ਨੈਸ਼ਨਲ ਡੈਸਕ- ਬਿਹਾਰ ਵਿਧਾਨ ਸਭਾ ਚੋਣਾਂ 2025 ਦੇ ਨਤੀਜਿਆਂ ਨੇ ਪੂਰੇ ਦੇਸ਼ ਦਾ ਧਿਆਨ ਖਿੱਚਿਆ ਹੋਇਆ ਹੈ। ਇਨ੍ਹਾਂ ਚੋਣਾਂ ਵਿੱਚ ਪਹਿਲੀ ਵਾਰ ਪ੍ਰਸ਼ਾਂਤ ਕਿਸ਼ੋਰ ਦੀ ਅਗਵਾਈ ਵਾਲੀ ਜਨ ਸੁਰਾਜ ਪਾਰਟੀ ਨੇ 200 ਤੋਂ ਵੱਧ ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਸਨ। ਉਨ੍ਹਾਂ ਨੇ ਚੋਣ ਰੈਲੀ ਦੌਰਾਨ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ ਚੋਣਾਂ 'ਚ ਜਾਂ ਤਾਂ 10 ਸੀਟਾਂ 'ਤੇ ਸਿਮਟ ਜਾਏਗੀ ਜਾਂ ਫ਼ਿਰ ਉਹ 150 ਸੀਟਾਂ ਹਾਸਲ ਕਰੇਗੀ।
ਪਰ ਅੱਜ ਦੇ ਨਤੀਜੇ ਉਨ੍ਹਾਂ ਦੇ ਲਈ ਕੁਝ ਖ਼ਾਸ ਨਹੀਂ ਰਹੇ। ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਜਨ ਸੁਰਾਜ ਪਾਰਟੀ ਦਾ ਵੋਟ ਫ਼ੀਸਦੀ ਵੀ ਸਾਹਮਣੇ ਨਹੀਂ ਆਇਆ ਹੈ, ਜਿਸ ਕਾਰਨ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਪਾਰਟੀ ਨੂੰ ਅਸਲ ਵਿੱਚ ਕਿੰਨੀਆਂ ਵੋਟਾਂ ਮਿਲੀਆਂ ਹਨ।
ਇਹ ਮਾਮਲਾ ਇਸ ਕਾਰਨ ਵੀ ਦਿਲਚਸਪ ਬਣ ਗਿਆ ਹੈ ਕਿਉਂਕਿ ਕਈ ਛੋਟੀਆਂ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਦਾ ਪ੍ਰਦਰਸ਼ਨ ECI ਦੀ ਵੈੱਬਸਾਈਟ 'ਤੇ ਦਿਖਾਈ ਦੇ ਰਿਹਾ ਹੈ। ਅੰਕੜਿਆਂ ਮੁਤਾਬਕ, 'ਨੋਟਾ' (NOTA), ਜੋ ਕਿ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਾ ਕਰਨ ਦੀ ਸੂਰਤ ਵਿੱਚ ਪਾਇਆ ਜਾਂਦਾ ਹੈ, ਦਾ ਵੋਟ ਫ਼ੀਸਦੀ 1.87 ਰਿਹਾ। ਮੰਨਿਆ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਜਨ ਸੁਰਾਜ ਪਾਰਟੀ ਦੇ ਵੋਟਾਂ ਦੇ ਅੰਕੜਿਆਂ ਨੂੰ ਫਿਲਹਾਲ ਹੋਰ ਪਾਰਟੀਆਂ ਦੀ ਸ਼੍ਰੇਣੀ ਵਿੱਚ ਦਿਖਾ ਰਿਹਾ ਹੈ।

ਹੁਣ ਤੱਕ ਦੀ ਗਿਣਤੀ 'ਚ ਵੋਟ ਫ਼ੀਸਦੀ ਦੇ ਮਾਮਲੇ ਵਿੱਚ ਰਾਸ਼ਟਰੀ ਜਨਤਾ ਦਲ (RJD) ਸਭ ਤੋਂ ਅੱਗੇ ਹੈ, ਜਿਸ ਨੂੰ 23.11 ਫੀਸਦੀ ਤੋਂ ਵੱਧ ