ਨੈਸ਼ਨਲ ਡੈਸਕ : ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕੀਤੀ ਆਪਣੀ ਟਿੱਪਣੀ 'ਤੇ ਸਪੱਸ਼ਟੀਕਰਨ ਦਿੰਦਿਆਂ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਇਰਾਦਾ ਨਿੱਜੀ ਟਿੱਪਣੀ ਕਰਕੇ ਮੋਦੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਅਤੇ ਜੇਕਰ ਉਨ੍ਹਾਂ ਦੇ ਬਿਆਨ ਨਾਲ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਇਹ ਉਨ੍ਹਾਂ ਦਾ ਇੱਛਾ ਨਹੀਂ ਸੀ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਨੈਸ਼ਨਲ ਅਸੈਂਬਲੀ 'ਚ ਭਰੋਸੇ ਦਾ ਵੋਟ ਕੀਤਾ ਹਾਸਲ
ਖੜਗੇ ਨੇ ਕਿਹਾ, ''ਪ੍ਰਧਾਨ ਮੰਤਰੀ ਮੋਦੀ ਨਾਲ ਸਾਡੀ ਲੜਾਈ ਨਿੱਜੀ ਲੜਾਈ ਨਹੀਂ ਹੈ। ਇਹ ਇਕ ਵਿਚਾਰਧਾਰਕ ਲੜਾਈ ਹੈ। ਮੇਰਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਅਤੇ ਜੇਕਰ ਜਾਣੇ-ਅਣਜਾਣੇ 'ਚ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੇਰਾ ਇਹ ਇਰਾਦਾ ਕਦੇ ਵੀ ਨਹੀਂ ਸੀ ਅਤੇ ਨਾ ਹੀ ਇਹ ਮੇਰੇ ਲੰਬੇ ਸਿਆਸੀ ਜੀਵਨ ਦਾ ਆਚਰਣ ਹੈ। ਮੈਂ ਹਮੇਸ਼ਾ ਦੋਸਤਾਂ ਤੇ ਵਿਰੋਧੀਆਂ ਪ੍ਰਤੀ ਰਾਜਨੀਤਕ ਸ਼ੁੱਧਤਾ ਦੇ ਨਿਯਮਾਂ ਅਤੇ ਪ੍ਰੰਪਰਾਵਾਂ ਦਾ ਪਾਲਣ ਕੀਤਾ ਹੈ ਅਤੇ ਆਪਣੇ ਜੀਵਨ ਦੇ ਆਖਰੀ ਸਾਹ ਤੱਕ ਅਜਿਹਾ ਕਰਦਾ ਰਹਾਂਗਾ।"
ਖੜਗੇ ਨੇ ਕਿਹਾ, ''ਭਾਜਪਾ ਦੀ ਵਿਚਾਰਧਾਰਾ ਵੰਡਣ ਵਾਲੀ, ਵਿਰੋਧੀ, ਗਰੀਬਾਂ ਅਤੇ ਦਲਿਤਾਂ ਪ੍ਰਤੀ ਨਫ਼ਰਤ ਅਤੇ ਪੱਖਪਾਤ ਨਾਲ ਭਰੀ ਹੋਈ ਹੈ। ਮੈਂ ਨਫ਼ਰਤ ਦੀ ਰਾਜਨੀਤੀ ਬਾਰੇ ਚਰਚਾ ਕੀਤੀ। ਮੇਰਾ ਬਿਆਨ ਨਾ ਤਾਂ ਨਿੱਜੀ ਤੌਰ 'ਤੇ ਪ੍ਰਧਾਨ ਮੰਤਰੀ ਮੋਦੀ ਲਈ ਸੀ ਤੇ ਨਾ ਹੀ ਕਿਸੇ ਹੋਰ ਵਿਅਕਤੀ ਵਿਸ਼ੇਸ਼ ਲਈ, ਸਗੋਂ ਉਸ ਵਿਚਾਰਧਾਰਾ ਲਈ ਸੀ ਜਿਸ ਦੀ ਉਹ ਪ੍ਰਤੀਨਿਧਤਾ ਕਰਦੇ ਹਨ।
ਇਹ ਵੀ ਪੜ੍ਹੋ : ਸਾਈਪ੍ਰਸ 'ਚ ਰੂਸੀ ਕਲਚਰ ਸੈਂਟਰ 'ਤੇ ਪੈਟਰੋਲ ਬੰਬ ਨਾਲ ਲੱਗੀ ਅੱਗ, ਅੱਤਵਾਦੀ ਹਮਲੇ ਦਾ ਖਦਸ਼ਾ
ਕਾਂਗਰਸ ਪ੍ਰਧਾਨ ਨੇ ਅੱਗੇ ਕਿਹਾ, ''ਮੈਂ ਉੱਚ ਅਹੁਦਿਆਂ 'ਤੇ ਬੈਠੇ ਲੋਕਾਂ ਦੀ ਤਰ੍ਹਾਂ ਲੋਕਾਂ ਅਤੇ ਉਨ੍ਹਾਂ ਦੇ ਦੁੱਖਾਂ ਦਾ ਮਜ਼ਾਕ ਨਹੀਂ ਉਡਾ ਰਿਹਾ ਕਿਉਂਕਿ ਮੈਂ ਗਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਦੇ ਦੁੱਖ-ਦਰਦ ਨੂੰ ਦੇਖਿਆ ਅਤੇ ਝੱਲਿਆ ਹੈ। 5 ਦਹਾਕਿਆਂ ਤੋਂ ਮੈਂ ਹਮੇਸ਼ਾ ਭਾਜਪਾ, ਆਰਐੱਸਐੱਸ ਅਤੇ ਉਨ੍ਹਾਂ ਦੇ ਨੇਤਾਵਾਂ ਦੀ ਵੰਡਵਾਦੀ ਵਿਚਾਰਧਾਰਾ ਦਾ ਵਿਰੋਧ ਕਰਦਾ ਰਿਹਾ ਹਾਂ। ਮੇਰੀ ਸਿਆਸੀ ਲੜਾਈ ਉਨ੍ਹਾਂ ਦੀ ਰਾਜਨੀਤੀ ਦੇ ਖ਼ਿਲਾਫ਼ ਸੀ, ਹੈ ਅਤੇ ਰਹੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪੰਜ ਤੱਤਾਂ ’ਚ ਵਿਲੀਨ ਹੋਏ ਪ੍ਰਕਾਸ਼ ਸਿੰਘ ਬਾਦਲ, ਵਿਧਾਇਕ ਸੁਖਪਾਲ ਖਹਿਰਾ ਖ਼ਿਲਾਫ਼ ਕੇਸ ਦਰਜ, ਪੜ੍ਹੋ Top 10
NEXT STORY