ਨਵੀਂ ਦਿੱਲੀ– ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਪਾਰਟੀ ਨੂੰ ਆਪਣੀ ਕਾਰਜਯੋਜਨਾ ਸੌਂਪ ਦਿੱਤੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਪੀ. ਕੇ. ਮੋਦੀ-ਸ਼ਾਹ ਦੀ ਜੋੜੀ ਨੂੰ ਉਨ੍ਹਾਂ ਦੇ ਗ੍ਰਹਿ ਸੂਬੇ ’ਚ ਹੈਰਾਨ ਕਰਨਾ ਚਾਹੁੰਦੇ ਹਨ। ਚੋਣ ਰਣਨੀਤੀਕਾਰ ਪੀ. ਕੇ. 2012 ’ਚ ਗੁਜਰਾਤ ਤੋਂ ਪਾਰੀ ਸ਼ੁਰੂ ਕਰ ਕੇ 2014 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕੰਮ ਕਰਨ ਤੋਂ ਬਾਅਦ 2022 ’ਚ ਫਿਰ ਗੁਜਰਾਤ ਪਰਤਣਾ ਚਾਹੁੰਦੇ ਹਨ। ਗੁਜਰਾਤ ’ਚ ਨਵੰਬਰ 2022 ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਪੀ. ਕੇ. ਚਾਹੁੰਦੇ ਹਨ ਕਿ ਕਾਂਗਰਸ ਉੱਥੇ ਖੁਦ ਨੂੰ ਵੱਡੀ ਜੰਗ ਲਈ ਤਿਆਰ ਕਰੇ। ਕਾਂਗਰਸ ਲਈ ਉੱਤਰ ਪ੍ਰਦੇਸ਼ ’ਚ ਗੁਆਉਣ ਲਈ ਕੁਝ ਨਹੀਂ ਹੈ। ਪੰਜਾਬ ’ਚ ਪਾਰਟੀ ’ਚ ਕਲੇਸ਼ ਚੱਲ ਰਿਹਾ ਹੈ।
ਪੀ. ਕੇ. ਨਾ ਗੋਆ ਤੋਂ ਤੇ ਨਾ ਹੀ ਉਤਰਾਖੰਡ ਜਾਂ ਮਣੀਪੁਰ ਤੋਂ ਆਪਣੀ ਖੇਡ ਸ਼ੁਰੂ ਕਰਨ ਦੇ ਇੱਛੁਕ ਹਨ। ਪ੍ਰਸ਼ਾਂਤ ਕਿਸ਼ੋਰ ਨੇ ਗੁਜਰਾਤ ਲਈ ਰਣਨੀਤਿਕ ਯੋਜਨਾ ਬਣਾਈ ਹੈ ਜਿੱਥੇ ਕਾਂਗਰਸ 2 ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਸੱਤਾ ਤੋਂ ਬਾਹਰ ਹੈ। ਦੱਸਿਆ ਗਿਆ ਹੈ ਕਿ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਪਿੱਛਲੀ ਬੈਠਕ ’ਚ ਸੋਨੀਆ ਗਾਂਧੀ ਨੇ ਉਨ੍ਹਾਂ ਦੀ ਗੁਜਰਾਤ ਯੋਜਨਾ ’ਚ ਰੁਚੀ ਵਿਖਾਈ ਹੈ। ਗੁਜਰਾਤ ’ਚ ਸਿੱਧੀ ਲੜਾਈ ਕਾਂਗਰਸ ਅਤੇ ਭਾਜਪਾ ’ਚ ਹੈ ਅਤੇ ਕੋਵਿਡ ਦਾ ਸਹੀ ਤਰ੍ਹਾਂ ਪ੍ਰਬੰਧਨ ਨਾ ਕਰਨ ਦੇ ਕਾਰਨ ਜ਼ਮੀਨੀ ਹਾਲਾਤ ਭਾਜਪਾ ਦੇ ਅਨੁਕੂਲ ਨਹੀਂ ਹਨ। ਕਾਂਗਰਸ ਦਾ ਆਧਾਰ ਮਜ਼ਬੂਤ ਹੈ, ਸੰਗਠਨਾਤਮਕ ਢਾਂਚਾ ਵਿਖਾਈ ਪੈਂਦਾ ਹੈ ਅਤੇ 2017 ’ਚ ਉਹ ਭਾਜਪਾ ਨੂੰ 2 ਅੰਕਾਂ ਤੱਕ ਰੋਕ ਸਕਣ ’ਚ ਸਮਰੱਥ ਹੋਈ ਸੀ। ਸਮਝਿਆ ਜਾਂਦਾ ਹੈ ਕਿ ਪੀ. ਕੇ. ਤੋਂ ਹੋਰ ਜਾਣਕਾਰੀ ਮਿਲਣ ਤੋਂ ਬਾਅਦ ਸੋਨੀਆ ਗਾਂਧੀ ਗੁਜਰਾਤ ਕਾਂਗਰਸ ਨੂੰ ਨਵੀਂ ਟੀਮ ਦੇ ਸਕਦੀ ਹੈ।
ਜੰਮੂ ਪੁਲਸ ਨੇ ਸਰਹੱਦੀ ਇਲਾਕੇ 'ਚ IED ਸਮੱਗਰੀ ਲਿਜਾ ਰਹੇ ਡਰੋਨ ਨੂੰ ਸੁੱਟਿਆ
NEXT STORY