ਚਾਮਰਾਜਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਸਵੇਰੇ ਕਰਨਾਟਕ ਦੇ ਬਾਂਦੀਪੁਰ ਟਾਈਗਰ ਰਿਜ਼ਰਵ 'ਚ ਜੰਗਲ 'ਸਫਾਰੀ' ਦਾ ਆਨੰਦ ਮਾਣਿਆ। ਉਹ 'ਪ੍ਰਾਜੈਕਟ ਟਾਈਗਰ' ਦੇ 50 ਸਾਲ ਪੂਰੇ ਹੋਣ ਦੇ ਮੌਕੇ ਆਯੋਜਿਤ ਪ੍ਰੋਗਰਾਮ ਦੇ ਸਿਲਸਿਲੇ 'ਚ ਚਾਮਰਾਜਨਗਰ ਪਹੁੰਚੇ ਹਨ। ਪ੍ਰਧਾਨ ਮੰਤਰੀ ਵਲੋਂ 'ਫਰੰਟਲਾਈਨ ਫੀਲਡ ਸਟਾਫ' ਅਤੇ ਸੰਭਾਲ ਗਤੀਵਿਧੀਆਂ ਵਿਚ ਸ਼ਾਮਲ ਸਵੈ-ਸਹਾਇਤਾ ਸਮੂਹਾਂ ਨਾਲ ਵੀ ਗੱਲਬਾਤ ਕਰਨ ਦਾ ਪ੍ਰੋਗਰਾਮ ਹੈ। ਬਾਂਦੀਪੁਰ ਟਾਈਗਰ ਰਿਜ਼ਰਵ ਚਮਰਾਜਨਗਰ ਜ਼ਿਲ੍ਹੇ ਦੇ ਗੁੰਡਲੁਪੇਟ ਤਾਲੁਕ 'ਚ ਅਤੇ ਮੈਸੂਰ ਜ਼ਿਲ੍ਹੇ ਦੇ HD ਕੋਟੇ ਅਤੇ ਨੰਜਨਗੁੜ ਤਾਲੁਕ 'ਚ ਸਥਿਤ ਹੈ।
ਇਹ ਵੀ ਪੜ੍ਹੋ- 'ਪ੍ਰਾਜੈਕਟ ਟਾਈਗਰ' ਦੇ 50 ਸਾਲ ਦਾ ਜਸ਼ਨ, ਨਵੇਂ ਲੁੱਕ 'ਚ ਜੰਗਲ ਦੀ 'ਸਫ਼ਾਰੀ' ਲਈ ਰਵਾਨਾ ਹੋਏ PM ਮੋਦੀ
ਸੂਬੇ ਦੇ ਜੰਗਲਾਤ ਵਿਭਾਗ ਮੁਤਾਬਕ 19 ਫਰਵਰੀ 1941 ਨੂੰ ਇਕ ਸਰਕਾਰੀ ਨੋਟੀਫਿਕੇਸ਼ਨ ਤਹਿਤ ਸਥਾਪਿਤ ਕੀਤੇ ਗਏ ਤੱਤਕਾਲੀਨ ਵੇਣੂਗੋਪਾਲ ਵਾਈਲਡਲਾਈਫ ਪਾਰਕ ਦੇ ਜ਼ਿਆਦਾਤਰ ਜੰਗਲੀ ਖੇਤਰ 'ਤੇ ਇਕ ਰਾਸ਼ਟਰੀ ਪਾਰਕ ਬਣਾਇਆ ਗਿਆ ਸੀ। ਵਿਭਾਗ ਮੁਤਾਬਕ ਰਾਸ਼ਟਰੀ ਪਾਰਕ ਦਾ 1985 'ਚ ਵਿਸਥਾਰ ਕੀਤਾ ਗਿਆ ਸੀ, ਇਸਦੇ ਖੇਤਰ ਨੂੰ ਵਧਾ ਕੇ 874 ਵਰਗ ਕਿਲੋਮੀਟਰ ਕੀਤਾ ਗਿਆ ਸੀ ਅਤੇ ਇਸ ਦਾ ਨਾਮ ਬਾਂਦੀਪੁਰ ਰਾਸ਼ਟਰੀ ਪਾਰਕ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ 'ਪਾਇਲਟ ਅਵਤਾਰ', ਸੁਖੋਈ-30 MKI ਲੜਾਕੂ ਜਹਾਜ਼ 'ਚ ਭਰੀ ਉੱਡਾਣ
