ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਬੁਨਿਆਦੀ ਢਾਂਚੇ ’ਚ ਕ੍ਰਾਂਤੀ ਦੇ 11 ਸਾਲ ਹੋ ਗਏ ਹਨ ਅਤੇ ਭਾਰਤ ਦਾ ਤੇਜ਼ੀ ਨਾਲ ਵਧ ਰਿਹਾ ਬੁਨਿਆਦੀ ਢਾਂਚਾ ਨੈੱਟਵਰਕ ਜੀਵਨ ਨੂੰ ਸੌਖਾਲਾ ਅਤੇ ਖੁਸ਼ਹਾਲ ਬਣਾ ਰਿਹਾ ਹੈ।
ਮੋਦੀ ਨੇ ‘ਐਕਸ’ ’ਤੇ ਕਿਹਾ ਕਿ ਬੁਨਿਆਦੀ ਢਾਂਚੇ ’ਚ ਕ੍ਰਾਂਤੀ ਦੇ 11 ਸਾਲ ਹੋ ਗਏ ਹਨ। ਬਿਹਤਰੀਨ ਬੁਨਿਆਦੀ ਢਾਂਚਾ ਨਿਰਮਾਣ ਨਾਲ ਭਾਰਤ ਦੀ ਵਿਕਾਸ ਯਾਤਰਾ ਅੱਗੇ ਵਧੀ ਹੈ। ਉਨ੍ਹਾਂ ਕਿਹਾ ਕਿ ਰੇਲਵੇ ਤੋਂ ਲੈ ਕੇ ਹਾਈਵੇਅ, ਬੰਦਰਗਾਹਾਂ ਤੋਂ ਲੈ ਕੇ ਹਵਾਈ ਅੱਡਿਆਂ ਤੱਕ, ਭਾਰਤ ਦਾ ਤੇਜ਼ੀ ਨਾਲ ਫੈਲ ਰਿਹਾ ਬੁਨਿਆਦੀ ਢਾਂਚਾ ਨੈੱਟਵਰਕ ‘ਜੀਵਨ ਨੂੰ ਸੌਖਾਲਾ’ ਬਣਾਉਣ ਨੂੰ ਰਫਤਾਰ ਦੇ ਰਿਹਾ ਹੈ ਅਤੇ ਖੁਸ਼ਹਾਲੀ ਨੂੰ ਵਧਾ ਰਿਹਾ ਹੈ।
ਮੋਦੀ ਨੇ ਸਰਕਾਰ ਦੇ ਨਾਗਰਿਕ ਸ਼ਮੂਲੀਅਤ ਪਲੇਟਫਾਰਮ ਤੋਂ ਇਕ ‘ਥ੍ਰੈੱਡ’ ਸਾਂਝਾ ਕੀਤਾ, ਜਿਸ ’ਚ ਪਿਛਲੇ 11 ਸਾਲਾਂ ’ਚ ਨਵੇਂ ਭਾਰਤ ਦੇ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਚਾਨਣਾ ਪਾਇਆ ਗਿਆ।
‘ਮਾਈਗੌਵਇੰਡੀਆ’ ’ਤੇ ਇਕ ਪੋਸਟ ’ਚ ਲਿਖਿਆ ਗਿਆ, ‘‘ਸਮਾਰਟ ਸਿਟੀ। ਸੁਰੱਖਿਅਤ ਸੜਕਾਂ। ਸੁਚਾਰੂ ਆਵਾਜਾਈ- ਨਵੇਂ ਭਾਰਤ ਦੇ ਬੁਨਿਆਦੀ ਢਾਂਚੇ ਦਾ ਵਾਅਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦਾ ਬੁਨਿਆਦੀ ਢਾਂਚਾ ਤੇਜ਼ੀ ਨਾਲ ਭਵਿੱਖ ਵੱਲ ਵਧ ਰਿਹਾ ਹੈ।’’
ਇਸ ’ਚ ਲਿਖਿਆ ਗਿਆ ਕਿ ਇਹ ਇਕ ਅਜਿਹੀ ਯਾਤਰਾ ਹੈ, ਜਿਸ ’ਚ ਸਟੀਲ ਅਤੇ ਆਤਮਾ ਦਾ ਮੇਲ ਹੁੰਦਾ ਹੈ ਅਤੇ ਹਰੇਕ ਮੀਲ ਦਾ ਪੱਥਰ ਇਕ ਅਰਬ ਲੋਕਾਂ ਦੀਆਂ ਉਮੀਦਾਂ ਨੂੰ ਲੈ ਕੇ ਚੱਲਦਾ ਹੈ। ਹਾਈਵੇਅ, ਜੋ ਦੂਰੀਆਂ ਨੂੰ ਘਟਾਉਂਦੇ ਹਨ, ਪੁਲ, ਜੋ ਭਾਈਚਾਰਿਆਂ ਨੂੰ ਜੋੜਦੇ ਹਨ ਅਤੇ ਡਿਜੀਟਲ ਨੈੱਟਵਰਕ, ਜੋ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਦੇ ਹਨ। ਭਾਰਤ ਬੁਨਿਆਦੀ ਢਾਂਚੇ ਨਾਲ ਕਿਤੇ ਵੱਧ ਨਿਰਮਾਣ ਕਰ ਰਿਹਾ ਹੈ। ਇਹ ਆਤਮਵਿਸ਼ਵਾਸ, ਸੰਪਰਕ ਅਤੇ ਹਰ ਭਾਰਤੀ ਸੁਪਨੇ ਲਈ ਇਕ ਸੁੰਦਰ ਕੈਨਵਸ ਬਣਾ ਰਿਹਾ ਹੈ।
‘ਥ੍ਰੈੱਡ’ ’ਚ ਇਸ ਗੱਲ ’ਤੇ ਚਾਨਣਾ ਪਾਇਆ ਗਿਆ ਕਿ ਬਦਲਾਅ ਸਿਰਫ ਤਰੱਕੀ ਬਾਰੇ ਨਹੀਂ ਹੈ- ਇਹ ਹਰੇਕ ਨਾਗਰਿਕ ਨੂੰ ਉੱਚਾ ਚੁੱਕਣ ਅਤੇ ਭਾਰਤ ਦੇ ਭਵਿੱਖ ਨੂੰ ਬਦਲਣ ਦੇ ਵਾਅਦੇ ਬਾਰੇ ਹੈ।
ਇਕ ਹੋਰ ਪੋਸਟ ’ਚ ਮੋਦੀ ਨੇ ਕਿਹਾ ਕਿ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਲਈ ਭਾਰਤ ਦੀ ਕੋਸ਼ਿਸ਼ ਸਥਿਰਤਾ ਅਤੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਇਹ ਇਕ ਆਤਮ-ਨਿਰਭਰ ਭਾਰਤ ਦੀ ਨੀਂਹ ਰੱਖ ਰਿਹਾ ਹੈ।
ਕੌਣ ਹੈ ਸ੍ਰਿਸ਼ਟੀ ਰਘੂਵੰਸ਼ੀ ? ਸੋਨਮ ਨਾਲ ਕੀ ਹੈ ਰਿਸ਼ਤਾ, ਰੋਂਦੇ ਹੋਏ ਬਣਾਇਆ ਨਵਾਂ ਵੀਡੀਓ
NEXT STORY