ਨਵੀਂ ਦਿੱਲੀ (ਭਾਸ਼ਾ): ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਡੀਸ਼ਾ ਰੇਲ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕੀਤਾ। ਉਨ੍ਹਾਂ ਮੌਕੇ 'ਤੇ ਚਲਦੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਤੇ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ। ਇਸ ਤੋਂ ਬਾਅਦ ਰਾਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਟਵੀਟ ਕੀਤੇ।
ਇਹ ਖ਼ਬਰ ਵੀ ਪੜ੍ਹੋ - ਓਡੀਸ਼ਾ ਰੇਲ ਹਾਦਸਾ: ਮੁੱਢਲੀ ਜਾਂਚ 'ਚ ਸਾਹਮਣੇ ਆਏ ਇਹ ਕਾਰਨ, PM ਮੋਦੀ ਨੇ ਕੀਤਾ ਸਖ਼ਤ ਕਾਰਵਾਈ ਦਾ ਵਾਅਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਤੋਂ ਬਾਅਦ ਰਾਹਤ ਕਾਰਜਾਂ ਵਿਚ ਲੱਗੇ ਮੈਂਬਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਲੋਕਾਂ ਦੀ ਹਿੰਮਤ ਅਤੇ ਦਇਆ ਦੀ ਵੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਪਹਿਲੇ ਟਵੀਟ ਵਿਚ ਲਿਖਿਆ, "ਮੁਸੀਬਤ ਦੇ ਸਾਮ੍ਹਣੇ ਸਾਡੇ ਦੇਸ਼ ਦੇ ਲੋਕਾਂ ਦੁਆਰਾ ਦਿਖਾਈ ਗਈ ਦਲੇਰੀ ਅਤੇ ਦਇਆ ਸੱਚਮੁੱਚ ਪ੍ਰੇਰਨਾਦਾਇਕ ਹੈ। ਜਿਵੇਂ ਹੀ ਓਡੀਸ਼ਾ ਵਿਚ ਰੇਲ ਹਾਦਸਾ ਵਾਪਰਿਆ, ਲੋਕ ਬਚਾਅ ਕਾਰਜਾਂ ਵਿਚ ਮਦਦ ਕਰਨ ਵਿਚ ਡਟ ਗਏ। ਲੋਕਾਂ ਨੇ ਖੂਨਦਾਨ ਕਰਨ ਲਈ ਲਾਈਨਾਂ ਲਗਾ ਦਿੱਤੀਆਂ।"
ਦੂਜੇ ਟਵੀਟ ਵਿਚ PM ਮੋਦੀ ਨੇ ਲਿਖਿਆ, "ਮੈਂ ਰੇਲਵੇ, NDRF, ODRAF, ਸਥਾਨਕ ਅਧਿਕਾਰੀਆਂ, ਪੁਲਸ, ਫਾਇਰ ਸਰਵਿਸ, ਵਾਲੰਟੀਅਰਾਂ ਅਤੇ ਹੋਰਾਂ ਦੀਆਂ ਟੀਮਾਂ ਨਾਲ ਸਬੰਧਤ ਹਰੇਕ ਵਿਅਕਤੀ ਦੀ ਸ਼ਲਾਘਾ ਕਰਦਾ ਹਾਂ ਜੋ ਜ਼ਮੀਨ 'ਤੇ ਅਣਥੱਕ ਮਿਹਨਤ ਕਰ ਰਹੇ ਹਨ ਅਤੇ ਬਚਾਅ ਕਾਰਜਾਂ ਨੂੰ ਮਜ਼ਬੂਤ ਕਰ ਰਹੇ ਹਨ। ਉਨ੍ਹਾਂ ਦੇ ਸਮਰਪਣ 'ਤੇ ਮਾਣ ਹੈ।"
ਇਹ ਖ਼ਬਰ ਵੀ ਪੜ੍ਹੋ - ਓਡੀਸ਼ਾ ਰੇਲ ਹਾਦਸੇ ਮਗਰੋਂ ਅਸਤੀਫ਼ੇ ਦੀ ਮੰਗ 'ਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਜਵਾਬ, ਕਹੀ ਇਹ ਗੱਲ
ਇਸ ਦੇ ਨਾਲ ਹੀ ਉਨ੍ਹਾਂ ਦੁਨੀਆ ਦੇ ਆਗੂਆਂ ਦੇ ਸੋਗ ਸੁਨੇਹੇ ਭੇਜ ਕੇ ਆਪਣਾ ਸਹਿਯੋਗ ਦਿਖਾਉਣ ਲਈ ਵੀ ਧੰਨਵਾਦ ਕੀਤਾ। ਉਨ੍ਹਾਂ ਲਿਖਿਆ, "ਓਡੀਸ਼ਾ ਵਿਚ ਰੇਲ ਹਾਦਸੇ 'ਤੇ ਵਿਸ਼ਵ ਨੇਤਾਵਾਂ ਦੇ ਸੋਗ ਸੁਨੇਹਿਆਂ ਤੋਂ ਬਹੁਤ ਪ੍ਰਭਾਵਿਤ ਹਾਂ। ਉਨ੍ਹਾਂ ਦੇ ਪਿਆਰ ਭਰੇ ਸ਼ਬਦ ਦੁਖੀ ਪਰਿਵਾਰਾਂ ਨੂੰ ਬਲ ਬਖਸ਼ਣਗੇ। ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸੂਰੀਨਾਮ ਤੇ ਸਰਬੀਆ ਲਈ ਰਵਾਨਾ, ਅਹੁਦਾ ਸੰਭਾਲਣ ਮਗਰੋਂ ਪਹਿਲੀ ਰਾਜਸੀ ਯਾਤਰਾ
NEXT STORY