ਪਾਲਘਰ (ਭਾਸ਼ਾ): ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵਸਈ ਵਿਚ ਟ੍ਰੈਫਿਕ ਸਿਗਨਲ ਪਾਰ ਕਰਨ ਤੋਂ ਰੋਕੇ ਜਾਣ 'ਤੇ ਇਕ ਟ੍ਰੈਫਿਕ ਪੁਲਸ ਕਾਂਸਟੇਬਲ ਨੂੰ ਕਾਰ ਦੇ ਬੋਨਟ 'ਤੇ ਡੇਢ ਕਿੱਲੋਮੀਟਰ ਤਕ ਘੜੀਸੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮਾਣਕਪੁਰ ਥਾਣੇ ਦੇ ਸੀਨੀਅਰ ਇੰਸਪੈਕਟਰ ਸੰਪਤਰਾਵ ਪਾਟਿਲ ਨੇ ਕਿਹਾ ਕਿ ਕਾਰ ਚਾਲਕ ਦੀ ਉਮਰ 19 ਸਾਲ ਹੈ।
ਇਹ ਖ਼ਬਰ ਵੀ ਪੜ੍ਹੋ - ਮਾਤਾ ਵੈਸ਼ਨੋ ਦੇਵੀ ਧਾਮ ਨੇੜਿਓਂ ਮਿਲਿਆ ਅਰਬਾਂ ਦਾ 'ਖਜ਼ਾਨਾ'! ਬਦਲ ਜਾਵੇਗੀ ਦੇਸ਼ ਦੀ ਕਿਸਮਤ
ਇੰਸਪੈਕਟਰ ਪਾਟਿਲ ਨੇ ਦੱਸਿਆ ਕਿ ਵਸਈ ਦੇ ਚੌਰਾਹੇ 'ਤੇ ਜਦ ਕਾਂਸਟੇਬਲ ਡਿਊਟੀ 'ਤੇ ਤਾਇਨਾਤ ਸੀ ਤਾਂ ਉਸ ਨੇ ਟ੍ਰੈਫਿਕ ਸਿਗਨਲ ਪਾਰ ਕਰਨ 'ਤੇ ਉੱਤਰ ਪ੍ਰਦੇਸ਼ ਵਿਚ ਰਜਿਸਟਰਡ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਾ। ਕਾਂਸਟੇਬਲ ਜਦ ਪੁੱਛਗਿੱਛ ਕਰ ਰਿਹਾ ਸੀ ਤਾਂ ਚਾਲਕ ਨੇ ਗੱਡੀ ਚਲਾ ਦਿੱਤੀ ਅਤੇ ਪੁਲਸ ਮੁਲਾਜ਼ਮ ਨੂੰ ਬੋਨਟ 'ਤੇ ਘੜੀਸਦਾ ਲੈ ਗਿਆ। ਅਧਿਕਾਰੀ ਨੇ ਦੱਸਿਆ ਕਿ ਇਸੇ ਹਾਲਤ ਵਿਚ ਚਾਲਕ ਤਕਰੀਬਨ ਡੇਢ ਕਿੱਲੋਮੀਟਰ ਤਕ ਗੱਡੀ ਚਲਾਉਂਦਾ ਰਿਹਾ ਜਿਸ ਨਾਲ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਰਾਜਪਾਲ ਦੀ ਚਿੱਠੀ 'ਤੇ CM ਮਾਨ ਦਾ ਡਟਵਾਂ ਸਟੈਂਡ, ਕਿਹਾ, - "ਮੈਂ ਤੁਹਾਨੂੰ ਨਹੀਂ ਪੰਜਾਬੀਆਂ ਨੂੰ ਜਵਾਬਦੇਹ
ਪਾਟਿਲ ਨੇ ਕਿਹਾ ਕਿ ਆਵਾਜਾਈ ਜਾਮ ਕਾਰਨ ਕਾਰ ਰੁਕੀ ਅਤੇ ਰਾਹਗੀਰਾਂ ਨੇ ਚਾਲਕ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ। ਉਕਤ ਘਟਨਾ ਐਤਵਾਰ ਦੀ ਦੱਸੀ ਜਾ ਰਹੀ ਹੈ। ਇੰਸਪੈਕਟਰ ਨੇ ਦੱਸਿਆ ਕਿ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਖ਼ਿਲਾਫ਼ ਕਤਲ ਦੀ ਧਾਰਾ ਸਮੇਤ ਹੋਰ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਤੁਰਕੀ ਭੂਚਾਲ ਵਿਚ ਜਾਨ ਗੁਆਉਣ ਵਾਲੇ ਵਿਜੇ ਕੁਮਾਰ ਦੀ ਮ੍ਰਿਤਕ ਦੇਹ ਪਰਤੀ ਭਾਰਤ, ਹੋਇਆ ਅੰਤਿਮ ਸੰਸਕਾਰ
NEXT STORY