ਸੀਹੋਰ— ਇੰਦਰਾ ਨਗਰ ਬਾਇਪਾਸ ਨੇੜੇ ਰਹਿਣ ਵਾਲੇ ਇਕ ਬਜ਼ੁਰਗ ਮਾਤਾ-ਪਿਤਾ ਸਮੇਤ ਬੇਟੀ ਦੀ ਘਰ 'ਚੋਂ ਲਾਸ਼ ਬਰਾਮਦ ਹੋਈ ਹੈ। ਸ਼ਹਿਰ 'ਚ ਇੱਕਠੇ ਤਿੰਨਾਂ ਦੀਆਂ ਲਾਸ਼ਾਂ ਮਿਲਣ ਨਾਲ ਜਾਂਚ ਹੋਰ ਤੇਜ਼ ਹੋ ਗਈ ਹੈ।

ਇੰਦਰਾ ਨਗਰ ਬਾਇਪਾਸ ਨੇੜੇ ਝੌਂਪੜੀ 'ਚ 60 ਸਾਲ ਦੇ ਗੰਗਾਰਾਮ ਆਪਣੀ ਪਤਨੀ ਧਨਕੁੰਵਰ ਬਾਈ ਨਾਲ ਰਹਿੰਦੇ ਸੀ। ਸ਼ੁੱਕਰਵਾਰ ਨੂੰ ਅਲਹਾਦਾਖੇੜੀ 'ਚ ਭਰਾਵਾਂ ਨਾਲ ਰਹਿਣ ਵਾਲੀ ਗੰਗਾਰਾਮ ਦੀ 18 ਸਾਲਾ ਬੇਟੀ ਆਪਣੇ ਮਾਤਾ-ਪਿਤਾ ਦੇ ਘਰ ਪੁੱਜੀ ਸੀ। ਸ਼ਨੀਵਾਰ ਨੂੰ ਮਾਤਾ-ਪਿਤਾ ਅਤੇ ਪੁੱਤਰੀ ਦੀਆਂ ਲਾਸ਼ਾਂ ਸ਼ੱਕੀ ਹਾਲਤ 'ਚ ਪੁਲਸ ਨੇ ਝੌਂਪੜੀ 'ਚੋਂ ਬਰਾਮਦ ਕੀਤੀਆਂ ਹਨ। ਥੌੜੀ ਹੀ ਦੇਰ 'ਚ ਇਹ ਵਾਰਦਾਤ ਇਲਾਕੇ 'ਚ ਫੈਲ ਗਈ। ਮ੍ਰਿਤਕ ਗੰਗਾਰਾਮ ਅਤੇ ਧਨਕੁੰਵਰ ਬਾਈ ਦੇ ਪੰਜ ਬੇਟੇ ਅਤੇ ਚਾਰ ਬੇਟੀਆਂ ਹਨ। ਬੇਟੇ ਕੋਲ ਦੇ ਹੀ ਅਲਹਾਦਾਖੇੜੀ 'ਚ ਖੇਤੀ ਕਰਦੇ ਹਨ। ਨੇਹਾ ਆਪਣੇ ਭਰਾਵਾਂ ਨਾਲ ਰਹਿੰਦੀ ਸੀ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
yh
ਅਦਾਲਤਾਂ ਪਤਨੀ ਨੂੰ ਰੱਖਣ ਲਈ ਪਤੀ ਨੂੰ ਮਜ਼ਬੂਰ ਨਹੀਂ ਕਰ ਸਕਦੀਆਂ— ਸੁਪਰੀਮ ਕੋਰਟ
NEXT STORY