ਸੰਭਾਜੀਨਗਰ: ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਦੇ ਨੰਦੇੜ, ਹਿੰਗੋਲੀ ਅਤੇ ਪਰਭਣੀ ਜ਼ਿਲ੍ਹਿਆਂ ਵਿੱਚ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਭੂਚਾਲ ਦੇ ਝਟਕੇ ਸਵੇਰੇ 1:37 ਵਜੇ ਤੋਂ 3:23 ਵਜੇ ਦੇ ਵਿਚਕਾਰ ਦਰਜ ਕੀਤੇ ਗਏ। ਉਨ੍ਹਾਂ ਕਿਹਾ ਕਿ ਰਿਕਟਰ ਪੈਮਾਨੇ 'ਤੇ ਇਨ੍ਹਾਂ ਦੀ ਤੀਬਰਤਾ 3.6 ਅਤੇ 4.6 ਦੇ ਵਿਚਕਾਰ ਮਾਪੀ ਗਈ। ਫਿਲਹਾਲ ਇਸ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਹੋਣ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ।
ਪੜ੍ਹੋ ਇਹ ਵੀ - ਭਾਰੀ ਮੀਂਹ ਨੇ ਮਚਾ 'ਤੀ ਤਬਾਹੀ, ਹੜ੍ਹ ਕਾਰਨ ਪਤਾਲਗੰਗਾ ਨਦੀ 'ਚ ਰੁੜ੍ਹੇ 3000 ਗੈਸ ਸਿਲੰਡਰ, ਵੀਡੀਓ ਵਾਇਰਲ
ਦੱਸਿਆ ਜਾ ਰਿਹਾ ਹੈ ਕਿ ਦੋ ਘੰਟਿਆਂ ਤੋਂ ਵੀ ਘੱਟ ਸਮੇਂ ਦੇ ਅੰਤਰਾਲ 'ਤੇ ਲਗਭਗ ਚਾਰ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸਦਾ ਕੇਂਦਰ ਜ਼ਮੀਨ ਤੋਂ ਲਗਭਗ 10 ਕਿਲੋਮੀਟਰ ਹੇਠਾਂ ਸੀ। ਦੱਸ ਦੇਈਏ ਕਿ ਇੱਕੋ ਰਾਤ ਲਗਾਤਾਰ ਚਾਰ ਵਾਲੇ ਆਏ ਭੂਚਾਲ ਦੇ ਕਾਰਨ ਸਥਾਨਕ ਲੋਕਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ। ਭੂਚਾਲ ਆਉਣ ਤੋਂ ਬਾਅਦ ਲੋਕ ਡਰ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ।
ਪੜ੍ਹੋ ਇਹ ਵੀ - 7, 8, 9, 10, 11 ਨੂੰ ਪਵੇਗਾ ਬਹੁਤ ਭਾਰੀ ਮੀਂਹ! ਮੌਸਮ ਵਿਭਾਗ ਨੇ 22 ਸੂਬਿਆਂ ਨੂੰ ਲੈ ਕੇ ਕਰ 'ਤੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਮਰਨਾਥ ਯਾਤਰਾ ਡਿਊਟੀ 'ਚ ਬੇਨਿਯਮੀਆਂ ਦੇ ਦੋਸ਼ ਹੇਠ 4 ਅਧਿਆਪਕ ਮੁਅੱਤਲ
NEXT STORY