ਨਵੀਂ ਦਿੱਲੀ- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦਾ 100 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਸ਼ੁੱਕਰਵਾਰ ਸਵੇਰੇ 3:30 ਵਜੇ ਉਨ੍ਹਾਂ ਨੇ ਅਹਿਮਦਾਬਾਦ ਦੇ ਹਸਪਤਾਲ 'ਚ ਆਖਰੀ ਸਾਹ ਲਿਆ। ਪੀ.ਐੱਮ ਮੋਦੀ ਨੂੰ ਆਪਣੀ ਮਾਂ ਨਾਲ ਬੇਹੱਦ ਲਗਾਅ ਸੀ ਅਤੇ ਜਦੋਂ ਵੀ ਉਹ ਗੁਜਰਾਤ ਦੌਰੇ 'ਤੇ ਜਾਂਦੇ ਸਨ ਤਾਂ ਆਪਣੀ ਮਾਂ ਨੂੰ ਜ਼ਰੂਰ ਮਿਲਣ ਦੀ ਕੋਸ਼ਿਸ਼ ਕਰਦੇ ਸਨ।
ਹੁਣ ਮਾਂ ਦੇ ਦਿਹਾਂਤ ਤੋਂ ਬਾਅਦ ਪੀ.ਐੱਮ. ਮੋਦੀ ਨੇ 100ਵੇਂ ਜਨਮਦਿਨ ਮੌਕੇ ਉਨ੍ਹਾਂ ਦੀ ਕਹੀ ਗੱਲ ਨੂੰ ਟਵਿਟਰ ਰਾਹੀਂ ਲੋਕਾਂ ਨਾਲ ਸਾਂਝਾ ਕੀਤਾ ਹੈ ਉਨ੍ਹਾਂ ਟਵੀਟ ਕਰਕੇ ਦੱਸਿਆ ਕਿ ਮੈਂ ਜਦੋਂ ਉਨ੍ਹਾਂ ਨੂੰ 100ਵੇਂ ਜਨਮਦਿਨ 'ਤੇ ਮਿਲਿਆ ਤਾਂ ਉਨ੍ਹਾਂ ਇਕ ਗੱਲ ਕਹੀ ਸੀ, ਜੋ ਹਮੇਸ਼ਾ ਯਾਦ ਰਹਿੰਦੀ ਹੈ ਕਿ ਕੰਮ ਕਰੋ ਬੁੱਧੀ ਨਾਲ ਅਤੇ ਜੀਵਨ ਜੀਓ ਸ਼ੁੱਧੀ ਨਾਲ।
ਇਸ ਤੋਂ ਪਹਿਲਾਂ ਪੀ.ਐੱਮ. ਮੋਦੀ ਨੇ ਖੁਦ ਟਵੀਟ ਕਰਕੇ ਲੋਕਾਂ ਨੂੰ ਆਪਣੀ ਮਾਂ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ ਸੀ। ਪੀ.ਐੱਮ. ਨੇ ਲਿਖਿਆ ਕਿ ਸ਼ਾਨਦਾਰ ਸ਼ਤਾਬਦੀ ਦਾ ਈਸ਼ਵਰ ਚਰਨਾਂ 'ਚ ਵਿਰਾਮ... ਮਾਂ 'ਚ ਮੈਂ ਹਮੇਸ਼ਾ ਉਸ ਤ੍ਰਿਮੂਰਤੀ ਦੀ ਅਨੁਭੂਤੀ ਕੀਤੀ ਹੈ, ਜਿਸ ਵਿਚ ਇਕ ਤਪਸਵੀ ਦੀ ਯਾਤਰਾ, ਨਿਸ਼ਕਾਮ ਕਰਮਯੋਗੀ ਦਾ ਪ੍ਰਤੀਕ ਅਤੇ ਮੂਲਾਂ ਦੇ ਪ੍ਰਤੀ ਵਚਨਬੱਥ ਜੀਵਨ ਸਮਾਹਿਤ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਆਪਣੀ ਮਾਂ ਦੇ ਨਾਲ ਸਨੇਹ ਦੇ ਕੋਮਲ ਧਾਗੇ 'ਚ ਬੰਨ੍ਹੇ ਹੋਏ ਸਨ ਅਤੇ ਇਹ ਹਮੇਸ਼ਾ ਨਜ਼ਰ ਆਉਂਦਾ, ਜਦੋਂ ਵੀ ਉਹ ਆਪਣੀ ਮਾਂ ਨੂੰ ਮਿਲਣ ਜਾਂਦੇ ਸਨ। ਉਹ ਉੱਥੇ ਟੇਬਲ 'ਤੇ ਬੈਠ ਕੇ ਆਪਣੀ ਮਾਂ ਦੇ ਨਾਲ ਖਾਣਾ ਖਾਂਦੇ ਸਨ ਅਤੇ ਫਿਰ ਉਨ੍ਹਾਂ ਨਾਲ ਕਈ ਘੰਟਿਆਂ ਤਕ ਗੱਲਾਂ ਕਰਦੇ ਹੁੰਦੇ ਸਨ।
