ਉਦੈਪੁਰ— ਇਕ ਮਾਨਸਿਕ ਰੋਗੀ ਵਿਅਕਤੀ ਨੇ ਸ਼ਨੀਵਾਰ ਰਾਤ ਨੂੰ ਕੁਹਾੜੀ ਮਾਰ ਕੇ ਪਤਨੀ ਦਾ ਕਤਲ ਕਰ ਦਿੱਤਾ ਅਤੇ ਫਿਰ ਘਰ ਤੋਂ 30 ਮੀਟਰ ਦੂਰ ਜਾ ਕੇ ਦਰੱਖਤ ਨਾਲ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ। ਪੁਲਸ ਨੂੰ ਮੌਕੇ 'ਤੇ ਘਰ 'ਚ ਸੁਮਿਤਰਾ ਪਤਨੀ ਪ੍ਰਭੂਲਾਲ ਮੋਚੀਆ ਵਾਸੀ ਲਿਲੜੀ ਖਾਟ 'ਤੇ ਖੂਨ ਨਾਲ ਲੱਥਪੱਥ ਮਿਲੀ ਅਤੇ ਪ੍ਰਭੂਲਾਲ ਪੁੱਤਰ ਝਾਲਮਚੰਦਰ ਮੋਚੀਆ ਘਰ ਨੇੜੇ ਦਰਖੱਤ ਨਾਲ ਲਟਕਦਾ ਮਿਲਿਆ। ਫਲਾਸੀਆ ਥਾਣੇ ਤੋਂ 2 ਪੁਲਸ ਜਵਾਨ ਪੇਕੇ ਪੱਖ ਪਿੰਡ ਸੜਾ ਜਾ ਕੇ ਮਾਮਲੇ ਦੀ ਜਾਣਕਾਰੀ ਦਿੱਤੀ।
ਸੜਾ ਪਿੰਡ ਵਾਸੀ ਮ੍ਰਿਤਕਾ ਦੇ ਭਰਾ ਕੈਲਾਸ਼ ਨੇ ਆਪਣੀ ਭੈਣ ਸੁਮਿਤਰਾ ਅਤੇ ਜੀਜੇ ਪ੍ਰਭੂਲਾਲ ਦੇ ਕਤਲ ਹੋਣ ਦਾ ਸ਼ੁੱਕ ਪ੍ਰਗਟ ਕੀਤਾ ਹੈ। ਸਹੁਰੇ ਝਾਲਮਚੰਦਰ ਮੋਚੀਆ, ਜੇਠ ਅਤੇ ਇਕ ਦਿਓਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ ਪਤੀ-ਪਤਨੀ ਦੇ ਤਿੰਨ ਬੱਚੇ ਹਨ। ਪੇਕੇ ਪੱਖ ਲਾਸ਼ ਨੂੰ ਚੁੱਕਣ 'ਚ ਅੜੇ ਰਹੇ। ਸ਼ਾਮ 7 ਵਜੇ ਸੁਲਹ ਨਾਲ ਹੋਣ 'ਤੇ ਪੁਲਸ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਮੋਰਚਰੀ ਘਰ 'ਚ ਰੱਖਵਾ ਦਿੱਤੀਆਂ ਹਨ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਰੈਲੀ 'ਚ ਥਾਲੀ-ਵੇਲਣ ਨਾਲ ਪੁੱਜੀਆਂ ਔਰਤਾਂ, 5 ਮਿੰਟ 'ਚ ਮੰਤਰੀ ਜੀ ਨੇ ਭਾਸ਼ਣ ਕੀਤਾ ਬੰਦ
NEXT STORY