ਫਰੀਦਾਬਾਦ — ਜਾਣੇ-ਪਛਾਣੇ ਪ੍ਰਦੁਮਨ ਕਤਲ ਕਾਂਡ ਮਾਮਲੇ 'ਚ ਦੋਸ਼ੀ ਵਿਦਿਆਰਥੀ ਨੂੰ ਤਿੰਨ ਦਿਨਾਂ ਦੀ ਰਿਮਾਂਡ ਤੋਂ ਬਾਅਦ ਬੀਤੀ ਸ਼ਾਮ ਸਖਤ ਸੁਰੱਖਿਆ ਹੇਠ ਫਰੀਦਾਬਾਦ ਦੇ ਬਾਲ ਸੁਧਾਰ ਘਰ 'ਚ ਲਿਆਉਂਦਾ ਗਿਆ। ਕਰੀਬ 70 ਜੁਵਿਨਾਇਲ ਦੋਸ਼ੀ ਪਹਿਲਾਂ ਤੋਂ ਹੀ ਇਸ ਬਾਲ ਸੁਧਾਰ ਘਰ 'ਚ ਮੌਜੂਦ ਹਨ। ਹਾਲਾਂਕਿ ਇਸ ਦੋਸ਼ੀ ਨੂੰ ਇਥੇ ਲਿਆਉਣ ਤੋਂ ਪਹਿਲਾਂ ਹੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਸਨ। ਮੀਡੀਆ ਨੇ ਜਦੋਂ ਦੋਸ਼ੀ ਨੂੰ ਕੁਝ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਉਸਨੂੰ ਅੰਦਰ ਲੈ ਗਈ।

ਜ਼ਿਕਰਯੋਗ ਹੈ ਕਿ ਰਿਮਾਂਡ ਤੋਂ ਬਾਅਦ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਸ਼ਨੀਵਾਰ ਸੀ.ਬੀ.ਆਈ. ਨੇ ਗੁਰੂਗਰਾਮ 'ਚ ਜਸਟਿਸ ਜੁਵਿਨਾਇਲ ਬੋਰਡ ਦੇ ਸਾਹਮਣੇ ਪੇਸ਼ ਕੀਤਾ। ਸੀ.ਬੀ.ਆਈ. ਨੇ ਕਰੀਬ 4 ਵਜੇ ਦੋਸ਼ੀ ਵਿਦਿਆਰਥੀ ਨੂੰ ਜੁਵਿਨਾਇਲ ਬੋਰਡ ਦੇ ਸਾਹਮਣੇ ਪੇਸ਼ ਕੀਤਾ।
ਜ਼ਿਕਰਯੋਗ ਹੈ ਕਿ ਰਿਆਨ ਇੰਟਰਨੈਸ਼ਨਲ ਸਕੂਲ 'ਚ ਸੀ.ਬੀ.ਆਈ. ਦੀ ਟੀਮ ਵਿਦਿਆਰਥੀ ਨੂੰ ਲੈ ਪਹੁੰਚੀ ਸੀ, ਜਿਥੇ ਕਤਲ ਦੇ ਕੇਸ ਨੂੰ ਦੁਹਰਾਇਆ ਗਿਆ, ਰਿਆਨ ਸਕੂਲ 'ਚ ਸੀ.ਬੀ.ਆਈ. ਟੀਮ ਦੇ ਤਿੰਨ ਵਾਹਨ ਆਏ ਹੋਏ ਸਨ। ਇਸ ਦੌਰਾਨ ਸੀ.ਬੀ.ਆਈ. ਵਲੋਂ ਜਾਂਚ ਲਈ ਸਕੂਲ ਦੇ ਸਾਰੇ ਸਟਾਫ ਨੂੰ ਵੀ ਬੁਲਾਇਆ ਗਿਆ ਸੀ। ਉਥੇ ਮੌਜੂਦ ਸਕੂਲ ਦੇ ਸਾਰੇ ਡਰਾਈਵਰ -ਕੰਡਕਟਰਾਂ ਨੂੰ ਸਾਢੇ ਤਿੰਨ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਫ੍ਰੀ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਸਕੂਲ ਦੇ ਹੋਰ ਸਟਾਫ ਅਧਿਆਪਕਾਂ-ਚਪੜਾਸੀਆਂ ਨਾਲ ਵੀ ਲੰਬੀ ਪੁੱਛਗਿੱਛ ਕੀਤੀ ਗਈ।
ਸੀ.ਬੀ.ਆਈ. ਦਾ ਦਾਅਵਾ ਹੈ ਕਿ ਗੁਰੂਗਰਾਮ ਪੁਲਸ ਨੇ ਮਾਮਲੇ ਦੀ ਜਾਂਚ 'ਚ ਵੱਡੀ ਗਲਤੀ ਕੀਤੀ ਹੈ। ਜਿਸ ਫੁੱਟੇਜ ਨੂੰ ਦੇਖਣਾ ਚਾਹੀਦਾ ਸੀ ਉਸੇ ਫੁੱਟੇਜ ਨੂੰ ਹੀ ਪੁਲਸ ਨੇ ਨਜ਼ਰ ਅੰਦਾਜ਼ ਕੀਤਾ। ਸੀ.ਬੀ.ਆਈ. ਅਨੁਸਾਰ ਸੀ.ਸੀ.ਟੀ.ਵੀ. ਫੁੱਟੇਜ 'ਚ ਦੋਸ਼ੀ ਵਿਦਿਆਰਥੀ ਪ੍ਰਦੁਮਨ ਨੂੰ ਬੁਲਾਉਂਦਾ ਹੋਇਆ ਸਾਫ ਦਿਖਾਈ ਦੇ ਰਿਹੈ। ਦੋਸ਼ੀ ਵਿਦਿਆਰਥੀ ਨੇ ਹੀ ਸਭ ਤੋਂ ਪਹਿਲਾਂ ਅਧਿਆਪਕ ਅਤੇ ਮਾਲੀ ਨੂੰ ਪ੍ਰਦੁਮਨ ਦੇ ਬਾਥਰੂਮ 'ਚ ਪਏ ਹੋਣ ਦੀ ਜਾਣਕਾਰੀ ਦਿੱਤੀ ਸੀ।
ਹਸਪਤਾਲ ਤੋਂ ਬੱਚੀ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੀ ਔਰਤ ਗ੍ਰਿਫਤਾਰ
NEXT STORY