ਮੁੰਬਈ- ਮਹਾਨ ਗਾਇਕਾ ਲਤਾ ਮੰਗੇਸ਼ਕਰ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਮੁੰਬਈ ਪਹੁੰਚੇ। ਲਤਾ ਮੰਗੇਸ਼ਕਰ ਦਾ ਦਿਹਾਂਤ 92 ਸਾਲ ਦੀ ਉਮਰ 'ਚ ਹੋਇਆ। ਉਹ ਭਾਰਤ ਦੀਆਂ ਮਸ਼ਹੂਰ ਹਸਤੀਆਂ 'ਚ ਸ਼ਾਮਲ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਤਾ ਮੰਗੇਸ਼ਕਰ ਦੇ ਆਖ਼ਰੀ ਦਰਸ਼ਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਿਵਾਜੀ ਪਾਰਕ ਪਹੁੰਚੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਲਤਾ ਜੀ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਵੀ ਕੀਤੀ। ਇਸ ਦੌਰਾਨ ਉਨ੍ਹਾਂ ਕਈ ਲੋਕਾਂ ਨਾਲ ਗੱਲਬਾਤ ਕੀਤੀ।
ਲਤਾ ਮੰਗੇਸ਼ਕਰ ਦੇ ਦਿਹਾਂਤ ਨਾਲ ਸਾਰੇ ਦੁਖ਼ੀ ਹਨ। ਦੇਸ਼ 'ਚ 2 ਦਿਨਾਂ ਦਾ ਰਾਸ਼ਟਰੀ ਸੋਗ ਐਲਾਨ ਕੀਤਾ ਗਿਆ ਹੈ। ਮਹਾਰਾਸ਼ਟਰ ਸਰਕਾਰ ਨੇ 7 ਫ਼ਰਵਰੀ ਨੂੰ ਇਕ ਦਿਨ ਦੀ ਜਨਤਕ ਛੁੱਟੀ ਦਾ ਐਲਾਨ ਕੀਤਾ। ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲਤਾ ਜੀ ਹਸਪਤਾਲ 'ਚ ਦਾਖ਼ਲ ਸੀ। ਸਾਰੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰ ਰਹੇ ਸਨ ਪਰ 6 ਫਰਵਰੀ ਦੀ ਸਵੇਰ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਵਿਦੇਸ਼ਾਂ 'ਚ ਕੰਮ ਕਰਦਿਆਂ ਵਾਪਰੇ ਹਾਦਸਿਆਂ 'ਚ 3 ਸਾਲਾਂ ਦੌਰਾਨ 1500 ਤੋਂ ਵਧੇਰੇ ਭਾਰਤੀਆਂ ਦੀ ਹੋਈ ਮੌਤ
NEXT STORY