ਸਿੰਗਰੌਲੀ (ਭਾਸ਼ਾ)- ਮੱਧ ਪ੍ਰਦੇਸ਼ ਦੇ ਸਿੰਗਰੌਲੀ 'ਚ ਇਕ ਵਿਅਕਤੀ ਐਂਬੂਲੈਂਸ ਨਾ ਮਿਲਣ ਕਾਰਨ ਆਪਣੇ ਮ੍ਰਿਤ ਨਵਜਨਮੇ ਬੱਚੇ ਨੂੰ ਮੋਟਰਸਾਈਕਲ ਨਾਲ ਬੰਨ੍ਹੇ ਥੈਲੇ 'ਚ ਰੱਖ ਕੇ ਜ਼ਿਲ੍ਹਾ ਅਧਿਕਾਰੀ ਦੇ ਦਫ਼ਤਰ ਪਹੁੰਚਿਆ। ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਦੇ ਵਾਸੀ ਦਿਨੇਸ਼ ਭਾਰਤੀ ਨੇ ਦੋਸ਼ ਲਗਾਇਆ ਕਿ ਸਿੰਗਰੌਲੀ ਜ਼ਿਲ੍ਹਾ ਹਸਪਤਾਲ ਦੇ ਇਕ ਡਾਕਟਰ ਨੇ ਉਸ ਦੀ ਪਤਨੀ ਨੂੰ ਡਿਲੀਵਰੀ ਤੋਂ ਪਹਿਲਾਂ ਕੁਝ ਜਾਂਚ ਲਈ ਇਕ ਨਿੱਜੀ ਕਲੀਨਿਕ ਭੇਜ ਜਿੱਤਾ, ਜਿੱਥੇ ਜੋੜੇ ਤੋਂ ਅਲਟਰਾਸਾਊਂਡ ਦੇ ਨਾਮ 'ਤੇ 5 ਹਜ਼ਾਰ ਰੁਪਏ ਲਏ ਗਏ।
ਇਹ ਵੀ ਪੜ੍ਹੋ : ਭਾਰਤੀ ਦੂਤਘਰ ਨੇ ਭਾਰਤੀਆਂ ਨੂੰ ਜਲਦ ਤੋਂ ਜਲਦ ਯੂਕ੍ਰੇਨ ਛੱਡਣ ਦੀ ਦਿੱਤੀ ਸਲਾਹ
ਉਸ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਸੋਮਵਾਰ ਨੂੰ ਜ਼ਿਲ੍ਹਾ ਹਸਪਤਾਲ 'ਚ ਇਕ ਮ੍ਰਿਤਕ ਬੱਚੇ ਨੂੰ ਜਨਮ ਦਿੱਤਾ। ਭਾਰਤੀ ਨੇ ਦੋਸ਼ ਲਗਾਇਆ ਕਿ ਉਸ ਨੇ ਜਦੋਂ ਆਪਣੀ ਪਤਨੀ ਅਤੇ ਮ੍ਰਿਤਕ ਬੱਚੇ ਨੂੰ ਘਰ ਲਿਜਾਉਣ ਲਈ ਐਂਬੂਲੈਂਸ ਮੰਗੀ ਤਾਂ ਹਸਪਤਾਲ ਕਰਮੀਆਂ ਨੇ ਉਸ ਦੀ ਮਦਦ ਨਹੀਂ ਕੀਤੀ। ਸਿੰਗਰੌਲੀ ਦੇ ਜ਼ਿਲ੍ਹਾ ਅਧਿਕਾਰੀ ਰੰਜਨ ਮੀਣਾ ਨੇ ਕਿਹਾ ਕਿ ਉੱਪ ਮੰਡਲ ਮੈਜਿਸਟ੍ਰੇਟ (ਐੱਸ.ਡੀ.ਐੱਮ.) ਦੀ ਅਗਵਾਈ ਵਾਲਾ ਇਕ ਦਲ ਦੋਸ਼ਾਂ ਦੀ ਜਾਂਚ ਕਰੇਗਾ ਅਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸਹਿਕਾਰੀ ਬੈਂਕ ’ਚ ਸੰਨ੍ਹਮਾਰੀ; ਜਾਅਲਸਾਜ਼ਾਂ ਨੇ ਉਡਾਏ 150 ਕਰੋੜ ਰੁਪਏ
NEXT STORY