ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਸਵੇਰੇ 10.30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰੇਹੜੀ-ਪਟੜੀ 'ਤੇ ਸਾਮਾਨ ਵੇਚਣ ਵਾਲੇ ਉੱਤਰ ਪ੍ਰਦੇਸ਼ ਦੇ ਵਿਕਰੇਤਾਵਾਂ ਨਾਲ ਗੱਲਬਾਤ ਕਰਨਗੇ। PM ਮੋਦੀ ਨੇ ਟਵਿੱਟਰ 'ਤੇ ਖੁਦ ਇਸਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕੱਲ ਸਵੇਰੇ ਰੇਹੜੀ-ਪਟੜੀਆਂ 'ਤੇ ਸਾਮਾਨ ਵੇਚਣ ਵਾਲੇ ਯੂ.ਪੀ. ਦੇ ਭਰਾਵਾਂ ਅਤੇ ਭੈਣਾਂ ਨਾਲ ਗੱਲਬਾਤ ਕਰਾਂਗਾ। ਉਨ੍ਹਾਂ ਨੇ ਅੱਗੇ ਲਿਖਿਆ, ਪ੍ਰਧਾਨ ਮੰਤਰੀ ਸਵਾਨਿਧੀ ਯੋਜਨਾ ਨੇ ਕਿਸ ਤਰ੍ਹਾਂ ਸਾਡੇ ਇਨ੍ਹਾਂ ਸਾਥੀਆਂ ਨੂੰ ਨਵੀਂ ਤਾਕਤ ਦਿੱਤੀ ਹੈ, ਇਸ ਬਾਰੇ ਜਾਨਣ ਦਾ ਮੌਕਾ ਮਿਲੇਗਾ।
ਇਹ ਵੀ ਪੜ੍ਹੋ: ਹਾਥਰਸ ਮਾਮਲੇ 'ਚ ਕੱਲ ਫੈਸਲਾ ਸੁਣਾਏਗਾ ਸੁਪਰੀਮ ਕੋਰਟ
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੇ ਤਹਿਤ ਪ੍ਰਧਾਨ ਮੰਤਰੀ ਮੋਦੀ ਮੰਗਲਵਾਰ ਨੂੰ ਕਰੀਬ ਤਿੰਨ ਲੱਖ ਵੈਂਡਰਾਂ ਨੂੰ ਲੋਨ ਵੰਡਣਗੇ। ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਲੋਨ ਵੰਡਣ ਦੇ ਇਸ ਪ੍ਰੋਗਰਾਮ ਦੌਰਾਨ ਉਹ ਲਾਭਪਾਤਰੀਆਂ ਨਾਲ ਗੱਲਬਾਤ ਵੀ ਕਰਨਗੇ। ਪ੍ਰਧਾਨ ਮੰਤਰੀ ਇਸ ਦੌਰਾਨ ਲੋਕਾਂ ਨਾਲ ਪ੍ਰਧਾਨ ਮੰਤਰੀ ਸਵਾਨਿਧੀ ਯੋਜਨਾ ਰਾਹੀਂ ਉਨ੍ਹਾਂ ਦੇ ਜੀਵਨ 'ਚ ਆਈਆਂ ਤਬਦੀਲੀਆਂ ਬਾਰੇ ਚਰਚਾ ਕਰਦੇ ਹੋਏ ਦਿਖਾਈ ਦੇਣਗੇ।
ਇਹ ਵੀ ਪੜ੍ਹੋ: ਵਿਜੇ ਮਾਲਿਆ ਤੋਂ ਹੋਈ 3600 ਕਰੋੜ ਦੀ ਵਸੂਲੀ, 11,000 ਕਰੋੜ ਬਾਕੀ