ਸਾਲ 1973 'ਚ ਬਾਂਦੀਪੁਰ ਨੈਸ਼ਨਲ ਪਾਰਕ ਨੂੰ ‘ਪ੍ਰਾਜੈਕਟ ਟਾਈਗਰ’ ਅਧੀਨ ਲਿਆਂਦਾ ਗਿਆ। ਇਸ ਤੋਂ ਬਾਅਦ ਕੁਝ ਨੇੜਲੇ ਰਿਜ਼ਰਵਡ ਜੰਗਲੀ ਖੇਤਰਾਂ ਨੂੰ ਰਿਜ਼ਰਵ 'ਚ ਮਿਲਾ ਦਿੱਤਾ ਗਿਆ। ਮੌਜੂਦਾ ਸਮੇਂ 'ਚ ਬਾਂਦੀਪੁਰ ਟਾਈਗਰ ਰਿਜ਼ਰਵ 912.04 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ।
ਇਹ ਵੀ ਪੜ੍ਹੋ- BMW ਨੂੰ ਲੈ ਕੇ ਪਿਆ ਬਖੇੜਾ, ਲਾੜੀ ਨੂੰ ਏਅਰਪੋਰਟ 'ਤੇ ਹੀ ਛੱਡ ਕੇ ਫ਼ਰਾਰ ਹੋਇਆ ਲਾੜਾ
ਦੱਸ ਦੇਈਏ ਕਿ ਜੰਗ ਦੀ ਸਫ਼ਾਰੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਫ਼ਤਰ (PMO) ਨੇ ਐਤਵਾਰ ਸਵੇਰੇ ਟਵੀਟ ਕੀਤਾ, "ਪ੍ਰਧਾਨ ਮੰਤਰੀ ਨਰਿੰਦਰ ਬਾਂਦੀਪੁਰ ਅਤੇ ਮੁਦੁਮਲਾਈ ਟਾਈਗਰ ਰਿਜ਼ਰਵ ਦਾ ਦੌਰਾ ਕਰ ਰਹੇ ਹਨ। ਟਵੀਟ ਦੇ ਨਾਲ PMO ਨੇ ਮੋਦੀ ਦੀ ਇਕ ਤਸਵੀਰ ਵੀ ਸਾਂਝੀ ਕੀਤੀ, ਜਿਸ ਵਿਚ ਉਹ 'ਸਫਾਰੀ' ਪਹਿਰਾਵੇ ਅਤੇ ਟੋਪੀ ਪਹਿਨੇ ਦਿਖਾਈ ਦੇ ਰਹੇ ਹਨ।''
ਇਹ ਵੀ ਪੜ੍ਹੋ- ਰਾਘਵ ਚੱਢਾ ਨੇ ਵਿੱਤ ਮੰਤਰੀ ਨੂੰ ਲਿਖੀ ਚਿੱਠੀ, ਕਿਸਾਨਾਂ ਲਈ ਮੰਗਿਆ ਵਿਸ਼ੇਸ਼ ਪੈਕੇਜ
ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵੱਡੀ ਗਿਣਤੀ 'ਚ ਉਮੜੇ ਸ਼ਰਧਾਲੂ, ਬੰਦ ਕਰਨਾ ਪਿਆ ਯਾਤਰਾ ਰਜਿਸਟ੍ਰੇਸ਼ਨ ਰੂਮ
NEXT STORY