ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਐਤਵਾਰ ਨੂੰ ਟਵਿੱਟਰ ਹੈਂਡਲ 'ਤੇ ਆਪਣਾ ਨਾਂ ਬਦਲ ਕੇ 'ਚੌਕੀਦਾਰ ਨਰਿੰਦਰ ਮੋਦੀ' ਕਰ ਦਿੱਤਾ ਹੈ। ਸ਼ਨੀਵਾਰ ਨੂੰ ਉਨ੍ਹਾਂ ਨੇ 'ਮੈਂ ਵੀ ਚੌਕੀਦਾਰ' ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ਹੈਂਡਲ 'ਤੇ ਆਪਣਾ ਨਾਂ ਬਦਲ ਲਿਆ ਹੈ।

ਉਨ੍ਹਾਂ ਤੋਂ ਤਰੁੰਤ ਬਾਅਦ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਵੀ ਟਵਿੱਟਰ ਹੈਂਡਲ 'ਤੇ ਆਪਣਾ ਨਾਂ ਬਦਲ ਕੇ 'ਚੌਕੀਦਾਰ ਅਮਿਤ ਸ਼ਾਹ' ਕਰ ਦਿੱਤਾ।

ਇਸ ਤੋਂ ਇਲਾਵਾ ਰੇਲ ਮੰਤਰੀ ਪਿਊਸ਼ ਗੋਇਲ ਅਤੇ ਭਾਜਪਾ ਦੀ ਆਈ. ਟੀ. ਸੈੱਲ. ਦੇ ਮੁਖੀ ਅਮਿਤ ਮਾਲਵੀਆ ਨੇ ਵੀ ਟਵਿੱਟਰ 'ਤੇ ਆਪਣੇ ਨਾਂ ਦੇ ਅੱਗੇ 'ਚੌਕੀਦਾਰ' ਸ਼ਬਦ ਲਗਾ ਲਿਆ ਹੈ। ਸੋਸ਼ਲ ਮੀਡੀਆ 'ਤੇ #iTrustChowkidar ਦੀ ਮੁਹਿੰਮ ਚੱਲ ਰਹੀ ਹੈ।

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਪੀ. ਐੱਮ. ਮੋਦੀ ਨੇ ਚੋਣ ਪ੍ਰਚਾਰ ਦੇ ਮੱਦੇਨਜ਼ਰ 'ਮੈਂ ਵੀ ਚੌਕੀਦਾਰ' ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਜਾਰੀ ਕਰ ਕੇ ਕਿਹਾ ਸੀ ਕਿ ਤੁਹਾਡਾ ਇਹ ਚੌਕੀਦਾਰ ਰਾਸ਼ਟਰ ਦੀ ਸੇਵਾ 'ਚ ਮਜ਼ਬੂਤੀ ਨਾਲ ਖੜ੍ਹਾ ਹੈ ਪਰ ਮੈਂ ਇਕੱਲਾ ਨਹੀਂ ਹਾਂ। ਹਰ ਕੋਈ ਜੋ ਭ੍ਰਿਸ਼ਟਾਚਾਰ, ਗੰਦਗੀ , ਸਮਾਜਿਕ ਬੁਰਾਈਆਂ ਨਾਲ ਲੜ ਰਿਹਾ ਹੈ ਉਹ ਇਕ ਚੌਕੀਦਾਰ ਹੈ। ਹਰ ਕੋਈ ਜੋ ਭਾਰਤ ਦੀ ਤਰੱਕ ਲਈ ਸਖਤ ਮਿਹਨਤ ਕਰ ਰਿਹਾ ਹੈ, ਉਹ ਇਕ ਚੌਕੀਦਾਰ ਹੈ। ਅੱਜ ਹਰ ਭਾਰਤੀ ਕਹਿ ਰਿਹਾ ਹੈ ਕਿ 'ਮੈਂ ਵੀ ਚੌਕੀਦਾਰ।'

ਸੰਕਟ 'ਚ ਗੋਆ ਸਰਕਾਰ, ਪਾਰੀਕਰ ਦੀ ਥਾਂ ਬਣ ਸਕਦੈ ਕੋਈ ਨਵਾਂ CM
NEXT STORY