ਚੰਡੀਗੜ੍ਹ - ਅਯੁੱਧਿਆ 'ਚ ਸੋਮਵਾਰ ਨੂੰ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਜਸ਼ਨ ਮਨਾਉਣ ਲਈ ਹਰਿਆਣਾ ਅਤੇ ਪੰਜਾਬ ਦੇ ਮੰਦਰਾਂ 'ਚ ਸ਼ਰਧਾਲੂਆਂ ਨੇ ਕਈ ਥਾਵਾਂ 'ਤੇ 'ਸ਼ੋਭਾ ਯਾਤਰਾ' ਅਤੇ 'ਲੰਗਰ' ਲਗਾਏ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਪੰਜਾਬ ਦੇ ਕਈ ਮੰਤਰੀਆਂ ਨੇ ਪ੍ਰਾਣ ਪ੍ਰਤਿਸ਼ਠਾ ਮੌਕੇ ਕਰਵਾਏ ਗਏ ਧਾਰਮਿਕ ਪ੍ਰੋਗਰਾਮਾਂ 'ਚ ਸ਼ਿਰਕਤ ਕੀਤੀ।
ਖੱਟੜ ਨੇ ਕਰਨਾਲ 'ਚ ਇਕ ਪ੍ਰੋਗਰਾਮ 'ਚ ਪ੍ਰਾਣ ਪ੍ਰਤਿਸ਼ਠਾ ਦਾ ਲਾਈਵ ਪ੍ਰਾਸਰਣ ਦੇਖਿਆ, ਜਿਥੇ ਉਨ੍ਹਾਂ ਨੇ ਇਕ ਮੰਦਰ 'ਚ ਪੂਜਾ ਵੀ ਕੀਤੀ। ਉਨ੍ਹਾਂ ਨੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾਏ ਅਤੇ ਰਾਮ ਭਜਨਾਂ ਦੀ ਧੂਨ 'ਤੇ ਡਾਂਸ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਅਤੇ ਦੁਨੀਆ ਭਰ ਦੇ ਕਰੋੜਾਂ ਲੋਕਾਂ ਦੀਆਂ ਇੱਛਾ ਅੱਜ ਪੂਰੀ ਹੋ ਗਈ ਹੈ ਕਿਉਂਕਿ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਨਾਲ 500 ਸਾਲ ਦਾ ਲੰਬਾ ਇੰਤਜ਼ਾਰ ਖਤਮ ਹੋ ਗਿਆ ਹੈ। ਅਯੁੱਧਿਆ ਸਥਿਤ ਰਾਮ ਮੰਦਰ 'ਚ ਸੋਮਵਾਰ ਨੂੰ ਰਾਮਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ। ਇਸ ਮੌਕੇ ਆਯੋਜਿਤ ਸਮਾਰੋਹ 'ਚ ਪ੍ਰਾਧਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਿੱਸਾ ਲਿਆ। ਇਸ ਮੌਕੇ ਪੰਜਾਬ ਅਤੇ ਹਰਿਆਣਾ 'ਚ ਵੀ ਧਾਰਮਿਕ ਉਤਸਾਹ ਦੇਖਣ ਨੂੰ ਮਿਲਿਆ। ਵੱਖ-ਵੱਖ ਸ਼ੋਭਾ ਯਾਤਰਾ ਦੌਰਾਨ ਲੋਕ ਤੀਰ-ਧਨੁਸ਼ ਨਾਲ ਭਗਵੇਂ ਝੰਡੇ ਲੈ ਕੇ ‘ਰਾਮ ਆਏਂਗੇ, ਮੇਰੇ ਘਰ ਰਾਮ ਆਏਂਗੇ’ ਅਤੇ ਹੋਰ ਭਜਨ ਗਾਉਂਦੇ ਦੇਖੇ ਗਏ। ਦੋਵਾਂ ਸੂਬਿਆਂ 'ਚ ਸੜਕਾਂ 'ਤੇ ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲੀ।
