ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਸ਼ਿੰਗਟਨ ਨਾਲ ਤਣਾਅ ਭਰੇ ਸਬੰਧਾਂ ਨੂੰ ਸੁਧਾਰਨ ਲਈ ਤੇਜ਼ੀ ਨਾਲ ਅੱਗੇ ਵਧ ਰਹੇ ਹਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁੜ ਤੋਂ ਜੁਡ਼ਨ ਦੀ ਕੋਸ਼ਿਸ਼ ’ਚ ਪ੍ਰੋਟੋਕਾਲ ਨੂੰ ਅੱਖੋਂ-ਪਰੋਖੇ ਕਰ ਰਹੇ ਹਨ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਆਪਣਾ ਪਛਾਣ ਪੱਤਰ ਪੇਸ਼ ਕਰਨ ਤੋਂ ਪਹਿਲਾਂ, ਅਮਰੀਕਾ ਦੇ ਨਾਮਜ਼ਦ ਰਾਜਦੂਤ ਸਰਜੀਓ ਗੋਰ ਦੇ ਅਚਾਨਕ ਨਵੀਂ ਦਿੱਲੀ ਪੁੱਜਣ ਨਾਲ ਕੂਟਨੀਤਿਕ ਹਲਕਿਆਂ ’ਚ ਹਲਚਲ ਮਚ ਗਈ। ਗੋਰ ਦੀ ਇਹ ਅਚਾਨਕ ਯਾਤਰਾ, ਜਿਸ ਦਾ ਮਕਸਦ ਕਥਿਤ ਤੌਰ ’ਤੇ ਮੋਦੀ-ਟਰੰਪ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਸੀ, ਕੁਝ ਸਮਾਂ ਲੈ ਸਕਦੀ ਹੈ।
ਹੁਣ ਇਹ ਸਪੱਸ਼ਟ ਹੈ ਕਿ ਪ੍ਰੋਟੋਕਾਲ ਤੋੜਨਾ ਕਾਰਗਰ ਰਿਹਾ। ਆਮ ਤੌਰ ’ਤੇ, ਕੋਈ ਨਵਾਂ ਦੂਤ ਉਦੋਂ ਯਾਤਰਾ ਕਰਦਾ ਹੈ, ਜਦੋਂ ਨਵੀਂ ਦਿੱਲੀ ਰਸਮੀ ਤੌਰ ’ਤੇ ਮਨਜ਼ੂਰੀ ਦੇ ਦਿੰਦੀ ਹੈ ਅਤੇ ਰਾਸ਼ਟਰਪਤੀ ਵੱਲੋਂ ਪਛਾਣ ਪੱਤਰ ਸਵੀਕਾਰ ਕਰ ਲਏ ਜਾਂਦੇ ਹਨ। ਸਰਜੀਓ ਗੋਰ ਦਾ ਛੇਤੀ ਦਿੱਲੀ ਪਹੁੰਚਣਾ ਉਸ ਪ੍ਰੋਟੋਕਾਲ ਦੀ ਉਲੰਘਣਾ ਹੈ। ਗੋਰ, ਸ਼ਾਇਦ, ਨਾਮਜ਼ਦ ਰਾਜਦੂਤ ਵਜੋਂ ਨਹੀਂ, ਸਗੋਂ ਇਕ ਵਿਸ਼ੇਸ਼ ਦੂਤ ਵਜੋਂ ਆਏ ਸਨ। ਟਰੰਪ ਦੇ 38 ਸਾਲਾ ਕਰੀਬੀ ਸਾਥੀ ਸਰਜੀਓ ਗੋਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਤੋਂ ਪਹਿਲਾਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨਾਲ ਮੁਲਾਕਾਤ ਕੀਤੀ।
ਇਹ ਸੰਪਰਕ ਮੋਦੀ ਵੱਲੋਂ 9 ਅਕਤੂਬਰ ਨੂੰ ਟਰੰਪ ਨੂੰ ‘ਇਤਿਹਾਸਕ ਗਾਜਾ ਸ਼ਾਂਤੀ ਯੋਜਨਾ ਦੀ ਸਫਲਤਾ’ ਲਈ ਵਧਾਈ ਦੇਣ ਤੋਂ ਬਾਅਦ ਹੋਇਆ ਹੈ, ਜੋ ਇਕ ਮਹੀਨੇ ਤੋਂ ਵੀ ਘੱਟ ਸਮੇਂ ’ਚ ਉਨ੍ਹਾਂ ਦੀ ਦੂਜੀ ਗੱਲਬਾਤ ਸੀ। ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਅਤੇ ਟਰੰਪ ਵਿਚਾਲੇ 2 ਵਾਰ ਹੋਰ ਗੱਲਬਾਤ ਹੋਈ। ਵਪਾਰਕ ਤਣਾਅ ਅਜੇ ਵੀ ਅਣਸੁਲਝਿਆ ਹੈ ਅਤੇ ਦੋਵੇਂ ਪੱਖ ਟਰੰਪ ਦੇ ਇਸ ਰਵੱਈਏ ਕਾਰਨ ਰਿਸ਼ਤਿਆਂ ਨੂੰ ਦੁਸ਼ਮਣੀ ’ਚ ਬਦਲਣ ਤੋਂ ਪਹਿਲਾਂ ਸਮੀਕਰਣਾਂ ਨੂੰ ਫਿਰ ਤੋਂ ਸਥਾਪਤ ਕਰਨ ਲਈ ਉਤਸੁਕ ਵਿਖਾਈ ਦੇ ਰਹੇ ਹਨ। ਭਾਰਤ ਪਹਿਲਾਂ ਹੀ ਆਪਣੇ ਜੀ. ਐੱਸ. ਟੀ. ਅਤੇ ਆਮਦਨ ਟੈਕਸ ਢਾਂਚੇ ’ਚ ਸੁਧਾਰ ਕਰ ਚੁੱਕਾ ਹੈ, ਜਿਸ ਨਾਲ ਰੂਸੀ ਤੇਲ ਦਰਾਮਦ ’ਚ ਕਟੌਤੀ ਅਤੇ ਹੋਰ ਮੁੱਦਿਆਂ ’ਤੇ ਵੀ ਪਿੱਛੇ ਹਟਣ ਦੇ ਸੰਕੇਤ ਮਿਲੇ ਹਨ। ਗੋਰ ਦੀ ਭਾਰਤ ਯਾਤਰਾ ਨਾਲ ਤਣਾਅ ਘੱਟ ਕਰਨ ’ਚ ਮਦਦ ਮਿਲੀ ਹੈ।
ਨਵੰਬਰ-ਦਸਬੰਰ 'ਚ ਵਿਆਹ ਹੀ ਵਿਆਹ! 142 ਦਿਨ ਬਾਅਦ...
NEXT STORY