ਕਾਨਪੁਰ/ਹਰਿਦੁਆਰ— ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਪਾਕਿਸਤਾਨ ਸਾਹਮਣੇ ਭਾਰਤੀ ਟੀਮ ਦੀ ਹਾਰ ਕਾਰਨ ਗੁੱਸੇ 'ਚ ਆਏ ਕ੍ਰਿਕਟ ਫੈਂਸ ਨੇ ਕਾਨਪੁਰ ਅਤੇ ਹਰਿਦੁਆਰ 'ਚ ਗੁੱਸੇ ਦਾ ਇਜ਼ਹਾਰ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ, ਟੀ.ਵੀ. ਤੋੜੇ ਅਤੇ ਖਿਡਾਰੀਆਂ ਦੇ ਪੋਸਟਰ ਵੀ ਸਾੜੇ। ਉਥੇ ਹੀ ਰਾਂਚੀ 'ਚ ਐੱਮ.ਐੱਸ. ਧੋਨੀ ਦੇ ਘਰ ਦੇ ਬਾਹਰ ਸਖਤ ਸੁਰੱਖਿਆ ਲੱਗਾ ਦਿੱਤੀ ਗਈ ਹੈ।


ਭਾਰਤ 'ਚ ਕ੍ਰਿਕਟ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਖੇਡ ਹੈ, ਖਾਸਕਰ ਜਦੋਂ ਮੈਚ ਪਾਕਿਸਤਾਨ ਨਾਲ ਲੱਗਾ ਹੋਵੇਂ। ਭਾਰਤੀ ਟੀਮ ਦੀ ਹਾਰ ਨੂੰ ਕਈ ਪ੍ਰਸ਼ੰਸਕ ਸਵਿਕਾਰ ਨਹੀਂ ਕਰਦੇ ਅਤੇ ਹੰਗਾਮਾ ਕਰਨ 'ਤੇ ਉਤਰ ਜਾਂਦੇ ਹਨ। ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਭਾਰਤ ਪਾਕਿਸਤਾਨ ਨੂੰ ਹਰਾ ਕੇ ਚੈਂਪੀਅਨਸ਼ਿਪ ਜਿੱਤੇਗਾ। ਇਸ ਮਹਾਮੁਕਾਬਲੇ 'ਚ ਪਾਕਿਸਤਾਨ ਦੇ ਵਿਸ਼ਾਲ ਸਕੋਰ ਦਾ ਪਿੱਛਾ ਕਰਦੀ ਹੋਈ ਭਾਰਤੀ ਟੀਮ 180 ਦੌੜਾਂ 'ਤੇ ਹੀ ਢੇਰ ਹੋ ਗਈ। ਜਿਸ ਤੋਂ ਬਾਅਦ ਕ੍ਰਿਕਟ ਪ੍ਰਸ਼ੰਸਕਾਂ 'ਚ ਗੁੱਸੇ ਦੀ ਲਹਿਰ ਦੌੜ ਗਈ ਅਤੇ ਕਾਨਪੁਰ 'ਚ ਭਾਰਤੀ ਟੀਮ ਦੇ ਖਿਡਾਰੀਆਂ ਦੇ ਪੋਸਟਰਜ਼ ਲੈ ਕੇ ਲੋਕ ਸੜਕਾਂ 'ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰਨ ਲੱਗੇ। ਪ੍ਰਸ਼ੰਸਕਾਂ ਨੇ ਭਾਰਤੀ ਟੀਮ ਖਿਲਾਫ ਨਾਅਰੇਬਾਜੀ ਵੀ ਕੀਤੀ।

ਭਾਰਤੀ ਟੀਮ ਦੀ ਹਾਰ ਤੋਂ ਬਾਅਦ ਖਿਡਾਰੀਆਂ ਦੀ ਸੁਰੱਖਿਆ ਨੂੰ ਵੀ ਖਤਰਾ ਪੈਦਾ ਹੋ ਜਾਂਦਾ ਹੈ। ਰਾਂਚੀ 'ਚ ਐੱਮ.ਐੱਸ. ਧੋਨੀ ਦੇ ਘਰ ਦੇ ਬਾਹਰ ਸੁਰੱਖਿਆ ਕਰਮੀਆਂ ਨੂੰ ਤਾਇਨਾਤ ਕਰ ਦਿੱਤਾ ਹੈ।
ਫੌਜੀ ਬਣਨ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਲਈ 'ਫੌਜੀ ਯੋਗ'
NEXT STORY