ਨੈਸ਼ਨਲ ਡੈਸਕ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਸੋਮਵਾਰ ਨੂੰ ਲੋਕ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਣ ਦੇ ਧੰਨਵਾਦ ਪ੍ਰਸਤਾਵ ’ਤੇ ਜਵਾਬ ਦੇ ਰਹੇ ਹਨ। ਦੱਸ ਦੇਈਏ ਕਿ ਕੋਰੋਨਾ ਕਾਰਨ ਸੰਸਦ ਦੇ ਬਜਟ ਸੈਸ਼ਨ ਦੀ ਕਾਰਵਾਈ ਦੋ ਪੜਾਵਾਂ ’ਚ ਚੱਲ ਰਹੀ ਹੈ। ਸਵੇਰੇ 10 ਵਜੇ ਰਾਜ ਸਭਾ ਤਾਂ ਸ਼ਾਮ ਨੂੰ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੀ ਹੈ। ਸੰਸਦ ਦੇੇ ਬਜਟ ਸੈਸ਼ਨ ਦੀ ਸ਼ੁਰੂਆਤ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸੰਬੋਧਨ ਨਾਲ ਹੋਈ ਸੀ। ਰਾਸ਼ਟਰਪਤੀ ਦੇ ਭਾਸ਼ਣ ਦੇ ਧੰਨਵਾਦ ਪ੍ਰਸਤਾਵ ’ਤੇ ਪ੍ਰਧਾਨ ਮੰਤਰੀ ਮੋਦੀ ਜਵਾਬ ਦੇ ਰਹੇ ਹਨ।
ਕੀ ਬੋਲੇ ਪੀ. ਐੱਮ. ਮੋਦੀ-
ਪ੍ਰਧਾਨ ਮੰਤਰੀ ਨੇ ਲੋਕ ਸਭਾ ’ਚ ਗਾਇਕਾ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦਿੱਤੀ ਅਤੇ ਜਿਸ ਤੋਂ ਬਾਅਦ ਲੋਕ ਸਭਾ ਮੈਂਬਰਾਂ ਨੂੰ ਸੰਬੋਧਿਤ ਕੀਤਾ। ਵਿਰੋਧੀ ਧਿਰ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਦੇਸ਼ ਦੀ ਜਨਤਾ ਤੁਹਾਨੂੰ ਪਛਾਣਦੀ ਹੈ। ਬਹੁਤ ਸਾਰੇ ਲੋਕਾਂ ਦੀ ਸੂਈ 2014 ’ਤੇ ਹੀ ਅਟਕੀ ਹੋਈ ਹੈ। ਅਸਿੱਧੇ ਰੂਪ ਨਾਲ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਮੋਦੀ ਨੇ ਕਿਹਾ ਕਿ ਜ਼ਮੀਨ ਨਾਲ ਜੁੜੇ ਹੁੰਦੇ ਤਾਂ ਤੁਹਾਨੂੰ ਪਤਾ ਹੁੰਦਾ। ਜਵਾਬ ਦੇਣਾ ਸਾਡੀ ਮਜ਼ਬੂਰੀ ਹੈ। ਬੰਗਾਲ ਨੇ 1972 ’ਚ ਤੁਹਾਨੂੰ ਪਸੰਦ ਕੀਤਾ ਸੀ। ਸਵਾਲ ਚੋਣ ਨਤੀਜਿਆਂ ਦਾ ਨਹੀਂ ਨੀਅਤ ਦਾ ਹੈ। ਇੰਨੀ ਵਾਰ ਹਾਰਨ ਤੋਂ ਬਾਅਦ ਵੀ ਤੁਹਾਡਾ ਹੰਕਾਰ ਨਹੀਂ ਜਾਂਦਾ।
ਕੋਰੋਨਾ ਕਾਲ ’ਚ ਕਾਂਗਰਸ ਨੇ ਨਿਯਮ ਤੋੜੇ-
