ਨਵੀਂ ਦਿੱਲੀ– ਯੂ. ਪੀ. ਚੋਣਾਂ ’ਚ ਘੱਟ ਪੋਲਿੰਗ ਨੇ ਸਿਆਸੀ ਪਾਰਟੀਆਂ ਅਤੇ ਓਪੀਨੀਅਨ ਪੋਲਰਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਇਹ ਸਪੱਸ਼ਟ ਹੈ ਕਿ ਭਾਜਪਾ ਵੱਲੋਂ ਵੱਡੇ ਪੱਧਰ ’ਤੇ ਪ੍ਰਚਾਰ ਕਰਨ ਦੇ ਬਾਵਜ਼ੂਦ ਵੀ ਉਹ ਵੋਟਰਾਂ ’ਚ ਊਰਜਾ ਭਰਨ ’ਚ ਅਸਫਲ ਰਹੀ ਹੈ। ਓਪੀਨੀਅਨ ਪੋਲਰਾਂ ਦਾ ਮੰਨਣਾ ਹੈ ਕਿ ਜੇਕਰ ਯੋਗੀ ਆਦਿਤਿਆਨਾਥ ਦੇ ਖਿਲਾਫ ਸੱਤਾ ਵਿਰੋਧੀ ਲਹਿਰ ਚੱਲ ਰਹੀ ਹੁੰਦੀ ਤਾਂ ਪੋਲਿੰਗ ਵੱਧ ਹੋਣੀ ਚਾਹੀਦੀ ਸੀ।
ਅਧਿਕਾਰਿਕ ਸਰੋਤਾਂ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਹੁਣ ਤੱਕ ਜਿਨ੍ਹਾਂ 292 ਸੀਟਾਂ ’ਤੇ ਵੋਟਾਂ ਪਈਆਂ ਹਨ, ਉਨ੍ਹਾਂ ’ਚੋਂ 150 ਸੀਟਾਂ ’ਤੇ ਘੱਟ ਪੋਲਿੰਗ ਹੋਈ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ’ਚ ਰਾਮ ਮੰਦਰ ਦੀ ਨਗਰੀ ਅਯੁਧਿਆ, ਅਮੇਠੀ, ਰਾਇਬ੍ਰੇਲੀ ਅਤੇ ਹੋਰ ਖੇਤਰ ਸ਼ਾਮਲ ਹਨ।ਇਨ੍ਹਾਂ 150 ਸੀਟਾਂ ’ਚੋਂ 40 ਤੋਂ ਜ਼ਿਆਦਾ ਸੀਟਾਂ ’ਤੇ 9 ਫ਼ੀਸਦੀ ਤੱਕ ਘੱਟ ਪੋਲਿੰਗ ਹੋਈ। ਹਾਲਾਂਕਿ, 109 ਸੀਟਾਂ ’ਤੇ ਸਿਰਫ 1 ਤੋਂ 7 ਫ਼ੀਸਦੀ ਜ਼ਿਆਦਾ ਪੋਲਿੰਗ ਹੋਈ। 2017 ਦੇ ਪੋਲਿੰਗ ਪੈਟਰਨ ਨਾਲੋਂ 30 ਤੋਂ ਜ਼ਿਆਦਾ ਸੀਟਾਂ ’ਚ ਕੋਈ ਬਦਲਾਅ ਨਹੀਂ ਵੇਖਿਆ ਗਿਆ ਪਰ ਪੱਛਮੀ ਯੂ. ਪੀ. ਅਤੇ ਕਰਹਲ ਦੀ ਸੀਟ ’ਤੇ ਅਖਿਲੇਸ਼ ਯਾਦਵ ਨੂੰ 2017 ਦੇ ਮੁਕਾਬਲੇ 7 ਫ਼ੀਸਦੀ ਜ਼ਿਆਦਾ ਵੋਟਾਂ ਮਿਲੀਆਂ। ਲਖੀਮਪੁਰ ਖੀਰੀ ’ਚ ਵੀ ਇਹੀ ਸਥਿਤੀ ਰਹੀ, ਜਿੱਥੇ ਬੀਤੀ ਅਕਤੂਬਰ ’ਚ ਅੰਦੋਲਨ ਦੌਰਾਨ 4 ਕਿਸਾਨ ਮਾਰੇ ਗਏ ਸਨ। ਸਾਰੇ 5 ਪੜਾਵਾਂ ਨੂੰ ਮਿਲਾ ਕੇ ਔਸਤਨ 2017 ’ਚ ਪੋਲਿੰਗ ਦੇ ਮੁਕਾਬਲੇ 2022 ’ਚ ਪੋਲਿੰਗ ’ਚ ਗਿਰਾਵਟ 1.08 ਫ਼ੀਸਦੀ ਹੈ।
ਇਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਘੱਟ ਪੋਲਿੰਗ ਦੇ ਸਿਨੇਰਿਓ ਬਾਰੇ ਪਹਿਲਾਂ ਹੀ ਜਾਗ ਗਈ ਸੀ ਅਤੇ ਤੀਸਰੇ ਪੜਾਅ ਤੋਂ ਬਾਅਦ ਉਸ ਨੇ ਚੋਣ ਹਮਲੇ ਘੱਟ ਕਰ ਦਿੱਤੇ। ਇਹ ਵੀ ਸਪੱਸ਼ਟ ਹੈ ਕਿ ਪੀ. ਐੱਮ. ਨੇ ਅੱਜ ਤੋਂ 3 ਦਿਨਾਂ ਲਈ ਵਾਰਾਣਸੀ ’ਚ ਡੇਰਾ ਪਾਉਣ ਦਾ ਫੈਸਲਾ ਕੀਤਾ, ਇਹ ਭਾਜਪਾ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਦਾ ਸੰਕੇਤ ਹੈ, ਜਿਸ ਦੇ ਜ਼ਰੀਏ ਭਾਜਪਾ ਆਪਣੀ ਸਾਰੀ ਗੁਆਚੀ ਹੋਈ ਜ਼ਮੀਨ ਨੂੰ ਕਵਰ ਕਰਨਾ ਚਾਹੁੰਦੀ ਹੈ, ਕਿਉਂਕਿ ਜੇਕਰ ਅਖਿਲੇਸ਼ ਨੂੰ ਐੱਮ. ਵਾਈ. ਫੈਕਟਰ ਯਾਨੀ ਕਿ ‘ਮੁਸਲਿਮ-ਯਾਦਵ’ ’ਤੇ ਭਰੋਸਾ ਹੈ ਤਾਂ ਭਾਜਪਾ ਨੂੰ ਐੱਮ. ਵਾਈ. ਫੈਕਟਰ (ਮੋਦੀ-ਯੋਗੀ) ’ਤੇ ਭਰੋਸਾ ਹੈ, ਜੋ ਫਿਰ ਤੋਂ ਚੋਣਾਂ ’ਚ ਜਿੱਤ ਦਿਵਾ ਸਕਦਾ ਹੈ।
ਯੂ. ਪੀ. |
2017 |
2022 |
ਪੜਾਅ 1 |
63.47 ਫ਼ੀਸਦੀ |
62.43 ਫ਼ੀਸਦੀ |
ਪੜਾਅ 2 |
65.67 ਫ਼ੀਸਦੀ |
64.66 ਫ਼ੀਸਦੀ |
ਪੜਾਅ 3 |
62.38 ਫ਼ੀਸਦੀ |
62.28 ਫ਼ੀਸਦੀ |
ਪੜਾਅ 4 |
62.70 ਫ਼ੀਸਦੀ |
62.76 ਫ਼ੀਸਦੀ |
ਪੜਾਅ 5 |
58.39 ਫ਼ੀਸਦੀ |
55.76 ਫ਼ੀਸਦੀ |
ਮੱਧ ਪ੍ਰਦੇਸ਼ ਦੇ ਵਿਦਿਸ਼ਾ 'ਚ ਮਿਲੀ ਭਗਵਾਨ ਸ਼ਿਵ ਦੀ 1500 ਸਾਲ ਪੁਰਾਣੀ ਮੂਰਤੀ
NEXT STORY