ਨਵੀਂ ਦਿੱਲੀ- ਭਾਰਤ ਨੇ ਬੁੱਧਵਾਰ ਨੂੰ ਓਡਿਸ਼ਾ ਦੇ ਚਾਂਦੀਪੁਰ ਸਥਿਤ ਏਕੀਕ੍ਰਿਤ ਪ੍ਰੀਖਣ ਕੇਂਦਰ ਤੋਂ ਪਿਨਾਕਾ ਲੰਮੀ ਦੂਰੀ ਦੇ ਨਿਰਦੇਸ਼ਿਤ ਰਾਕੇਟ ਦਾ ਸਫ਼ਲ ਉਡਾਣ ਪ੍ਰੀਖਣ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਰਾਕੇਟ ਦਾ ਟੈਸਟ ਉਪਭੋਗਤਾ ਦੁਆਰਾ ਨਿਰਧਾਰਤ ਘੱਟੋ-ਘੱਟ 60 ਕਿਲੋਮੀਟਰ ਦੀ ਰੇਂਜ ਦੇ ਅੰਦਰ ਇਸਦੀ ਹਮਲਾ ਕਰਨ ਸਮਰੱਥਾ ਦੀ ਜਾਂਚ ਕਰਨ ਲਈ ਕੀਤਾ ਗਿਆ ਸੀ।
ਰੱਖਿਆ ਮੰਤਰਾਲਾ ਨੇ ਦੱਸਿਆ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ 8 ਜੁਲਾਈ ਨੂੰ ਚਾਂਦੀਪੁਰ ਸਥਿਤ ਏਕੀਕ੍ਰਿਤ ਪ੍ਰੀਖਣ ਕੇਂਦਰ (ਆਈ. ਟੀ. ਆਰ.) ਤੋਂ ਪਿਨਾਕਾ ਲੰਮੀ ਦੂਰੀ ਦੇ ਨਿਰਦੇਸ਼ਿਤ ਰਾਕੇਟ ਦਾ ਉਡਾਣ ਪ੍ਰੀਖਣ ਕੀਤਾ। ਯੋਜਨਾ ਮੁਤਾਬਕ ਉਡਾਣ ਦੌਰਾਨ ਸਾਰੇ ਮਾਪਦੰਡਾਂ ’ਤੇ ਖ਼ਰਾ ਉਤਰਦਿਆਂ ਰਾਕੇਟ ਨੇ ਪਹਿਲਾਂ ਤੋਂ ਤੈਅ ਰਸਤੇ ਦੀ ਬਿਲਕੁਲ ਸਹੀ ਤਰੀਕੇ ਨਾਲ ਪਾਲਣਾ ਕੀਤੀ ਅਤੇ ਬੇਹੱਦ ਸਟੀਕਤਾ ਨਾਲ ਆਪਣੇ ਨਿਸ਼ਾਨੇ ’ਤੇ ਵਾਰ ਕੀਤਾ।
ਇਹ ਵੀ ਪੜ੍ਹੋ- ਹਾਲੇ ਹੋਰ ਧੂੰਆਂ ਕੱਢੇਗੀ ਗਰਮੀ ! 3,700 ਲੋਕਾਂ ਦੀ ਮੌਤ ਮਗਰੋਂ WHO ਨੇ ਯੂਰਪ ਲਈ ਜਾਰੀ ਕੀਤਾ ALERT
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਮਹਾਰਾਸ਼ਟਰ, ਘਰਾਂ ਤੋਂ ਬਾਹਰ ਨਿਕਲੇ ਲੋਕ
NEXT STORY