ਨਵੀਂ ਦਿੱਲੀ - ਨਵੇਂ ਸੰਸਦ ਭਵਨ ਦੇ ਨਿਰਮਾਣ ਕੰਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਜਿਸ ਦੀ ਨੀਂਹ 10 ਦਸੰਬਰ ਨੂੰ ਰੱਖੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਦਸੰਬਰ ਨੂੰ ਨਵੇਂ ਸੰਸਦ ਭਵਨ ਦੇ ਨਿਰਮਾਣ ਦੀ ਨੀਂਹ ਰੱਖਣਗੇ। ਪੀ.ਐੱਮ.ਓ. ਨਾਲ ਅੱਜ ਇਸ ਬਾਰੇ ਜਾਣਕਾਰੀ ਦਿੱਤੀ ਗਈ। PMO ਵਲੋਂ ਟਵੀਟ ਕਰ ਕਿਹਾ ਗਿਆ ਕਿ ਪੀ.ਐੱਮ. ਮੋਦੀ ਨਵੇਂ ਸੰਸਦ ਭਵਨ ਦੀ ਨੀਂਹ ਰੱਖਣਗੇ।
ਪ੍ਰਧਾਨ ਮੰਤਰੀ ਦਫ਼ਤਰ ਵਲੋਂ ਟਵੀਟ ਕਰ ਕਿਹਾ ਗਿਆ ਕਿ 10 ਦਸੰਬਰ ਨੂੰ ਪੀ.ਐੱਮ. ਮੋਦੀ ਸੰਸਦ ਦੇ ਨਵੇਂ ਭਵਨ ਦੀ ਨੀਂਹ ਰੱਖਣਗੇ। ਨਵਾਂ ਸੰਸਦ ਭਵਨ ਸਵੈ-ਨਿਰਭਰ ਭਾਰਤ ਦਾ ਅਹਿਮ ਹਿੱਸਾ ਹੋਵੇਗਾ। ਪੀ.ਐੱਮ.ਓ. ਵਲੋਂ ਕੀਤੇ ਗਏ ਟਵੀਟ ਵਿੱਚ ਲਿਖਿਆ ਗਿਆ ਕਿ ਨਵਾਂ ਸੰਸਦ ਭਵਨ ਆਜ਼ਾਦੀ ਤੋਂ ਬਾਅਦ ਨਵਾਂ ਭਾਰਤ ਬਣਾਉਣ ਲਈ ਇਹ ਅਹਿਮ ਹੋਵੇਗਾ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਲੋਕਸਭਾ ਪ੍ਰਧਾਨ ਓਮ ਬਿਰਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਜਾ ਕੇ ਉਨ੍ਹਾਂ ਨੂੰ ਨਵੇਂ ਸੰਸਦ ਭਵਨ ਦਾ ਨੀਂਹ ਪੱਥਰ ਰੱਖਣ ਦਾ ਸੱਦਾ ਦਿੱਤਾ। ਸੰਸਦ ਭਵਨ ਦੇ ਨਵੇਂ ਨਿਰਮਾਣ ਨੂੰ ਲੈ ਕੇ ਓਮ ਬਿਰਲਾ ਨੇ ਕਿਹਾ ਸੀ ਕਿ ਸਾਲ 2022 ਵਿੱਚ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋ ਜਾਣਗੇ। ਇਸ ਮੌਕੇ ਅਸੀਂ ਨਵੇਂ ਸੰਸਦ ਭਵਨ ਵਿੱਚ ਦੋਨਾਂ ਸਦਨਾਂ ਦੇ ਸੈਸ਼ਨ ਦੀ ਸ਼ੁਰੂਆਤ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਨਵੇਂ ਸੰਸਦ ਭਵਨ ਵਿੱਚ ਲੋਕਸਭਾ ਸੰਸਦ ਮੈਂਬਰਾਂ ਲਈ ਲੱਗਭੱਗ 888 ਅਤੇ ਰਾਜਸਭਾ ਸੰਸਦ ਮੈਂਬਰਾਂ ਲਈ 326 ਤੋਂ ਜ਼ਿਆਦਾ ਸੀਟਾਂ ਹੋਣਗੀਆਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਡੋਕਲਾਮ ਤੋਂ ਬਾਅਦ ਤੋਂ ਹੀ ਤਿਆਰੀ 'ਚ ਲੱਗਾ ਸੀ ਚੀਨ, LAC 'ਤੇ ਬਣਾ ਚੁੱਕਾ ਹੈ ਕਈ ਫੌਜੀ ਕੈਂਪ
NEXT STORY