ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ 25 ਜੂਨ ਨੂੰ 'ਸੰਵਿਧਾਨ ਹੱਤਿਆ ਦਿਵਸ' ਵਜੋਂ ਮਨਾਇਆ ਜਾਣਾ ਇਸ ਗੱਲ ਦੀ ਯਾਦ ਦਿਵਾਏਗਾ ਕਿ ਜਦੋਂ ਸੰਵਿਧਾਨ ਨੂੰ ਕੁਚਲਿਆ ਗਿਆ ਸੀ ਤਾਂ ਕੀ ਹੋਇਆ ਸੀ। ਪੀ.ਐੱਮ. ਮੋਦੀ ਨੇ ਐਕਸ 'ਤੇ ਕਿਹਾ,''ਇਹ ਉਸ ਹਰੇਕ ਵਿਅਕਤੀ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਵੀ ਦਿਨ ਹੈ, ਜਿਸ ਨੇ ਐਮਰਜੈਂਸੀ ਕਾਰਨ ਦਰਦ ਝੱਲਿਆ ਜੋ ਕਾਂਗਰਸ ਵਲੋਂ ਲਿਆਂਦਾ ਗਿਆ ਭਾਰਤੀ ਇਤਿਹਾਸ ਦਾ ਕਾਲਾ ਦੌਰ ਸੀ।''
ਸਰਕਾਰ ਨੇ ਐਮਰਜੈਂਸੀ ਦੀ ਮਿਆਦ ਦੌਰਾਨ ਅਣਮਨੁੱਖੀ ਦਰਦ ਝੱਲਣ ਵਾਲਿਆਂ ਦੇ ਵਿਆਪਕ ਯੋਗਦਾਨ ਨੂੰ ਯਾਦ ਕਰਨ ਲਈ 25 ਜੂਨ ਨੂੰ 'ਸੰਵਿਧਾਨ ਹੱਤਿਆ ਦਿਵਸ' ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦਿਨ 1975 'ਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਸੰਵਿਧਾਨ ਕਤਲ ਦਿਵਸ' ਸੁਰਖੀਆਂ ਖੱਟਣ ਦੀ ਕਵਾਇਦ: ਕਾਂਗਰਸ
NEXT STORY