ਭੁਵਨੇਸ਼ਵਰ : ਓਡੀਸ਼ਾ ਵਿਚ ਪੁਲਸ ਨੇ ਮੰਗਲਵਾਰ ਨੂੰ ਤਿੰਨ ਜ਼ਿਲ੍ਹਿਆਂ ਵਿੱਚ ਵਿਸਫੋਟਕ ਗੋਦਾਮਾਂ 'ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ ਉਹਨਾਂ ਨੇ ਵਿਸਫੋਟਕ ਐਕਟ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਗੱਲ ਦੀ ਜਾਣਕਾਰੀ ਇੱਕ ਸੀਨੀਅਰ ਪੁਲਸ ਅਧਿਕਾਰੀ ਵਲੋਂ ਦਿੱਤੀ ਗਈ ਹੈ। ਇੱਕ ਦਿਨ ਪਹਿਲਾਂ ਸੁਰੱਖਿਆ ਬਲਾਂ ਨੇ ਸੁੰਦਰਗੜ੍ਹ ਜ਼ਿਲ੍ਹੇ ਵਿੱਚ ਮਾਓਵਾਦੀਆਂ ਦੁਆਰਾ ਲੁੱਟੀ ਗਈ 2.5 ਟਨ ਤੋਂ ਵੱਧ ਵਿਸਫੋਟਕ ਸਮੱਗਰੀ ਬਰਾਮਦ ਕੀਤੀ। ਪੱਛਮੀ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਸ (ਡੀਆਈਜੀ) ਬ੍ਰਿਜੇਸ਼ ਰਾਏ ਨੇ ਦੱਸਿਆ ਕਿ ਖਣਿਜਾਂ ਨਾਲ ਭਰਪੂਰ ਸਰਹੱਦੀ ਪੁਲਸ ਜ਼ਿਲ੍ਹਿਆਂ - ਸੁੰਦਰਗੜ੍ਹ, ਰੁੜਕੇਲਾ ਅਤੇ ਕਿਓਂਝਰ ਵਿੱਚ ਵਿਸਫੋਟਕ ਗੋਦਾਮਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜਿਸਨੂੰ ਬਣਾਉਣਾ ਸੀ ਜਵਾਈ, ਉਸੇ ਨਾਲ ਮਾਂ ਨੇ ਪਾਈ ਪਿਆਰ ਦੀ ਪੀਂਘ, ਵਿਆਹ ਦੇ ਮੰਡਪ 'ਚ...
ਡੀਆਈਜੀ ਨੇ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਸੁੰਦਰਗੜ੍ਹ ਜ਼ਿਲ੍ਹੇ ਦੇ ਬਾਰਾਗਾਓਂ ਵਿੱਚ ਸਥਿਤ ਗੋਦਾਮ ਦੇ ਮਾਲਕ ਅਤੇ ਵਿਸਫੋਟਕ ਸਮੱਗਰੀ ਦੀ ਢੋਆ-ਢੁਆਈ ਲਈ ਵਰਤੇ ਜਾਣ ਵਾਲੇ ਟਰੱਕ ਦੇ ਡਰਾਈਵਰ ਸ਼ਰਵਣ ਅਗਰਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਗ੍ਰਿਫ਼ਤਾਰੀਆਂ ਐਤਵਾਰ ਨੂੰ ਰਘੂਨਾਥਪਾਲੀ ਥਾਣਾ ਖੇਤਰ ਵਿੱਚ ਇੱਕ ਜਗ੍ਹਾ 'ਤੇ ਵਿਸਫੋਟਕਾਂ ਨਾਲ ਭਰੇ ਦੋ ਟਰੱਕ ਮਿਲਣ ਤੋਂ ਬਾਅਦ ਕੀਤੀਆਂ ਗਈਆਂ। ਪੁਲਸ ਅਨੁਸਾਰ ਇੱਕ ਪੈਟਰੋਲ ਪੰਪ ਦੇ ਨੇੜੇ ਵਿਸਫੋਟਕਾਂ ਨਾਲ ਭਰੇ ਟਰੱਕ ਮਿਲੇ ਸਨ, ਜਿਸ ਤੋਂ ਬਾਅਦ ਇੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਵਿਸਫੋਟਕਾਂ ਨੂੰ ਕਿਸੇ ਅਣਜਾਣ ਜਗ੍ਹਾ 'ਤੇ ਲਿਜਾਇਆ ਜਾ ਰਿਹਾ ਸੀ।
ਇਹ ਵੀ ਪੜ੍ਹੋ : ਸਾਵਧਾਨੀ ਵਰਤੋਂ, ਮਾਸਕ ਪਾਓ..., ਕੋਰੋਨਾ ਨੂੰ ਲੈ ਕੇ ਬਾਬਾ ਵੇਂਗਾ ਦੀ ਖ਼ਤਰਨਾਕ ਭਵਿੱਖਬਾਣੀ
