ਮੁੰਬਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ 98ਵੇਂ ਅਖਿਲ ਭਾਰਤੀ ਮਰਾਠੀ ਸੰਮੇਲਨ ਦੇ ਉਦਘਾਟਨ ਮੌਕੇ ਰਾਕਾਂਪਾ-ਐੱਸ. ਪੀ. ਮੁਖੀ ਸ਼ਰਦ ਪਵਾਰ ਨੂੰ ਆਪਣੀ ਸੀਟ ’ਤੇ ਬੈਠਣ ਵਿਚ ਮਦਦ ਕੀਤੀ ਅਤੇ ਉਨ੍ਹਾਂ ਨੇ ਇਕ ਪਾਣੀ ਦਾ ਗਿਲਾਸ ਦੇ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਦੌਰਾਨ ਸਾਹਮਣੇ ਬੈਠੇ ਦਰਸ਼ਕਾਂ ਨੇ ਜ਼ੋਰ ਨਾਲ ਤਾੜੀਆਂ ਵਜਾਈਆਂ।
ਪ੍ਰਧਾਨ ਮੰਤਰੀ ਮੋਦੀ ਸਮਾਰੋਹ ਦੀ ਸ਼ੁਰੂਆਤ ਦੀਪ ਜਗਾ ਕੇ ਕਰਨ ਵਾਲੇ ਸਨ। ਇਸ ਦੌਰਾਨ ਉਨ੍ਹਾਂ ਨੇ ਸਮਾਗਮ ਦੀ ਸਵਾਗਤ ਕਮੇਟੀ ਦੇ ਚੇਅਰਮੈਨ ਪਵਾਰ ਨੂੰ ਅੱਗੇ ਆਉਣ ਦੀ ਗੁਜਾਰਿਸ਼ ਕੀਤੀ। ਜਦੋਂ ਸ਼ਰਦ ਪਵਾਰ ਆਪਣਾ ਭਾਸ਼ਣ ਖਤਮ ਕਰ ਕੇ ਨਰਿੰਦਰ ਮੋਦੀ ਦੇ ਨਾਲ ਵਾਲੀ ਸੀਟ ’ਤੇ ਪਹੁੰਚੇ ਤਾਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸੀਟ ’ਤੇ ਬੈਠਣ ਵਿਚ ਮਦਦ ਕੀਤੀ ਅਤੇ ਉਨ੍ਹਾਂ ਨੂੰ ਪਾਣੀ ਦਾ ਗਿਲਾਸ ਦਿੱਤਾ।
ਨਰਿੰਦਰ ਮੋਦੀ ਨੇ ਆਪਣਾ ਭਾਸ਼ਣ ਸ਼ੁਰੂ ਕਰਦੇ ਹੋਏ ਇਹ ਜ਼ਰੂਰ ਕਿਹਾ ਕਿ ਸ਼ਰਦ ਪਵਾਰ ਦੇ ਸੱਦੇ ’ਤੇ ਹੀ ਉਹ ਪ੍ਰੋਗਰਾਮ ਦਾ ਉਦਘਾਟਨ ਕਰਨ ਲਈ ਸਹਿਮਤ ਹੋਏ ਸਨ। ਮੋਦੀ ਨੇ ਸੰਮੇਲਨ ਵਿਚ ਕਿਹਾ ਕਿ ਮਰਾਠੀ ਭਾਸ਼ਾ ਅੰਮ੍ਰਿਤ ਨਾਲੋਂ ਵੀ ਮਿੱਠੀ ਹੈ।
ਪਾਕਿਸਤਾਨ ਨੇ ਕਟਾਸਰਾਜ ਮੰਦਰ ਦੇ ਦਰਸ਼ਨਾਂ ਲਈ 154 ਭਾਰਤੀ ਸ਼ਰਧਾਲੂਆਂ ਨੂੰ ਜਾਰੀ ਕੀਤਾ ਵੀਜ਼ਾ
NEXT STORY