ਬਰਾੜਾ— ਪਿੰਡ ਜਫਰਪੁਰ 'ਚ 6 ਸਾਲਾਂ ਇਕ ਨਾਬਾਲਿਗ ਲੜਕੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਹਰਕਤ 'ਚ ਆਈ ਪੁਲਸ ਨੇ ਦੋਸ਼ੀ ਵਿਅਕਤੀ ਨੂੰ ਉਸ ਦੇ ਘਰ ਤੋਂ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡਿਊਟੀ 'ਚ ਤਾਇਨਾਤ ਡਾਕਟਰ ਵੱਲੋਂ ਬੱਚੀ ਦੇ ਪਰਿਵਾਰਕ ਮੈਬਰਾਂ ਨਾਲ ਗਲਤ ਵਿਵਹਾਰ ਕਰਨ 'ਤੇ ਪ੍ਰਦਰਸ਼ਨ ਕੀਤਾ ਗਿਆ।
ਜਾਣਕਾਰੀ ਮੁਤਾਬਕ ਪਿੰਡ ਜਫਰਪੁਰ ਦੀ ਇਕ 6 ਸਾਲਾਂ ਬੱਚੀ ਦੁਪਹਿਰ ਖਾਣੇ ਦੀ ਵਸਤੂ ਲੈਣ ਘਰ ਨੇੜੇ ਦੁਕਾਨ ਲਈ ਨਿਕਲੀ ਸੀ। ਬੱਚੀ ਨੂੰ ਰਸਤੇ ਤੋਂ ਪਿੰਡ ਦੇ ਮੋਨੂੰ ਪੁੱਤਰ ਦਾਸਰਾਮ ਖਾਣ ਦੀ ਵਸਤੂ ਦੇ ਬਹਾਨੇ ਦੂਰ ਲੈ ਗਿਆ। ਦੋਸ਼ੀ ਵਿਅਕਤੀ ਨੇ ਬੱਚੀ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਦੇਰ ਸ਼ਾਮ ਦੋਸ਼ੀ ਬੱਚੀ ਨੂੰ ਘਰ ਤੋਂ ਦੂਰ ਗਲੀ 'ਚ ਛੱਡ ਕੇ ਫਰਾਰ ਹੋ ਗਿਆ। ਜਦੋਂ ਪਰਿਵਾਰਕ ਮੈਬਰਾਂ ਨੂੰ ਬੱਚੀ ਮਿਲੀ ਤਾਂ ਉਹ ਬਹੁਤ ਘਬਰਾਈ ਹੋਈ ਸੀ। ਬੱਚੀ ਦੇ ਮੂੰਹ 'ਤੇ ਨਿਸ਼ਾਨ ਦੇਖ ਕੇ ਬੱਚੀ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਪਿੰਡ ਦਾ ਇਕ ਵਿਅਕਤੀ ਲੈ ਗਿਆ ਸੀ। ਪਰਿਵਾਰਕ ਮੈਬਰਾਂ ਨੇ ਪੁਲਸ ਨੂੰ ਦੱਸਿਆ।
ਘਟਨਾ ਦੇ ਬਾਅਦ ਪਿੰਡ ਵਾਸੀਆਂ ਨੇ ਵਿਅਕਤੀ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ ਪਰ ਪੁਲਸ ਦਾ ਕੋਈ ਵੀ ਕਰਮਚਾਰੀ 2 ਘੰਟੇ ਤੱਕ ਬੱਚੀ ਦੀ ਡਾਕਟਰੀ ਕਰਵਾਉਣ ਹਸਪਤਾਲ ਨਹੀਂ ਪੁੱਜਾ। ਰਾਤੀ ਕਰੀਬ ਡੀ.ਐਸ.ਪੀ ਬਰਾੜਾ ਸੁਧੀਰ ਤਨੇਜਾ ਅਤੇ ਥਾਣਾ ਇੰਚਾਰਜ਼ ਰਾਜੇਸ਼ ਕੁਮਾਰ ਸੀ.ਐਚ.ਸੀ ਪੁੱਜੇ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇੰਟਰਨੈਸ਼ਨਲ ਸੋਲਰ ਅਲਾਇੰਸ ਸਮਿਟ 'ਚ ਬੋਲੇ ਮੋਦੀ, ਸੂਰਜ ਦੇਵਤਾ ਗਠਜੋੜ 'ਚ ਸਭ ਤੋਂ ਵੱਡੇ ਸਾਥੀ
NEXT STORY