ਸ਼੍ਰੀਨਗਰ (ਵਾਰਤਾ)- ਪੁਲਸ ਨੇ ਮੰਗਲਵਾਰ ਨੂੰ ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨ.ਡੀ.ਪੀ.ਐੱਸ.) ਐਕਟ ਦੇ ਅਧੀਨ ਇਕ ਡਰੱਗ ਤਸਕਰ ਦੀ ਜਾਇਦਾਦ ਕੁਰਕ ਕੀਤੀ। ਪੁਲਸ ਨੇ ਕਿਹਾ ਕਿ ਸੋਪਤ ਦੇਵਸਰ ਵਾਸੀ ਖੁਰਸ਼ੀਦ ਅਹਿਮਦ ਭੱਟ ਨਾਮੀ ਡਰੱਗ ਤਸਕਰ ਦਾ 2 ਮੰਜ਼ਿਲਾ ਘਰ ਐੱਨ.ਡੀ.ਪੀ.ਐੱਸ. ਐਕਟ 1985 ਦੀ ਧਾਰਾ 68-ਐੱਫ ਦੇ ਅਧੀਨ ਜੋੜਿਆ ਗਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਮੇਅਰ ਚੋਣਾਂ : SC ਨੇ ਚੋਣ ਅਧਿਕਾਰੀ ਨੂੰ ਲਗਾਈ ਫਟਕਾਰ; ਨਿਗਮ ਬੈਠਕਾਂ ’ਤੇ ਲਾਈ ਰੋਕ
ਭੱਟ ਮੌਜੂਦਾ ਸਮੇਂ ਪੀ.ਆਈ.ਟੀ.-ਐੱਨ.ਡੀ.ਪੀ.ਐੱਸ. ਐਕਟ ਦੇ ਅਧੀਨ ਕੋਟੇ-ਭਲਵਾਲ ਜੰਮ 'ਚ ਹਿਰਾਸਤ 'ਚ ਹੈ। ਦੋਸ਼ੀ ਡਰੱਗ ਤਸਕਰ ਦੇਵਸਰ ਥਾਣੇ ਨਾਲ ਜੁੜੇ ਐੱਨ.ਡੀ.ਪੀ.ਐੱਸ. ਦੇ ਕਈ ਮਾਮਲਿਆਂ 'ਚ ਦੋਸ਼ੀ ਹੈ। ਪੁਲਸ ਵਲੋਂ ਦਰਜ ਕੀਤੀ ਗਈ ਜਾਂਚ ਅਤੇ ਪੁੱਛ-ਗਿੱਛ ਦੌਰਾਨ ਜਾਇਦਾਦ ਦੀ ਪਛਾਣ ਗੈਰ-ਕਾਨੂੰਨੀ ਰੂਪ ਨਾਲ ਜੋੜੀ ਗਈ ਪਾਈ ਗਈ। ਪਹਿਲੀ ਨਜ਼ਰ ਇਹ ਜਾਇਦਾਦ ਡਰੱਗ ਤਸਕਰ ਵਲੋਂ ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਤਸਕਰੀ ਨਾਲ ਕਮਾਈ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਿਮਲਾ 'ਚ ਵਾਪਰੀ ਜ਼ਮੀਨ ਖਿਸਕਣ ਦੀ ਘਟਨਾ, ਦੋ ਮਜ਼ਦੂਰਾਂ ਦੀ ਮੌਤ
NEXT STORY