ਨਵੀਂ ਦਿੱਲੀ— ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋਣ ਜਾ ਰਿਹਾ ਹੈ, ਉਹ ਅੱਜ ਰਾਸ਼ਟਰਪਤੀ ਭਵਨ 'ਚ ਇਫਤਾਰ ਦੇਣਗੇ। ਹੁਣ ਚਰਚਾਵਾਂ ਇਹ ਹਨ ਕਿ ਰਾਸ਼ਟਰਪਤੀ ਭਵਨ 'ਚ ਸ਼ਾਇਦ ਇਹ ਆਖਰੀ ਇਫਤਾਰ ਪਾਰਟੀ ਹੈ। ਭਾਜਪਾ ਨੇ ਪਾਰਟੀ ਦੇ ਸੀਨੀਅਰ ਦਲਿਤ ਨੇਤਾ ਰਾਮਨਾਥ ਕੋਵਿੰਦ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ ਹੈ। ਉੱਥੇ ਹੀ ਕਾਂਗਰਸ ਦੀ ਅਗਵਾਈ 'ਚ ਵਿਰੋਧੀ ਦਲਾਂ ਨੇ ਸਾਬਕਾ ਲੋਕ ਸਭਆ ਸਪੀਕਰ ਮੀਰਾ ਕੁਮਾਰ ਨੂੰ ਉਮੀਦਵਾਰ ਬਣਾਇਆ ਹੈ। ਜੇਕਰ ਕੋਵਿੰਦ ਰਾਸ਼ਟਰਪਤੀ ਬਣਦੇ ਹਨ ਤਾਂ ਅਗਲੇ ਕੁਝ ਸਾਲਾਂ ਤੱਕ ਲਈ ਰਾਸ਼ਟਰਪਤੀ ਭਵਨ 'ਚ ਇਫਤਾਰ ਨਾ ਹੋਵੇ।
ਦਰਅਸਲ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਰਮਜਾਨ ਦੇ ਮਹੀਨੇ 'ਚ ਇਫਤਾਰ ਦੇਣ ਦੀ ਪਰੰਪਰਾ ਸ਼ੁਰੂ ਕੀਤੀ ਸੀ, ਜਿਸ ਦੇ ਬਾਅਦ ਤੋਂ ਪ੍ਰਧਾਨ ਮੰਤਰੀਆਂ ਨੇ ਜਾਰੀ ਰੱਖਿਆ। ਭਾਜਪਾ ਦੇ ਸੀਨੀਅਰ ਨੇਤਾ ਅਟਲ ਬਿਹਾਰੀ ਵਾਜਪੇਈ ਨੇ ਵੀ ਪ੍ਰਧਾਨ ਮੰਤਰੀ ਰਹਿਣ ਦੌਰਾਨ ਇਫਤਾਰ ਦਿੱਤਾ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਤਿੰਨ ਸਾਲ ਦੇ ਕਾਰਜਕਾਲ 'ਚ ਰਾਮਜਾਨ 'ਚ ਇਫਤਾਰ ਨਹੀਂ ਦਿੱਤਾ। ਕਈ ਹੋਰ ਭਾਜਪਾ ਨੇਤਾ ਅਤੇ ਮੰਤਰੀ ਵੀ ਇਫਤਾਰ ਦੀ ਦਾਵਤ ਦੇਣ ਤੋਂ ਬਚਦੇ ਰਹੇ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਵੀ ਅਜੇ ਤੱਕ ਇਫਤਾਰ ਦੀ ਦਾਵਤ ਨਹੀਂ ਦਿੱਤੀ ਹੈ।
ਵਾਹਨ ਦਰਖੱਤ ਨਾਲ ਟਕਰਾਇਆ, ਵਪਾਰੀ ਦੀ ਮੌਤ
NEXT STORY