ਸ਼ਿਮਲਾ- ਨਵਾਂ ਸਾਲ ਮਨਾਉਣ ਵਾਲੇ ਪਿਆਕੜਾਂ ਲਈ ਚੰਗੀ ਖ਼ਬਰ ਹੈ। ਦਰਅਸਲ ਸ਼ਰਾਬ ਪੀਣ ਵਾਲਿਆਂ ਨੂੰ ਪੁਲਸ ਤੰਗ ਨਹੀਂ ਕਰੇਗੀ। ਇਹ ਫ਼ੈਸਲਾ ਹਿਮਾਚਲ ਪ੍ਰਦੇਸ਼ ਦੀ ਸੁਖਵਿੰਦਰ ਸੁੱਖੂ ਸਰਕਾਰ ਨੇ ਲਿਆ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਸ ਲਈ ਹਿਮਾਚਲ ਪੁਲਸ ਨੂੰ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਜ਼ਿਆਦਾ ਪੀ ਲੈਂਦਾ ਯਾਨੀ ਕਿ ਝੂਮਣ ਲੱਗ ਜਾਂਦਾ ਹੈ ਤਾਂ ਉਸ ਨੂੰ ਹਵਾਲਾਤ ਵਿਚ ਬੰਦ ਨਹੀਂ ਕਰਨਾ, ਸਗੋਂ ਉਸ ਨੂੰ ਬਹੁਤ ਪਿਆਰ ਨਾਲ ਹੋਟਲ ਛੱਡ ਕੇ ਆਉਣਾ ਹੈ। ਉਨ੍ਹਾਂ ਕਿਹਾ ਕਿ ਮੈਂ ਪੁਲਸ ਨੂੰ ਹੁਕਮ ਦਿੱਤੇ ਹਨ ਕਿ ਪਰਿਵਾਰ ਨਾਲ ਜੋ ਝੂਮਣ ਵਾਲੇ ਆ ਜਾਂਦੇ ਹਨ, ਉਨ੍ਹਾਂ ਨੂੰ ਬਹੁਤ ਪਿਆਰ ਨਾਲ ਉਨ੍ਹਾਂ ਦੇ ਹੋਟਲ ਤੱਕ ਛੱਡਣਾ ਹੈ।
ਇਹ ਵੀ ਪੜ੍ਹੋ- ਔਰਤਾਂ ਦੇ ਖ਼ਾਤੇ 'ਚ 1000 ਰੁਪਏ ਮਿਲਣ ਸਬੰਧੀ ਵੱਡੀ ਅਪਡੇਟ, ਇੰਝ ਮਿਲੇਗਾ ਲਾਭ
ਵਿੰਟਰ ਕਾਰਨੀਵਾਲ 'ਚ ਆਏ ਮੁੱਖ ਮੰਤਰੀ ਸੁੱਖੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਆਖੀ। ਦੱਸ ਦੇਈਏ ਕਿ ਹਿਮਾਚਲ ਵਿਚ 24 ਦਸੰਬਰ ਤੋਂ 2 ਜਨਵਰੀ ਤੱਕ ਵਿੰਟਰ ਕਾਰਨੀਵਾਲ ਸੈਲਾਨੀਆਂ ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਇਸ ਦੇ ਨਾਲ ਹੀ ਕਿਹਾ ਕਿ 5 ਜਨਵਰੀ ਤੱਕ ਹੋਟਲ-ਢਾਬੇ 24 ਘੰਟੇ ਤੱਕ ਖੁੱਲ੍ਹੇ ਰਹਿਣਗੇ। ਇਸ ਦੀ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ। ਇਸ ਤੋਂ ਸੈਲਾਨੀਆਂ ਨੂੰ ਦੇਰੀ ਨਾਲ ਪਹੁੰਚਣ 'ਤੇ ਭੁੱਖੇ ਢਿੱਡ ਨਹੀਂ ਸੌਂਣਾ ਪਵੇਗਾ।
ਇਹ ਵੀ ਪੜ੍ਹੋ- ਛੁੱਟੀਆਂ ਦੌਰਾਨ ਇਨ੍ਹਾਂ ਵਿਦਿਆਰਥੀਆਂ ਨੂੰ ਆਉਣਾ ਪਵੇਗਾ ਸਕੂਲ, ਹੁਕਮ ਜਾਰੀ
2 ਜਨਵਰੀ ਤੱਕ ਸ਼ਿਮਲਾ ਵਿੰਟਰ ਕਾਰਨੀਵਾਲ ਸੈਲਾਨੀਆਂ ਦੇ ਸਵਾਗਤ ਲਈ ਤਿਆਰ ਹੈ। ਭਾਰਤ ਦੀ 'ਅਤਿਥੀ ਦੇਵੋ ਭਵ:' ("Atithi Devo Bhava") ਦੀ ਸੰਸਕ੍ਰਿਤੀ ਹੈ। ਹਿਮਾਚਲ ਦੀ ਵੀ ਸੰਸਕ੍ਰਿਤੀ ਹੈ ਕਿ ਸਾਰਿਆਂ ਨਾਲ ਮੇਲ-ਮਿਲਾਪ, ਭਾਈਚਾਰੇ ਨਾਲ ਇਸ ਵਿੰਟਰ ਕਾਰਨੀਵਾਲ ਦਾ ਆਨੰਦ ਮਾਣੋ। ਮੁੱਖ ਮੰਤਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਮੇਰੀ ਸੈਲਾਨੀਆਂ ਨੂੰ ਬੇਨਤੀ ਹੈ ਕਿ ਪਲਾਸਟਿਕ ਅਤੇ ਖਾਣ ਵਾਲੀਆਂ ਚੀਜ਼ਾਂ ਦੇ ਪੈਕੇਟਾਂ ਨੂੰ ਕੂੜੇਦਾਨ ਵਿਚ ਸੁੱਟੋ। ਤਾਂ ਕਿ ਪਹਾੜਾਂ ਦੀ ਸੁੰਦਰਤਾ ਬਣੀ ਰਹੇ। ਆਪਣੀ ਜਾਨ ਜ਼ੋਖਮ ਵਿਚ ਪਾ ਕੇ ਸਫਰ ਨਾ ਕਰੋ। ਗੱਡੀਆਂ ਦੇ ਦਰਵਾਜ਼ੇ ਖੋਲ੍ਹ ਕੇ ਸਫ਼ਰ ਨਾ ਕਰੋ।
ਇਹ ਵੀ ਪੜ੍ਹੋ- ਹੁਣ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ ਹੋਵੇਗਾ ਮੁਫ਼ਤ ਇਲਾਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਿਮਲਾ 'ਚ ਕ੍ਰਿਸਮਸ ਮਨਾਉਣ ਗਏ ਸੈਲਾਨੀਆਂ ਲਈ ਵੱਡੀ ਖਬਰ, ਸ਼ਾਮ ਨੂੰ ਹੋਣ ਵਾਲਾ ਖ਼ਾਸ ਪ੍ਰੋਗਰਾਮ ਰੱਦ
NEXT STORY