ਨਵੀਂ ਦਿੱਲੀ- ਰੇਲਵੇ ਦੇਸ਼ ਭਰ ਦੇ 1300 ਰੇਲਵੇ ਸਟੇਸ਼ਨ ਨੂੰ ਅਗਲੇ ਕੁਝ ਸਾਲਾਂ 'ਚ ਏਅਰਪੋਰਟ ਦੀ ਤਰਜ 'ਤੇ ਵਿਕਸਿਤ ਕਰਨ ਜਾ ਰਿਹਾ ਹੈ। ਪੀ.ਐੱਮ. ਮੋਦੀ ਐਤਵਾਰ ਨੂੰ 508 ਉਨ੍ਹਾਂ ਰੇਲਵੇ ਸਟੇਸ਼ਨਾਂ ਦਾ ਨੀਂਹ ਪੱਥਰ ਰੱਖਣਗੇ, ਜਿਸ ਨੂੰ ਏਅਰਪੋਰਟ ਦੀ ਤਰਜ 'ਤੇ ਵਿਕਸਿਤ ਕੀਤਾ ਜਾਵੇਗਾ। ਇਸ ਦੀ ਲਾਗਤ 24,470 ਕਰੋੜ ਰੁਪਏ ਆਏਗੀ। 27 ਰਾਜਾਂ 'ਚ 508 ਸਟੇਸ਼ਨ ਵਿਕਸਿਤ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : PM ਮੋਦੀ ਨੂੰ ਮਿਲੇ ਹਿਮਾਚਲ ਦੇ ਮੁੱਖ ਮੰਤਰੀ ਸੁੱਖੂ, ਆਰਥਿਕ ਪੈਕੇਜ ਲਈ ਕੀਤੀ ਮੰਗ
ਪੰਜਾਬ ਦੇ 22 ਸਟੇਸ਼ਨਾਂ ਨੂੰ ਆਧੁਨਿਕ ਬਣਾਇਆ ਜਾਣਾ ਪ੍ਰਸਤਾਵਿਤ ਹੈ। ਰੇਲਵੇ ਬੋਰਡ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਸਟੇਸ਼ਨਾਂ ਦਾ ਵਿਕਾਸ ਅਗਲੇ 50 ਸਾਲ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਕੀਤਾ ਜਾ ਰਿਹਾ ਹੈ। ਇਨ੍ਹਾਂ 'ਚ ਫਿਰੋਜ਼ਪੁਰ ਦੇ ਅਬੋਹਰ, ਫਾਜ਼ਿਲਕਾ ਅਤੇ ਫਿਰੋਜ਼ਪੁਰ ਕੈਂਟ ਸ਼ਾਮਲ ਹਨ। ਇਸ ਤੋਂ ਇਲਾਵਾ ਆਧੁਨਿਕ ਬਣਾਏ ਜਾਣ ਵਾਲੇ ਸਟੇਸ਼ਨਾਂ 'ਚ ਕੋਟਕਪੁਰਾ, ਸਰਹਿੰਦ, ਗੁਰਦਾਸਪੁਰ, ਪਠਾਨਕੋਟ ਸਿਟੀ, ਜਲੰਧਰ ਕੈਂਟ, ਫਿਲੌਰ, ਕਪੂਰਥਲਾ, ਢੰਡਾਰੀ ਕਲਾਂ, ਲੁਧਿਆਣਾ ਜੰਕਸ਼ਨ, ਮੋਹਾਲੀ, ਮਾਨਸਾ, ਪਟਿਆਲਾ, ਮਲੇਰਕੋਟਲਾ, ਆਨੰਦਪੁਰ ਸਾਹਿਬ, ਨੰਗਲ ਡੈਮ, ਰੋਪੜ, ਧੁਰੀ, ਮੁਕਤਸਰ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧਾਰਾ-370 ਹਟਣ ਦੇ 4 ਸਾਲ ਪੂਰੇ, ਜਾਣੋ ਕਿੰਨੀ ਬਦਲੀ ਜੰਮੂ-ਕਸ਼ਮੀਰ ਦੀ ਤਸਵੀਰ
NEXT STORY