ਕਾਂਗਰਸ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ, "ਭਗਵਾਨ ਸ਼੍ਰੀ ਰਾਮ ਸਾਰਿਆਂ ਦੀ ਆਸਥਾ ਦੇ ਪ੍ਰਤੀਕ ਹਨ ਅਤੇ ਸਾਨੂੰ ਸਾਰਿਆਂ ਨੂੰ ਉਨ੍ਹਾਂ 'ਤੇ ਵਿਸ਼ਵਾਸ ਹੈ। ਸਿਆਵਰ ਰਾਮਚੰਦਰ ਦੀ ਜੈ।" ਹਰਿਆਣਾ ਲੋਕਹਿਤ ਪਾਰਟੀ ਦੇ ਮੁਖੀ ਅਤੇ ਵਿਧਾਇਕ ਗੋਪਾਲ ਕਾਂਡਾ ਨੇ ਸਿਰਸਾ 'ਚ ਹੋਏ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਦੇਸ਼ ਲਈ ਇਤਿਹਾਸਕ ਪਲ ਦੱਸਿਆ। ਉਨਾਂ ਨੇ ਇੱਕ ਸ਼ੋਭਾ ਯਾਤਰਾ 'ਚ ਹਿੱਸਾ ਲਿਆ ਅਤੇ ਭਗਵਾਨ ਰਾਮ ਦੀ 31 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ। ਅੰਮ੍ਰਿਤਸਰ 'ਚ ਇੱਕ ਜਲੂਸ ਦੌਰਾਨ ‘ਜੈ ਸ਼੍ਰੀ ਰਾਮ’, ‘ਜੈ ਸਿਆਰਾਮ’ ਦੇ ਨਾਅਰਿਆਂ ਦੇ ਵਿਚਕਾਰ ਇੱਕ ਸ਼ਰਧਾਲੂ ਨੇ ਕਿਹਾ, “ਇਹ ਸਾਰਿਆਂ ਲਈ ਇੱਕ ਭਾਵਨਾਤਮਕ ਅਤੇ ਖੁਸ਼ੀ ਦਾ ਪਲ ਹੈ ਕਿਉਂਕਿ ਇਹ ਦਿਨ 500 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਇਆ ਹੈ।”
ਮੰਤਰੀ ਨੇ ਕਿਹਾ, ''ਰਾਮ ਸਾਰਿਆਂ ਦਾ ਹੈ ਅਤੇ ਅਸੀਂ ਇਸ ਇਤਿਹਾਸਕ ਮੌਕੇ ਦਾ ਹਿੱਸਾ ਬਣ ਕੇ ਖੁਸ਼ਕਿਸਮਤ ਹਾਂ ਕਿਉਂਕਿ ਇਹ ਪਲ 500 ਸਾਲਾਂ ਦੇ ਲੰਬੇ ਇੰਤਜ਼ਾਰ ਅਤੇ ਲਗਾਤਾਰ ਸੰਘਰਸ਼ ਤੋਂ ਬਾਅਦ ਆਇਆ ਹੈ।'' ਦੋਵਾਂ ਸੂਬਿਆਂ ਦੇ ਕਈ ਦੁਕਾਨਦਾਰਾਂ ਅਤੇ ਵਪਾਰਕ ਅਦਾਰਿਆਂ ਨੇ 'ਲੰਗਰ' ਦਾ ਆਯੋਜਨ ਕੀਤਾ ਅਤੇ ਚਾਹ, ਫਲ ਅਤੇ ਬਿਸਕੁਟ ਵੰਡੇ। ਦੋਵਾਂ ਸੂਬਿਆਂ ਅਤੇ ਉਨ੍ਹਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ 'ਚ ਤਿਉਹਾਰਾਂ ਦਾ ਮਾਹੌਲ ਹੋਣ ਕਾਰਨ ਲੋਕ ਮਿੱਟੀ ਦੇ ਦੀਵੇ ਅਤੇ ਸਜਾਵਟੀ ਹਾਰਾਂ ਦੀ ਖਰੀਦਦਾਰੀ ਕਰਨ ਲਈ ਬਜ਼ਾਰਾਂ 'ਚ ਆ ਗਏ। ਵੱਖ-ਵੱਖ ਸੰਸਥਾਵਾਂ ਦੇ ਵਲੰਟੀਅਰਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਝੰਡੇ ਅਤੇ ਦੀਵੇ ਵੰਡੇ। ਖੱਟੜ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਅਯੁੱਧਿਆ 'ਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਪੂਰੇ ਦੇਸ਼ 'ਚ ਦੀਵਾਲੀ ਦੇ ਤਿਉਹਾਰ ਵਾਂਗ ਮਨਾਈ ਜਾਵੇਗੀ।
ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ 'ਚ ਆਏ ਸ਼ਰਧਾਲੂ ਨੂੰ ਆਇਆ ਹਾਰਟ ਅਟੈਕ, ਹਵਾਈ ਫ਼ੌਜ ਦੀ ਮੁਸਤੈਦੀ ਨਾਲ ਬਚੀ ਜਾਨ
NEXT STORY