ਅੰਬਿਕਾਪੁਰ— ਘਰ ਆ ਰਹੇ 55 ਸਾਲਾ ਵਿਅਕਤੀ ਨੂੰ ਸਾਹਮਣੇ ਤੋਂ ਆ ਰਹੇ ਡੰਪਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਦੇ ਬਾਅਦ ਲਾਸ਼ ਨੂੰ ਘਸੀਟਦੇ ਹੋਏ ਰੋਡ ਦੇ ਕਿਨਾਰੇ ਖੜ੍ਹੇ ਦੂਜੇ ਡੰਪਰ ਨਾਲ ਟਕਰਾ ਗਿਆ। ਦੋਹਾਂ ਦੀ ਜ਼ੋਰਦਾਰ ਟੱਕਰ ਵਿਚਕਾਰ ਲਾਸ਼ ਬੁਰੀ ਤਰ੍ਹਾਂ ਪਹੀਆਂ 'ਚ ਫਸ ਗਈ। ਮੌਕੇ 'ਤੇ ਪੁੱਜੀ ਪੁਲਸ ਨੇ ਕਟਰ ਨਾਲ ਡੰਪਰ ਦੇ ਅਗਲੇ ਹਿੱਸੇ ਨੂੰ ਕਟਵਾ ਕੇ ਲਾਸ਼ ਨੂੰ ਬਾਹਰ ਕੱਢਿਆ। ਲਾਸ਼ ਇੰਨੀ ਨੁਕਸਾਨੀ ਗਈ ਸੀ ਕਿ ਮੌਕੇ 'ਤੇ ਹੀ ਪੋਸਟਮਾਰਟਮ ਕਰਵਾਉਣਾ ਪਿਆ।

ਇਹ ਘਟਨਾ ਤਾਰਾ-ਪ੍ਰੇਮਨਗਰ ਰੋਡ 'ਚ ਪਿੰਡ ਮੇਂਡਰਾ ਨੇੜੇ ਦੀ ਹੈ। ਇੱਥੇ ਸੋਮਵਾਰ ਦੀ ਰਾਤ ਕਰੀਬ 8 ਵਜੇ ਮੇਂਡਰਾ ਵਾਸੀ 55 ਸਾਲਾ ਭੋਲਾ ਰਾਮ ਪਿਤਾ ਬਰਨ ਰਾਮ ਰਾਤੀ ਕਰੀਬ 9 ਵਜੇ ਘਰ ਆ ਰਹੇ ਸੀ। ਉਦੋਂ ਕੋਇਲਾ ਲੋਡ ਕਰਕੇ ਤੇਜ਼ ਰਫਤਾਰ ਡੰਪਰ ਨੇ ਭੋਲਾ ਰਾਮ ਨੂੰ ਆਪਣੀ ਲਪੇਟ 'ਚ ਲੈ ਲਿਆ। ਭੋਲਾ ਰਾਮ ਡੰਪਰ ਦੇ ਅਗਲੇ ਪਹੀਏ 'ਚ ਫਸ ਗਿਆ ਅਤੇ ਡੰਪਰ ਕੁਝ ਦੂਰੀ 'ਤੇ ਖੜ੍ਹੇ ਦੂਜੇ ਕੋਇਲਾ ਲੋਡ ਡੰਪਰ ਨਾਲ ਟਕਰਾ ਗਿਆ। ਦੋਹਾਂ ਡੰਪਰ ਦੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਏ ਹਨ। ਘਟਨਾ ਦੇ ਬਾਅਦ ਮੰਗਲਵਾਰ ਸਵੇਰੇ 8 ਵਜੇ ਤੋਂ ਪਿੰਡ ਵਾਸੀਆਂ ਨੇ ਮਾਰਗ ਨੂੰ ਬੰਦ ਕਰਨ ਦੀ ਮੰਗ ਕਰਦੇ ਹੋਏ ਜ਼ਾਮ ਲਗਾ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੁਲਾਇਮ ਦੀ ਛੋਟੀ ਨੂੰਹ ਨੇ ਟਵੀਟ ਕਰਕੇ ਕਿਹਾ, ਨੋਟਬੰਦੀ 'ਤੇ ਲਾਭ ਹਾਨੀ 'ਤੇ ਜਲਦੀ ਸੁਣਾਉਣਾ ਪਵੇਗਾ ਫੈਸਲਾ
NEXT STORY