ਨਵੀਂ ਦਿੱਲੀ : ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਸੁਪਰੀਮ ਕੋਰਟ ਤੋਂ ਇੱਕ ਹੋਰ ਝੱਟਕਾ ਲਗਾ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਮਾਲਿਆ ਦੀ ਯੂਨਾਈਟਡ ਬ੍ਰੇਵਰੀਜ ਹੋਲਡਿੰਗਜ਼ ਲਿਮਟਿਡ ਵੱਲੋਂ ਕਰਨਾਟਕ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਲਈ ਦਰਜ ਅਰਜ਼ੀ ਖਾਰਿਜ ਕਰ ਦਿੱਤੀ। ਸੁਪਰੀਮ ਕੋਰਟ 'ਚ ਕਿੰਗਫਿਸ਼ਰ ਏਅਰਲਾਈਨਜ਼ ਦੇ ਬਕਾਏ ਦੀ ਰਿਕਵਰੀ ਲਈ ਕੰਪਨੀ ਨੂੰ ਬੰਦ ਕਰਨ 'ਤੇ ਰੋਕ ਲਗਾਉਣ ਦੇ ਆਦੇਸ਼ ਖ਼ਿਲਾਫ ਆਏ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ: ਹਾਥਰਸ ਮਾਮਲੇ 'ਚ ਕੱਲ ਫੈਸਲਾ ਸੁਣਾਏਗਾ ਸੁਪਰੀਮ ਕੋਰਟ
ਕੋਰਟ 'ਚ ਸੁਣਵਾਈ ਦੌਰਾਨ ਜਸਟਿਸ ਯੂ.ਯੂ. ਲਲਿਤ ਦੀ ਬੈਂਚ ਨੇ ਕੰਪਨੀ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਉਥੇ ਹੀ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਐਸ.ਬੀ.ਆਈ. ਦੀ ਅਗਵਾਈ 'ਚ ਬੈਂਕਾਂ ਦੇ ਕੰਸੋਰਟੀਅਮ ਦੀ ਤਰਜਮਾਨੀ ਕਰਦੇ ਹੋਏ ਕੋਰਟ ਨੂੰ ਸੂਚਿਤ ਕੀਤਾ ਕਿ ਫਰਾਰ ਮਾਲਿਆ ਤੋਂ ਕਰੀਬ 3,600 ਕਰੋੜ ਰੁਪਏ ਦੀ ਵਸੂਲੀ ਹੋ ਚੁੱਕੀ ਹੈ ਪਰ ਅਜੇ 11 ਹਜ਼ਾਰ ਕਰੋੜ ਦੀ ਵਸੂਲੀ ਬਾਕੀ ਹੈ।
ਰੋਹਤਗੀ ਨੇ ਦਾਅਵਾ ਕੀਤਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਕੰਪਨੀ ਦੀਆਂ ਜਾਇਦਾਦਾਂ ਨੂੰ ਕੁਰਕ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਇਹ ਐਨਕਮਬਰਡ ਜਾਇਦਾਦਾਂ ਸਨ ਅਤੇ ਇਸ ਤਰ੍ਹਾਂ ਬੈਂਕਾਂ ਦਾ ਜਾਇਦਾਦਾਂ 'ਤੇ ਪਹਿਲਾ ਦਾਅਵਾ ਸੀ। ਜ਼ਿਕਰਯੋਗ ਹੈ ਕਿ ਫਰਵਰੀ 2018 'ਚ ਕਰਨਾਟਕ ਹਾਈ ਕੋਰਟ ਦੇ ਆਦੇਸ਼ ਦੇ ਅਨੁਸਾਰ ਯੂ.ਬੀ.ਐੱਚ.ਐੱਲ. ਦਾ ਆਪਣੇ ਲੈਣਦਾਰਾਂ ਦਾ ਕੁਲ ਬਕਾਇਆ ਲੱਗਭੱਗ 7,000 ਕਰੋੜ ਰੁਪਏ ਹੈ।
ਹਾਥਰਸ ਮਾਮਲੇ 'ਚ ਕੱਲ ਫੈਸਲਾ ਸੁਣਾਏਗਾ ਸੁਪਰੀਮ ਕੋਰਟ
NEXT STORY