ਪ੍ਰਦੀਪ ਕਾਸਨੀ ਸਰਕਾਰੀ ਪ੍ਰਣਾਲੀ ਦੇ ਖਿਲਾਫ ਆਵਾਜ਼ ਬੁਲੰਦ ਕਰ ਸਕਦੇ ਹਨ। ਹਾਲਾਂਕਿ ਨੌਕਰੀ ਦੌਰਾਨ ਵੀ ਕਾਸਨੀ ਨੇ ਕਈ ਮੌਕਿਆਂ 'ਤੇ ਸਰਕਾਰ ਨਾਲ ਸਿੱਧੀ ਲੜਾਈ ਲੜੀ ਪਰ ਰਿਟਾਇਰ ਹੋਣ ਤੋਂ ਬਾਅਦ ਉਹ ਨਵਾਂ ਧਮਾਕਾ ਕਰ ਸਕਦੇ ਹਨ। ਗੱਲਬਾਤ ਦੌਰਾਨ ਕਾਸਨੀ ਨੇ ਇਸ ਗੱਲ ਦਾ ਇਸ਼ਾਰਾ ਦਿੱਤਾ ਹੈ ਕਿ ਭਵਿੱਖ 'ਚ ਕਈ ਖੁਲਾਸੇ ਕਰਨਗੇ।
ਟੁੱਟ ਜਾਵੇਗੀ ਖੇਮਕਾ ਅਤੇ ਕਾਸਨੀ ਦੀ ਜੋੜੀ
ਆਈ.ਏ.ਐੱਸ. ਪ੍ਰਦੀਪ ਕਾਸਨੀ ਦੀ ਖਾਸ ਦੋਸਤੀ ਹਰਿਆਣੇ ਦੇ ਸੀਨੀਅਰ ਆਈ.ਏ.ਐੱਸ. ਅਸ਼ੋਕ ਖੇਮਕਾ ਦੇ ਨਾਲ ਰਹੀ ਹੈ। ਵਾਡਰਾ-ਡੀ.ਐੱਲ.ਐੱਫ. ਲੈਂਡ ਰੱਦ ਕਰਨ ਤੋਂ ਬਾਅਦ ਤਤਕਾਲੀਨ ਹੁੱਡਾ ਸਰਕਾਰ ਦੇ ਨਿਸ਼ਾਨੇ 'ਤੇ ਆਏ ਖੇਮਕਾ ਨੂੰ ਕਾਸਨੀ ਦਾ ਕਾਫੀ ਸਹਾਰਾ ਮਿਲਿਆ ਸੀ। ਸੂਬੇ 'ਚ ਇਹ ਹੀ ਇਸ ਤਰ੍ਹਾਂ ਦੇ 2 ਅਫਸਰ ਸਾਹਮਣੇ ਆਏ ਜਿਨ੍ਹਾਂ ਨੇ ਹੁੱਡਾ ਸਰਕਾਰ 'ਚ ਵਾਰ-ਵਾਰ ਤਬਾਦਲੇ ਦਾ ਦਰਦ ਸਹਿਣ ਕਰਨਾ ਪਿਆ।
ਮੱਧ ਪ੍ਰਦੇਸ਼ ਉਪ-ਚੋਣਾਂ LIVE: ਕੋਲਾਰਸ, ਮੂੰਗਾਵਲੀ ਸੀਟ 'ਤੇ ਗਿਣਤੀ ਜਾਰੀ
NEXT STORY