ਇੰਟਰਨੈਸ਼ਨਲ ਡੈਸਕ : ਦਾਦਾ ਸਾਹਿਬ ਫਾਲਕੇ ਆਈਕੋਨ ਫ਼ਿਲਮ ਐਵਾਰਡ ਆਰਗੇਨਾਈਜ਼ੇਸ਼ਨ ਵੱਲੋਂ ਦੁਬਈ 'ਚ ਕਰਵਾਏ ਗਏ ਐਵਾਰਡ ਸ਼ੋਅ ਵਿੱਚ ਮੁੰਬਈ ਦੀ ਰਹਿਣ ਵਾਲੀ ਪਿਕਸੀ ਜੌਬ (PixieJob) ਦੀ ਫਾਊਂਡਰ ਅਤੇ CEO ਨਿਸ਼ਾ ਕੌਲ ਦਾ Outstanding Female Enterpreneur ਐਵਾਰਡ ਨਾਲ ਸਨਮਾਨ ਕੀਤਾ ਗਿਆ। ਇਹ ਐਵਾਰਡ ਨਿਸ਼ਾ ਕੌਲ ਨੂੰ ਉਨ੍ਹਾਂ ਦੇ ਬਿਜ਼ਨੈੱਸ ਅਤੇ ਸਮਾਜ ਸੇਵਾ ਦੇ ਕੰਮਾਂ ਬਦਲੇ ਦਿੱਤਾ ਗਿਆ ਹੈ।
ਨਿਸ਼ਾ ਕੌਲ ਦਾ ਕਹਿਣਾ ਕਿ ਇਹ ਐਵਾਰਡ ਮਿਲਣਾ ਉਸ ਦੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਦੁਬਈ ਦੇ ਉੱਘੇ ਬਿਜ਼ਨੈੱਸਮੈਨ, ਸਮਾਜਸੇਵੀ ਅਤੇ ਭਾਰਤ ਤੋਂ ਫ਼ਿਲਮੀ ਹਸਤੀਆਂ ਵੀ ਹਾਜ਼ਰ ਸਨ।
PixiJob ਇਕ ਪ੍ਰਤਿਭਾ ਸੋਰਸਿੰਗ, ਤੇਜ਼ ਹੁਨਰ ਵਿਕਾਸ ਕੰਪਨੀ ਹੈ, ਜੋ ਪ੍ਰਾਹੁਣਚਾਰੀ ਉਦਯੋਗ ਵਿੱਚ ਫੁੱਲ-ਟਾਈਮ ਅਤੇ ਆਨ ਡਿਮਾਂਡ ਕਰਮਚਾਰੀਆਂ ਤੱਕ ਪਹੁੰਚ ਪ੍ਰਦਾਨ ਕਰਦੀ ਹੈ। ਕੰਪਨੀ ਨੇ ਇਕ ਮਾਲਕਾਨਾ ਆਨਲਾਈਨ ਅਤੇ ਪ੍ਰਾਹੁਣਚਾਰੀ ਪਾਠਕ੍ਰਮ, ਵਿੱਤੀ ਸਮਾਵੇਸ਼ ਲਈ ਇਕ ਪਲੇਟਫਾਰਮ ਅਤੇ ਪੂਰੇ ਭਾਰਤ ਦੇ ਸੰਭਾਵੀ ਉਮੀਦਵਾਰਾਂ ਨੂੰ ਪ੍ਰਾਪਤ ਕਰਨ ਲਈ ਇਕ ਵਿਸ਼ਾਲ ਭਰਤੀ ਨੈੱਟਵਰਕ ਬਣਾਇਆ ਹੈ। PixiJob ਨੇ ਰੈਸਟੋਰੈਂਟ, ਹੋਟਲ ਅਤੇ ਸੈਰ-ਸਪਾਟਾ ਉਦਯੋਗ ਵਿੱਚ ਕਰਮਚਾਰੀਆਂ ਲਈ ਉਦਯੋਗ ਦੁਆਰਾ ਸੰਚਾਲਿਤ ਹੱਲ ਬਣਨ ਲਈ ਪ੍ਰਾਹੁਣਚਾਰੀ ਉਦਯੋਗ ਦੀਆਂ ਪ੍ਰਬੰਧਕ ਸੰਸਥਾਵਾਂ ਨਾਲ ਸਾਂਝੇਦਾਰੀ ਕੀਤੀ ਹੈ।
ਰਸ ਖਾਣ ਵਾਲਿਆਂ ਲਈ ਅਹਿਮ ਖ਼ਬਰ, ਬਣਾਉਣ ਦਾ ਤਰੀਕਾ ਦੇਖ ਉੱਡ ਜਾਣਗੇ ਤੁਹਾਡੇ ਹੋਸ਼, ਦੇਖੋ ਵੀਡੀਓ
NEXT STORY