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਦੇਸ਼ ਆਜ਼ਾਦੀ ਦੇ ਮਹਾਉਤਸਵ ’ਚ ਪ੍ਰਵੇਸ਼ ਕਰ ਰਿਹਾ ਹੈ। ਅਸੀਂ ਸਾਰੇ ਲੋਕਤੰਤਰ ਪ੍ਰਤੀ ਵਚਨਬੱਧ ਹਾਂ। 2 ਸਾਲ ਤੋਂ ਪੂਰੀ ਦੁਨੀਆ ਮਹਾਮਾਰੀ ਝੱਲ ਰਹੀ ਹੈ। ਮੇਡ ਇਨ ਵੈਕਸੀਨ ਸਭ ਤੋਂ ਜ਼ਿਆਦਾ ਅਸਰਦਾਰ ਹੈ। 80 ਫ਼ੀਸਦੀ ਲੋਕਾਂ ਨੂੰ ਕੋਰੋਨਾ ਦੀ ਦੂਜੀ ਡੋਜ਼ ਵੀ ਲੱਗ ਚੁੱਕੀ ਹੈ। ਵੈਕਸੀਨ ’ਤੇ ਵੀ ਸਿਆਸਤ ਹੋਈ। ਹਾਲਾਂਕਿ ਪ੍ਰਧਾਨ ਮੰਤਰੀ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਖੜ੍ਹੇ ਹੋ ਗਏ ਅਤੇ ਉਨ੍ਹਾਂ ਨੇ ਪੀ. ਐੱਮ. ਨੂੰ ਵਿਚਾਲੇ ਹੀ ਟੋਕਿਆ। ਫਿਰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੁਣ ਤਾਂ ਮੈਂ ਨਾਂ ਲਵਾਂਗਾ ਕਿ ਕਾਂਗਰਸ ਨੇ ਤਾਂ ਹੱਦ ਹੀ ਕਰ ਦਿੱਤੀ। ਕਾਂਗਰਸ ਨੇ ਮੁਫ਼ਤ ਵਿਚ ਮਜ਼ਦੂਰਾਂ ਨੂੰ ਰੇਲਵੇ ਟਿਕਟ ਦਿੱਤੇ। ਕਾਂਗਰਸ ਨੇ ਮਹਾਰਾਸ਼ਟਰ ਤੋਂ ਯੂ. ਪੀ., ਬਿਹਾਰ ਮਜ਼ਦੂਰਾਂ ਨੂੰ ਕੋਰੋਨਾ ਫੈਲਾਉਣ ਲਈ ਭੇਜਿਆ। ਉਨ੍ਹਾਂ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਤਾਂ ਕਿ ਤੁਸੀਂ ਦੇਸ਼ ਨੂੰ ਆਤਮ ਨਿਰਭਰ ਨਹੀਂ ਵੇਖਣਾ ਚਾਹੁੰਦੇ। ਆਤਮ ਨਿਰਭਰ ਹੋ ਰਹੇ ਭਾਰਤ ਤੋਂ ਕਈਆਂ ਨੂੰ ਪਰੇਸ਼ਾਨੀ ਹੈ।
ਕੋਰੋਨਾ ਕਾਲ ’ਚ ਕਿਸੇ ਨੂੰ ਭੁੱਖਾ ਨਹੀਂ ਮਰਨ ਦਿੱਤਾ-
ਲੋਕ ਸਭਾ ’ਚ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਕੋਰੋਨਾ ਕਾਲ ’ਚ ਕਿਸੇ ਨੂੰ ਭੁੱਖਾ ਨਹੀਂ ਮਰਨ ਦਿੱਤਾ। ਅਸੀਂ 80 ਕਰੋੜ ਜਨਤਾ ਨੂੰ ਮੁਫ਼ਤ ਵਿਚ ਅਨਾਜ ਵੀ ਦੇ ਰਹੇ ਹਾਂ। ਕੋਰੋਨਾ ਕਾਲ ’ਚ ਕਿਸਾਨਾਂ ਨੇ ਰਿਕਾਰਡਤੋੜ ਉਤਪਾਦਨ ਕੀਤਾ। ਭਾਰਤ ਦੀ ਅਰਥਵਿਵਸਥਾ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ। ਦੇਸ਼ ਨੂੰ ਬਚਾਉਣ ਲਈ ਸੁਧਾਰ ਬਹੁਤ ਜ਼ਰੂਰੀ ਹੈ। ਛੋਟੇ ਕਿਸਾਨਾਂ ਨੂੰ ਮਜ਼ਬੂਤ ਬਣਾਉਣਾ ਹੋਵੇਗਾ।
ਲਤਾ ਮੰਗੇਸ਼ਕਰ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ PM ਮੋਦੀ, ਦਿੱਤੀ ਸ਼ਰਧਾਂਜਲੀ
NEXT STORY