ਪੁਲਸ ਨੇ ਦੱਸਿਆ ਕਿ ਇਹ ਵਿਸਫੋਟਕ ਸਮੱਗਰੀ ਸ਼ਰਵਣ ਅਗਰਵਾਲ ਦੇ ਗੋਦਾਮ ਤੋਂ ਲਈ ਗਈ ਸੀ। ਇਸ ਤੋਂ ਪਹਿਲਾਂ ਪੁਲਸ ਨੇ ਰਾਉਰਕੇਲਾ ਵਿੱਚ ਅਗਰਵਾਲ ਨੂੰ ਹਿਰਾਸਤ ਵਿੱਚ ਲਿਆ ਸੀ ਅਤੇ ਬਾਅਦ ਵਿੱਚ ਐੱਸਆਈਟੀ ਦੁਆਰਾ ਪੁੱਛਗਿੱਛ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਬਡਗਾਓਂ ਵਿੱਚ ਅਗਰਵਾਲ ਦੇ ਗੋਦਾਮ ਨੂੰ ਪਿਛਲੇ ਹਫ਼ਤੇ 27 ਮਈ ਦੀ ਘਟਨਾ (ਮਾਓਵਾਦੀਆਂ ਵੱਲੋਂ ਵਿਸਫੋਟਕਾਂ ਦੀ ਲੁੱਟ) ਤੋਂ ਬਾਅਦ ਸੀਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨੇ ਵਿਸਫੋਟਕਾਂ ਦੀ ਸੁਰੱਖਿਆ ਅਤੇ ਦੁਰਵਰਤੋਂ ਬਾਰੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ : ਪਤਨੀ ਦੇ ਮਾਂ ਬਣਨ ਤੋਂ ਪਹਿਲਾਂ ਹੀ ਕਰ 'ਤਾ ਵੱਡਾ ਕਾਂਡ, ਪਤੀ ਦੀ ਕਰਤੂਤ ਸੁਣ ਕੰਬ ਜਾਵੇਗੀ ਰੂਹ
ਪੁਲਸ ਸੂਤਰਾਂ ਨੇ ਦੱਸਿਆ ਕਿ 27 ਅਗਸਤ ਨੂੰ ਵਿਸਫੋਟਕਾਂ ਨਾਲ ਭਰੇ ਤਿੰਨ ਟਰੱਕ ਅਗਰਵਾਲ ਦੇ ਗੋਦਾਮ ਤੋਂ ਨਿਕਲੇ ਸਨ ਪਰ ਮਾਓਵਾਦੀਆਂ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਲੁੱਟ ਲਿਆ। ਅਗਰਵਾਲ ਨੇ ਇਹ ਦਾਅਵਾ ਕਰਕੇ ਪ੍ਰਸ਼ਾਸਨ ਨੂੰ ਗੁੰਮਰਾਹ ਕੀਤਾ ਕਿ ਦੂਜੇ ਦੋ ਟਰੱਕ ਗਾਹਕ ਤੱਕ ਪਹੁੰਚ ਗਏ ਸਨ ਪਰ ਬਾਅਦ ਵਿੱਚ ਐਤਵਾਰ ਨੂੰ ਪੁਲਸ ਨੂੰ ਰਘੂਨਾਥਪਾਲੀ ਖੇਤਰ ਦੇ ਬਾਲੂਘਾਟ ਵਿਖੇ ਇੱਕ ਬਾਲਣ ਸਟੇਸ਼ਨ ਦੇ ਨੇੜੇ ਵਿਸਫੋਟਕਾਂ ਨਾਲ ਭਰੇ ਦੋ ਟਰੱਕ ਮਿਲੇ। ਸੁੰਦਰਗੜ੍ਹ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਸੋਮਵਾਰ ਨੂੰ ਮਾਓਵਾਦੀਆਂ ਦੁਆਰਾ ਲੁੱਟੀ ਗਈ 2.5 ਟਨ ਤੋਂ ਵੱਧ ਵਿਸਫੋਟਕ ਸਮੱਗਰੀ ਬਰਾਮਦ ਕੀਤੀ।
ਇਹ ਵੀ ਪੜ੍ਹੋ : ਤੇਜ਼ ਤੂਫ਼ਾਨ-ਮੀਂਹ ਨੇ ਮਚਾਈ ਤਬਾਹੀ : 7 ਲੋਕਾਂ ਦੀ ਮੌਤ, ਘਰਾਂ 'ਚ ਪਿਆ ਚੀਕ-ਚਿਹਾੜਾ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਵੱਡਾ ਹਾਦਸਾ : ਯਮੁਨਾ 'ਚ ਨਹਾਉਣ ਗਈਆਂ ਇਕ ਹੀ ਪਰਿਵਾਰ ਦੀਆਂ 4 ਕੁੜੀਆਂ ਦੀ ਮੌਤ
NEXT STORY