ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਇਕ ਅਦਾਲਤ ਨੇ ਨਿਊਯਾਰਕ ਤੋਂ ਦਿੱਲੀ ਆਉਣ ਵਾਲੀ ਏਅਰ ਇੰਡੀਆ ਦੀ ਇਕ ਉਡਾਣ 'ਚ ਇਕ ਮਹਿਲਾ ਸਹਿਯਾਤਰੀ 'ਤੇ ਪਿਸ਼ਾਬ ਕਰਨ ਦੇ ਦੋਸ਼ੀ ਸ਼ੰਕਰ ਮਿਸ਼ਰਾ ਨੂੰ ਮੰਗਲਵਾਰ ਨੂੰ ਜ਼ਮਾਨਤ ਦੇ ਦਿੱਤੀ। ਐਡੀਸ਼ਨਲ ਸੈਸ਼ਨ ਜੱਜ ਹਰਜੋਤ ਸਿੰਘ ਭੱਲਾ ਨੇ ਇਕ ਲੱਖ ਦੇ ਨਿੱਜੀ ਮੁਚਲਕੇ 'ਤੇ ਰਾਹਤ ਦਿੱਤੀ। ਮੈਜਿਸਟ੍ਰੇਟ ਅਦਾਲਤ ਵਲੋਂ ਜ਼ਮਾਨਤ ਤੋਂ ਇਨਕਾਰ ਕਰਨ ਤੋਂ ਬਾਅਦ ਦੋਸ਼ੀ ਨੇ ਅਪੀਲ ਦਾਇਰ ਕੀਤੀ ਸੀ।
ਇਹ ਵੀ ਪੜ੍ਹੋ : ਸ਼ਰਮਨਾਕ! ਨਸ਼ੇ 'ਚ ਧੁੱਤ ਸ਼ਖ਼ਸ ਨੇ ਏਅਰ ਇੰਡੀਆ ਦੀ ਫ਼ਲਾਈਟ 'ਚ ਮਹਿਲਾ ਯਾਤਰੀ 'ਤੇ ਕਰ ਦਿੱਤਾ ਪਿਸ਼ਾਬ
ਮੈਟ੍ਰੋਪਾਲਿਟਨ ਮੈਜਿਸਟ੍ਰੇਟ ਨੇ 11 ਜਨਵਰੀ ਨੂੰ ਮਿਸ਼ਰਾ ਨੂੰ ਇਹ ਕਹਿੰਦੇ ਹੋਏ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਸ ਦੀ ਇਹ ਹਰਕਤ ਖ਼ੌਫ਼ਨਾਕ ਅਤੇ ਨਾਗਰਿਕ ਚੇਤਨਾ ਨੂੰ ਝੰਜੋੜਨ ਵਾਲੀ ਹੈ ਅਤੇ ਇਸ ਦੀ ਨਿੰਦਾ ਕਰਨ ਦੀ ਜ਼ਰੂਰਤ ਹੈ। ਮਿਸ਼ਰਾ ਨੇ ਪਿਛਲੇ ਸਾਲ 26 ਜਨਵਰੀ ਨੂੰ ਏਅਰ ਇੰਡੀਆ ਦੀ ਇਕ ਉਡਾਣ ਦੇ ਬਿਜ਼ਨੈੱਸ ਕਲਾਸ 'ਚ ਨਸ਼ੇ ਦੀ ਹਾਲਤ 'ਚ 70 ਸਾਲਾ ਇਕ ਔਰਤ 'ਤੇ ਪਿਸ਼ਾਬ ਕੀਤਾ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
CM ਕੇਜਰੀਵਾਲ ਨੇ ਚਿਸ਼ਤੀ ਦੀ ਦਰਗਾਹ 'ਤੇ ਚੜ੍ਹਾਈ ਚਾਦਰ, ਅਮਨ-ਚੈਨ ਦੀ ਕੀਤੀ ਕਾਮਨਾ
NEXT STORY