ਅਹਿਮਦਾਬਾਦ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਇਤਿਹਾਸਕ ਸੋਮਨਾਥ ਮੰਦਰ ਲਈ ਵੱਖ-ਵੱਖ ਪ੍ਰਾਜੈਕਟਾਂ ਦਾ ਵਰਚੁਅਲ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਰਬਤੀ ਮੰਦਰ ਦੇ ਭੂਮੀ ਪੂਜਨ ਸਮਾਗਮ ਵਿੱਚ ਵੀ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ - ਨੋਇਡਾ 'ਚ 2 ਬੱਚਿਆਂ ਦਾ ਕਤਲ, ਸੈਕਟਰ-34 ਦੇ ਅਰਾਵਲੀ ਗ੍ਰੀਨ ਇਲਾਕੇ 'ਚ ਮਿਲੀਆਂ ਲਾਸ਼ਾਂ
ਪ੍ਰਧਾਨ ਮੰਤਰੀ ਮੋਦੀ ਜਿਨ੍ਹਾਂ ਪ੍ਰਾਜੈਕਟਾਂ ਦੀ ਨੀਂਹ ਰੱਖਣਗੇ, ਉਨ੍ਹਾਂ ਵਿੱਚ ਸੈਰਗਾਹ ਦਾ ਨਿਰਮਾਣ, ਪ੍ਰਦਰਸ਼ਨੀ ਕੇਂਦਰ ਅਤੇ ਪਾਰਬਤੀ ਮੰਦਰ ਦਾ ਨਿਰਮਾਣ ਸ਼ਾਮਲ ਹੈ। ਸੋਮਨਾਥ ਦੇ ਨਵੀਨੀਕਰਨ ਮੰਦਰ ਕੰਪਲੈਕਸ ਵਿੱਚ ਇਨ੍ਹਾਂ ਯੋਜਨਾਵਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਦਾ ਇਹ ਪ੍ਰੋਗਰਾਮ ਸ਼ੁੱਕਰਵਾਰ ਨੂੰ ਪ੍ਰਸਤਾਵਿਤ ਹੈ।
ਇਹ ਵੀ ਪੜ੍ਹੋ - ਹਿਮਾਚਲ ਸਰਕਾਰ ਨੇ ਤੀਜੀ ਲਹਿਰ ਦਾ ਕੀਤਾ ਐਲਾਨ, ਐਂਟਰੀ ਲਈ ਮੁੜ ਆਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ
ਸੋਮਨਾਥ ਮੰਦਰ ਦੇ ਪਿੱਛੇ ਸਮੁੰਦਰ ਤਟ 'ਤੇ ਇੱਕ ਕਿਲੋਮੀਟਰ ਲੰਬੇ ਸਮੁੰਦਰ ਦਰਸ਼ਨ ਪੈਦਲ-ਰਸਤੇ ਦਾ ਨਿਰਮਾਣ, ਪ੍ਰਸਾਦ ਯੋਜਨਾ ਦੇ ਤਹਿਤ ਕੀਤਾ ਜਾ ਰਿਹਾ ਹੈ। ਇਸ ਨੂੰ 47 ਕਰੋੜ ਰੁਪਏ ਤੋਂ ਜ਼ਿਆਦਾ ਦੀ ਕੁਲ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਦੇਸ਼ ਛੱਡਣ ਤੋਂ ਬਾਅਦ ਅਸ਼ਰਫ ਗਨੀ ਆਏ ਦੁਨੀਆ ਸਾਹਮਣੇ, ਕਿਹਾ- ਕਾਬੁਲ 'ਚ ਰੁਕਦਾ ਤਾਂ ਕਤਲੇਆਮ ਹੋ ਜਾਂਦਾ
30 ਕਰੋੜ ਦੀ ਲਾਗਤ ਨਾਲ ਬਣੇਗਾ ਪਾਰਬਤੀ ਮੰਦਰ
ਪੁਰਾਣਾ ਮੰਦਰ ਖੰਡਰ ਸੀ। ਤੀਰਥ ਯਾਤਰੀਆਂ ਦੀ ਸੁਰੱਖਿਆ ਅਤੇ ਤੀਰਥ ਯਾਤਰੀਆਂ ਦੇ ਦਰਸ਼ਨ ਲਈ ਮੰਦਰ ਦੀ ਮੁਰੰਮਤ ਕੀਤੀ ਗਈ ਹੈ। ਸ਼੍ਰੀ ਪਾਰਬਤੀ ਮੰਦਰ ਦਾ ਨਿਰਮਾਣ 30 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਣਾ ਪ੍ਰਸਤਾਵਿਤ ਹੈ। ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਣੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਸੈਰ ਸਪਾਟਾ ਮੰਤਰੀ ਮੌਜੂਦ ਰਹਿਣਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਲਕਾਤਾ: ਏਅਰ ਇੰਡੀਆ ਦੇ ਜਹਾਜ਼ ਨੂੰ ਹਾਈਜੈਕ ਕਰਨ ਦੀ ਧਮਕੀ ਭਰੇ ਕਾਲ ਨਾਲ ਮਚੀ ਭਾਜੜ
NEXT STORY