ਕਾਨਪੁਰ— ਉਤਰ ਪ੍ਰਦੇਸ਼ 'ਚ ਕਾਨਪੁਰ ਦੇ ਸਜੇਤੀ ਖੇਤਰ 'ਚ ਪਤਨੀ ਨਾਲ ਝਗੜੇ ਦੇ ਚੱਲਦੇ ਇਕ ਵਿਅਕਤੀ ਨੇ ਆਪਣੇ 2 ਸਾਲਿਆਂ ਦਾ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ। ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਸ ਸੂਤਰਾਂ ਮੁਤਾਬਕ ਔਰੈਯਾ ਜ਼ਿਲੇ ਦੇ ਅਯਾਨਾ ਇਲਾਕੇ ਦੇ ਰਹਿਣ ਵਾਲੇ ਮਨੋਜ ਦਾ ਵਿਆਹ ਕਾਨਪੁਰ ਦੇ ਸਜੇਤੀ ਇਲਾਕੇ 'ਚ ਬਰੀਤੇਪੁਰ ਵਾਸੀ ਰਮੇਸ਼ ਦੀ ਪੁੱਤਰੀ ਨਾਲ ਹੋਇਆ ਸੀ। ਵਿਆਹ ਦੇ ਕੁਝ ਦਿਨ ਬਾਅਦ ਮਨੋਜ ਅਤੇ ਉਸ ਦੀ ਪਤਨੀ ਵਿਚਕਾਰ ਝਗੜਾ ਹੋਣ ਲੱਗਾ। ਆਏ ਦਿਨ ਝਗੜੇ ਕਾਰਨ ਉਸ ਦੀ ਪਤਨੀ ਪੇਕੇ ਆ ਕੇ ਰਹਿਣ ਲੱਗੀ।
ਉਨ੍ਹਾਂ ਨੇ ਦੱਸਿਆ ਕਿ 2 ਦਿਨ ਪਹਿਲੇ ਮਨੋਜ ਪਤਨੀ ਨੂੰ ਲੈਣ ਸਹੁਰੇ ਘਰ ਗਿਆ ਸੀ ਪਰ ਉਸ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਇਸੀ ਗੱਲ 'ਤੇ ਮਨੋਜ ਨੇ ਬੁੱਧਵਾਰ ਦੇਰ ਰਾਤੀ ਆਪਣੇ 15 ਸਾਲਾ ਸਾਲੇ ਸੁਮਿਤ ਅਤੇ 10 ਸਾਲਾ ਅਤੁਲ ਦਾ ਸੁੱਤੇ ਸਮੇਂ ਤੇਜ਼ਧਾਰ ਹਥਿਆਰ ਨਾਲ ਵੱਢ ਕੇ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਪੁਲਸ ਦੋਸ਼ੀ ਦੀ ਤਲਾਸ਼ ਕਰ ਰਹੀ ਹੈ।
ਦੂਸਰੇ ਪਤੀ ਦੇ ਟੁਕੜੇ ਕਰਕੇ ਦੱਬੇ ਜ਼ਮੀਨ 'ਚ, ਉੱਪਰ ਬੈੱਡ ਲਗਾ ਕੇ ਸੌਂਦੀ ਰਹੀ ਪਤਨੀ
NEXT STORY