ਯੂ.ਪੀ. ਦੀ ਯੋਗੀ ਆਦਿਤਿਅਨਾਥ ਸਰਕਾਰ ਨੂੰ ਰੇਹੜੀ-ਪਟੜੀ ਤੋਂ 5 ਲੱਖ 57 ਹਜ਼ਾਰ ਅਰਜ਼ੀਆਂ ਮਿਲ ਚੁੱਕੀਆਂ ਹਨ, ਜੋ ਕਿ ਦੇਸ਼ਭਰ 'ਚ ਕਿਸੇ ਸੂਬੇ 'ਚ ਵੈਂਡਰਾਂ ਵੱਲੋਂ ਭੇਜੀਆਂ ਗਈਆਂ ਅਰਜ਼ੀਆਂ 'ਚ ਸਭ ਤੋਂ ਜਿ਼ਆਦਾ ਅਰਜ਼ੀਆਂ ਦੀ ਗਿਣਤੀ ਹੈ। ਸਰਕਾਰ ਕੋਰੋਨਾ ਮਹਾਮਾਰੀ ਦੌਰਾਨ ਸਭ ਤੋਂ ਜ਼ਿਆਦਾ ਸੱਟ ਲੱਗੀ ਰੇਹੜੀ-ਪਟੜੀ ਵਿਕਰੇਤਾਵਾਂ ਨੂੰ ਪ੍ਰਧਾਨ ਮੰਤਰੀ ਸਵਾਨਿਧੀ ਯੋਜਨਾ ਦੇ ਤਹਿਤ ਆਰਥਿਕ ਮਦਦ ਦੇ ਰਹੀ ਹੈ, ਜਿਸ ਨਾਲ ਅਜਿਹੇ ਲੋਕਾਂ ਨੂੰ ਆਪਣਾ ਕੰਮ-ਕਾਜ ਫਿਰ ਸ਼ੁਰੂ ਕਰਨ 'ਚ ਮਦਦ ਮਿਲੇਗੀ।
ਇਹ ਵੀ ਪੜ੍ਹੋ: PNB ਘਪਲਾ: ਯੂ.ਕੇ. ਦੀ ਅਦਾਲਤ ਨੇ ਨੀਰਵ ਮੋਦੀ ਨੂੰ 7ਵੀਂ ਵਾਰ ਦਿੱਤਾ ਵੱਡਾ ਝਟਕਾ
ਜਾਣੋ ਕੀ ਹੈ PM ਸਵਾਨਿਧੀ ਯੋਜਨਾ
- ਰੇਹੜੀ-ਪਟੜੀ ਵਿਕਰੇਤਾਵਾਂ ਨੂੰ ਮੁੜ ਕੰਮ ਧੰਧਾ ਸ਼ੁਰੂ ਕਰਨ ਲਈ ਕਰਜ਼ ਦਿੱਤਾ ਜਾਵੇਗਾ।
- ਰੇਹੜੀ-ਪਟੜੀ 'ਤੇ ਫਲ-ਸਬਜ਼ੀ, ਲਾਂਡਰੀ, ਸਲੂਨ ਅਤੇ ਪਾਨ ਦੀਆਂ ਦੁਕਾਨਾਂ ਨੂੰ ਮਿਲੇਗਾ ਕਰਜ਼।
- ਇਸ ਯੋਜਨਾ ਨਾਲ 50 ਲੱਖ ਰੇਹੜੀ-ਪਟੜੀ ਵਾਲਿਆਂ ਨੂੰ ਹੋਵੇਗਾ ਲਾਭ।
- ਯੋਜਨਾ ਦੇ ਤਹਿਤ ਹਰ ਸਟ੍ਰੀਟ ਵੈਂਡਰ 10,000 ਰੁਪਏ ਤੱਕ ਲੋਨ ਲੈ ਸਕਦਾ ਹੈ।
- ਲੋਨ ਦੀ ਰਾਸ਼ੀ ਨੂੰ 1 ਸਾਲ ਦੇ ਅੰਦਰ ਕਿਸਤਾਂ 'ਚ ਵਾਪਸ ਕਰ ਸਕਦੇ ਹਨ ਲਾਭਪਾਤਰੀ
- ਲੋਨ ਦੀਆਂ ਸ਼ਰਤਾਂ ਬੇਹੱਦ ਆਸਾਨ ਹਨ, ਕਿਸੇ ਗਾਰੰਟੀ ਦੀ ਜ਼ਰੂਰਤ ਨਹੀਂ ਹੋਵੇਗੀ।
- ਸਮੇਂ 'ਤੇ ਲੋਨ ਚੁਕਾਉਣ 'ਤੇ 7% ਸਾਲਾਨਾ ਵਿਆਜ ਸਬਸਿਡੀ ਵੀ ਮਿਲੇਗੀ।
- ਸਵਾਨਿਧੀ ਯੋਜਨਾ ਦੇ ਤਹਿਤ ਜ਼ੁਰਮਾਨੇ ਦਾ ਕੋਈ ਨਿਯਮ ਨਹੀਂ ਹੈ।
ਵਿਜੇ ਮਾਲਿਆ ਤੋਂ ਹੋਈ 3600 ਕਰੋੜ ਦੀ ਵਸੂਲੀ, 11,000 ਕਰੋੜ ਬਾਕੀ
NEXT STORY