ਵੈੱਬ ਡੈਸਕ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਸਣੇ ਦਿੱਲੀ ਤੋਂ ਗ੍ਰਿਫਤਾਰ ਦੋ ਅੱਤਵਾਦੀ ਜੇਕਰ ਸਮਾਂ ਰਹਿੰਦੇ ਨਹੀਂ ਫਰੇ ਹੁੰਦੇ ਤਾਂ ਦੇਸ਼ ਵਿਚ ਵੱਡੀ ਵਾਰਦਾਤ ਹੋ ਸਕਦੀ ਸੀ। ਸੁਰੱਖਿਆ ਏਜੰਸੀਆਂ ਮੁਤਾਬਕ ਇਹ ਦੋਵੇਂ ਅੱਤਵਾਦੀ ਦਿੱਲੀ ਦੇ ਸਾਊਥ ਜ਼ੋਨ ਤੇ ਪਬਲਿਕ ਪਲੇਸ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਹੇ ਸਨ।
ਫੜਿਆ ਗਿਆ ਅੱਤਵਾਦੀ ਅਦਨਾਨ ਖਾਨ, ਜਿਸ ਨੂੰ 2024 ਵਿਚ ਏਟੀਐੱਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਅਦਨਾਨ ਖਾਨ ਉਹੀ ਹੈ, ਜਿਸ ਨੇ ਗਿਆਨਯਾਪੀ ਵਿਵਾਦ ਉੱਤੇ ਆਏ ਫੈਸਲੇ ਤੋਂ ਬਾਅਦ ਜੱਜ ਨੂੰ ਧਮਕੀ ਦਿੱਤੀ ਸੀ। ਤਲਾਸ਼ੀ ਵਿਚ ਆਈਐੱਸਆਈਐੱਸ ਦੇ ਕੱਪੜੇ, ਝੰਡੇ, ਮਾਸਕ, ਲੈਪਟਾਮ ਤੇ ਪੇਨ ਡਰਾਈਵ ਬਰਾਮਦ ਹੋਏ ਹਨ।
ਅੱਤਵਾਦੀਆਂ ਨੇ ‘Muslim Brotherhood’ ਨਾਂ ਨਾਲ ਇਕ ਵ੍ਹਟਸਐਪ ਗਰੁੱਪ ਬਣਾਇਆ ਹੋਇਆ ਸੀ, ਜਿਸ ਵਿਚ ਇਹ ਲੋਕ ਸੀਰੀਆ ਬੈਠੇ ਆਪਣੇ ਹੈਂਡਲਰ ਨੂੰ ਹਰ ਗਤੀਵਿਧੀ ਦੀ ਰਿਪੋਰਟ ਭੇਜਦੇ ਸਨ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਕਿ ਦੋਵੇਂ ਅੱਤਵਾਦੀ ਆਨਲਾਈਨ ਕੱਟੜਪੰਥ ਸੰਗਠਨਾਂ ਨਾਲ ਜੁੜੇ ਹੋਏ ਸਨ ਤੇ ਦਿੱਲੀ ਭੋਪਾਲ ਵਿਚ ਬਲਾਸਟ ਦੀ ਯੋਜਨਾ ਬਣਾ ਰਹੇ ਸਨ। ਜੇ ਆਪ੍ਰੇਸ਼ਨ ਸਮਾਂ ਰਹਿੰਦੇ ਨਹੀਂ ਹੁੰਦਾ ਤਾਂ ਤਿਉਹਾਰਾਂ ਵਿਚ ਦੇਸ਼ ਵਿਚ ਵੱਡੀ ਵਾਰਦਾਤ ਹੋ ਸਕਦੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਹਿਰਾਈਚ 'ਚ ਬਾਘ ਦੇ ਹਮਲੇ 'ਚ ਔਰਤ ਜ਼ਖਮੀ
NEXT STORY