ਪੀ.ਐੱਮ. ਮੋਦੀ ਨੇ ਇਕ ਵਾਰ ਆਪਣੀ ਮਾਂ ਦੀ ਇਕ ਖਾਸ ਆਦਤ ਬਾਰੇ ਵੀ ਲੋਕਾਂ ਨੂੰ ਦੱਸਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਂ ਕਦੇ ਖਾਣਾ ਬਰਬਾਦ ਨਹੀਂ ਕਰਦੀ ਸੀ ਅਤੇ ਜਿੰਨਾ ਖਾਣਾ ਹੋਵੇ ਓਨਾਂ ਹੀ ਭੋਜਨ ਆਪਣੀ ਥਾਲੀ 'ਚ ਲੈਂਦੀ ਸੀ। ਅੰਨ ਦਾ ਇਕ ਦਾਣਾ ਵੀ ਥਾਲੀ 'ਚ ਨਹੀਂ ਛੱਡਦੀ ਸੀ।
ਪੀ.ਐੱਮ. ਮੋਦੀ ਆਪਣੀ ਮਾਂ ਦੇ ਜ਼ਿਆਦਾ ਨੇੜੇ ਇਸ ਲਈ ਵੀ ਸਨ ਕਿਉਂਕਿ ਉਨ੍ਹਾਂ ਨੇ ਕਾਫੀ ਮੁਸ਼ਕਿਲਾਂ 'ਚੋਂ ਗੁਜ਼ਰ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ ਸੀ। ਮਾਂ ਦੇ 100ਵੇਂ ਜਨਮਦਿਨ ਮੌਕੇ ਪੀ.ਐੱਮ. ਮੋਦੀ ਨੇ ਇਕ ਬਲਾਗ ਰਾਹੀਂ ਅਤੀਤ ਨੂੰ ਯਾਦ ਕਰਦੇ ਹੋਏ ਦੱਸਿਆ ਸੀ ਕਿ ਮਾਂ ਹੀਰਾ ਬਾ ਦੇ ਟੁੱਟੇ ਹੋਏ ਘਰ 'ਚ ਬਾਲਕ ਨਰਿੰਦਰ ਮੋਦੀ ਆਪਣੇ 5 ਭੈਣ-ਭਰਾਵਾਂ ਦੇ ਨਾਲ ਰਹਿੰਦੇ ਸਨ। ਉਨ੍ਹਾਂ ਦੇ ਪਿਤਾ ਦੀ ਬੇਵਕਤੀ ਮੌਤ ਹੋ ਗਈ ਸੀ। 6 ਬੱਚਿਆਂ ਅਤੇ ਸੱਤਵੀਂ ਮਾਂ ਹੀਰਾ ਬਾ, 7 ਲੋਕਾਂ ਦਾ ਇਹ ਪਰਿਵਾਰ ਬੇਹੱਦ ਮੁਸ਼ਕਿਲਾਂ 'ਚ ਪਲਿਆ-ਵੱਧਿਆ ਸੀ ਜਿਸਨੂੰ ਮਾਂ ਨੇ ਸੰਭਾਲਿਆ ਸੀ।
ਪੀ.ਐੱਮ. ਮੋਦੀ ਹਰ ਸ਼ੁੱਭ ਕੰਮ ਤੋਂ ਪਹਿਲਾਂ ਮਾਂ ਦਾ ਆਸ਼ੀਰਵਾਦ ਲੈਂਦੇ ਸਨ।
ਪੀ.ਐੱਮ. ਮੋਦੀ ਆਪਣੀ ਮਾਂ ਦਾ ਬੇਹੱਦ ਖਿਆਲ ਰੱਖਦੇ ਸਨ।
ਪੀ.ਐੱਮ. ਮੋਦੀ ਮਾਂ ਹੀਰਾਬੇਨ ਨੂੰ ਪ੍ਰਧਾਨ ਮੰਤਰੀ ਆਵਾਸ 'ਚ ਘੁੰਮਾਉਂਦੇ ਹੋਏ।
UP ਦੇ ਉੱਪ ਮੁੱਖ ਮੰਤਰੀ ਨੇ ਰਿਸ਼ਭ ਪੰਤ ਦੇ ਜਲਦ ਸਿਹਤਮੰਦ ਹੋਣ ਦੀ ਕੀਤੀ ਕਾਮਨਾ
NEXT STORY