ਨਵੀਂ ਦਿੱਲੀ— ਮਹਾਰਾਸ਼ਟਰ ਦੇ ਬਾਅਦ ਉਤਰ ਪ੍ਰਦੇਸ਼ ਸਰਕਾਰ ਨੇ ਪੂਰੇ ਪ੍ਰਦੇਸ਼ 'ਚ 15 ਜੁਲਾਈ ਤੋਂ ਪਲਾਸਟਿਕ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਸੂਬੇ ਦੇ ਮੁਖੀ ਯੋਗੀ ਆਦਿਤਿਆਨਾਥ ਨੇ 4 ਜੁਲਾਈ ਨੂੰ ਕਾਨਪੁਰ 'ਚ ਇਸ ਦਾ ਐਲਾਨ ਕੀਤਾ ਸੀ ਅਤੇ ਅੱਜ ਇਸ ਨੂੰ ਲੈ ਕੇ ਸਰਕੁਲਰ ਵੀ ਜਾਰੀ ਕਰ ਦਿੱਤਾ ਗਿਆ ਹੈ।
ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਉਤਰ ਪ੍ਰਦੇਸ਼ 'ਚ 15 ਜੁਲਾਈ ਤੋਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ 'ਤੇ ਰੋਕ ਲੱਗ ਜਾਵੇਗੀ। ਕਾਨਪੁਰ ਇਸ ਦੀ ਅਗਵਾਈ ਕਰੇਗਾ। ਲਿਫਾਫੇ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹੈ। ਇਸ 'ਤੇ ਰੋਕ ਲਗਾਉਣਾ ਜ਼ਰੂਰੀ ਹੋ ਗਿਆ ਸੀ। ਯੋਗੀ ਨੇ ਕਿਹਾ ਕਿ 15 ਜੁਲਾਈ ਦੇ ਬਾਅਦ ਪਲਾਸਟਿਕ ਦੇ ਕੱਪ, ਗਿਲਾਸ ਅਤੇ ਲਿਫਾਫਿਆਂ ਦੀ ਵਰਤੋਂ ਕਿਸੇ ਵੀ ਪੱਧਰ 'ਤੇ ਨਾ ਹੋਵੇ।
ਪੁੰਛ ਦੇ ਜੰਗਲਾਂ 'ਚ ਫੌਜ ਨੇ ਭਾਰੀ ਗਿਣਤੀ 'ਚ ਹਥਿਆਰ ਕੀਤੇ ਬਰਾਮਦ
NEXT STORY