ਸ਼੍ਰੀਨਗਰ-ਜੰਮੂ 'ਚ 6 ਦਿਨਾਂ ਬਾਅਦ ਪ੍ਰਸ਼ਾਸਨ ਨੇ 2ਜੀ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀ ਅਤੇ ਕਰਫਿਊ 'ਚ ਸ਼ਾਮ 3 ਵਜੇ ਤੱਕ ਲੋਕਾਂ ਨੂੰ ਥੋੜ੍ਹੀ ਰਾਹਤ ਦਿੱਤੀ ਗਈ ਹੈ। ਲੋਕਾਂ 'ਚ ਸਾਂਤੀ ਬਣਾਈ ਰੱਖਣ ਅਤੇ ਇੱਕ ਥਾਂ 'ਤੇ ਇਕੱਠੇ ਨਾ ਹੋਣ ਦੀ ਅਪੀਲ ਕੀਤੀ ਗਈ ਹੈ ਫਿਲਹਾਲ ਪਬਲਿਕ ਟ੍ਰਾਂਸਪੋਰਟ ਬੰਦ ਹੈ। ਕਰਫਿਊ ਤੋਂ ਰਾਹਤ ਮਿਲਣ ਨਾਲ ਕਈ ਬਾਜ਼ਾਰ ਖੁੱਲੇ ਅਤੇ ਲੋਕਾਂ ਨੇ ਜ਼ਰੂਰੀ ਸਮਾਨ ਖਰੀਦਿਆ। ਕਰਫਿਊ 'ਚ ਰਾਹਤ ਦੇ ਬਾਵਜੂਦ ਵੀ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖੀਆ ਗਈਆ। ਇਸ ਦੌਰਾਨ ਸਿੱਖਿਆ ਸੰਸਥਾਵਾਂ ਬੰਦ ਰਹਿਣਗੀਆਂ ਅਤੇ ਪ੍ਰੀਖਿਆਵਾਂ ਮੁਅੱਤਲ ਕੀਤੀਆਂ ਗਈਆਂ।
ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਸ਼੍ਰੀਨਗਰ ਦੇ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਕਾਫਲੇ 'ਤੇ ਅੱਤਵਾਦੀ ਹਮਲੇ 'ਚ 44 ਜਵਾਨ ਸ਼ਹੀਦ ਹੋ ਗਏ ਸਨ। ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਜੰਮੂ 'ਚ ਮਾਹੌਲ ਖਰਾਬ ਹੋਣ ਕਾਰਨ 15 ਫਰਵਰੀ ਵੀਰਵਾਰ ਦੁਪਹਿਰ ਤੋਂ ਬਾਅਦ ਮਾਹੌਲ ਖਰਾਬ ਹੋ ਗਿਆ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ 'ਤੇ ਕਰਫਿਊ ਲਾਗੂ ਕਰ ਦਿੱਤਾ ਅਤੇ ਇੰਟਰਨੈੱਟ ਸੇਵਾਵਾਂ 'ਤੇ ਵੀ ਰੋਕ ਲਗਾ ਦਿੱਤੀ ਸੀ।
ਕੇਰਲ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ
NEXT STORY