ਅਹਿਮਦਾਬਾਦ- ਅਹਿਮਦਾਬਾਦ 'ਚ ਵੀਰਵਾਰ ਨੂੰ ਏਅਰ ਇੰਡੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ 'ਚ ਹੁਣ ਤੱਕ 297 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ। ਉੱਥੇ ਹੀ ਨੁਕਸਾਨੇ ਜਹਾਜ਼ ਦੇ ਮਲਬੇ 'ਚੋਂ ਡੀਵੀਆਰ ਮਿਲ ਗਿਆ ਹੈ। ਏਟੀਐੱਸ ਅਧਿਕਾਰੀ ਨੂੰ ਇਹ ਡੀਵੀਆਰ (ਡਿਜੀਟਲ ਵੀਡੀਓ ਰਿਕਾਰਡਰ) ਮਿਲਿਆ ਹੈ। ਇਸ ਡੀਵੀਆਰ ਦੇ ਮਾਧਿਅਮ ਨਾਲ ਹਾਦਸੇ ਦਾ ਕਾਰਨ ਪਤਾ ਲਗਾਇਆ ਜਾ ਸਕਦਾ ਹੈ। ਜਹਾਜ਼ ਹਾਦਸੇ ਦੀ ਜਾਂਚ ਹੁਣ ਹੋਰ ਤੇਜ਼ੀ ਨਾਲ ਅੱਗੇ ਵਧੇਗੀ। ਇਸ ਜਹਾਜ਼ 'ਚ ਸਵਾਰ 242 ਲੋਕਾਂ 'ਚੋਂ 241 ਲੋਕਾਂ ਦੀ ਮੌਤ ਹੋ ਗਈ। ਹਾਦਸੇ 'ਚ ਇਕ ਯਾਤਰੀ ਦੀ ਜਾਨ ਗਈ ਹੈ। ਪਲੇਨ ਕ੍ਰੈਸ਼ ਕਰਨ ਤੋਂ ਬਾਅਦ ਜਿਸ ਮੈਡੀਕਲ ਕਾਲਜ ਦੇ ਹੋਸਟਲ 'ਤੇ ਡਿੱਗਿਆ ਸੀ, ਉੱਥੇ ਮੌਜੂਦ 56 ਲੋਕਾਂ ਦੀ ਵੀ ਜਾਨ ਚਲੀ ਗਈ।
ਇਹ ਵੀ ਪੜ੍ਹੋ : ਇੰਝ ਪਤਾ ਲੱਗੇਗਾ ਕਿ ਆਖ਼ਿਰ ਕਿਉਂ ਤੇ ਕਿਵੇਂ ਹੋਇਆ ਪਲੇਨ ਕ੍ਰੈਸ਼ ! ਸਾਹਮਣੇ ਆਵੇਗਾ ਅਸਲ ਕਾਰਨ
ਸਭ ਤੋਂ ਪਹਿਲਾਂ ਲੱਭਿਆ ਜਾਂਦਾ ਬਲੈਕ ਬਾਕਸ
ਹਰ ਹਵਾਈ ਜਹਾਜ਼ 'ਚ ਇਕ ਖ਼ਾਸ ਡਿਵਾਈਸ ਹੁੰਦਾ ਹੈ, ਜਿਸ ਨੂੰ ਬਲੈਕ ਬਾਕਸ ਕਿਹਾ ਜਾਂਦਾ ਹੈ। ਇਹ ਕੋਈ ਆਮ ਡੱਬਾ ਨਹੀਂ ਹੁੰਦਾ ਸਗੋਂ ਇਕ ਸੁਰੱਖਿਅਤ ਰਿਕਾਰਡਿੰਗ ਮਸ਼ੀਨ ਹੁੰਦੀ ਹੈ ਜੋ ਫਲਾਈਟ ਨਾਲ ਜੁੜੀਆਂ ਸਾਰੀਆਂ ਜ਼ਰੂਰੀ ਜਾਣਕਾਰੀਆਂ ਰਿਕਾਰਡ ਕਰਦੀ ਹੈ। ਜਦੋਂ ਕੋਈ ਜਹਾਜ਼ ਹਾਦਸਾ ਹੁੰਦਾ ਹੈ ਤਾਂ ਜਾਂਚ ਟੀਮ ਸਭ ਤੋਂ ਪਹਿਲਾਂ ਬਲੈਕ ਬਾਕਸ ਲੱਭਦੀ ਹੈ, ਕਿਉਂਕਿ ਉਸੇ ਤੋਂ ਇਹ ਪਤਾ ਲੱਗਦਾ ਹੈ ਕਿ ਹਾਦਸੇ ਤੋਂ ਠੀਕ ਪਹਿਲਾਂ ਜਹਾਜ਼ 'ਚ ਕੀ ਹੋਇਆ ਸੀ। 'ਬਲੈਕ ਬਾਕਸ' ਸੰਤਰੀ ਰੰਗ ਦਾ ਹੁੰਦਾ ਹੈ, ਜੋ ਬਹੁਤ ਜ਼ਿਆਦਾ ਪ੍ਰਭਾਵ ਅਤੇ ਅੱਗ ਤੋਂ ਬਚਣ ਲਈ ਤਿਆਰ ਕੀਤੇ ਗਿਆ ਹੁੰਦਾ ਹੈ। ਹਰ ਵਪਾਰਕ ਜਹਾਜ਼ 'ਚ ਦੋ ਅਜਿਹੇ ਰਿਕਾਰਡਰ ਹੁੰਦੇ ਹਨ। ਇਹ ਮੂਲ ਰੂਪ ਵਿਚ ਇਕ ਫਲਾਈਟ ਰਿਕਾਰਡਰ ਹੈ, ਜਿਸ ਦੀ ਸ਼ੁਰੂਆਤ 1950 ਦੇ ਦਹਾਕੇ ਦੇ ਸ਼ੁਰੂ 'ਚ ਹੋਈ। ਆਸਟ੍ਰੇਲੀਆਈ ਵਿਗਿਆਨੀ ਡਾ. ਡੇਵਿਡ ਵਾਰਨ (1925-2010) ਨੇ ਦੁਨੀਆ ਦੇ ਪਹਿਲੇ ਫਲਾਈਟ ਰਿਕਾਰਡਰ ਦੀ ਖੋਜ ਕੀਤੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਹਾਜ਼ ਹਾਦਸੇ 'ਚ ਮਾਰਿਆ ਗਿਆ ਲਾਰੈਂਸ, ਪਿਤਾ ਦੇ ਸਸਕਾਰ ਲਈ ਆਇਆ ਸੀ ਭਾਰਤ
NEXT STORY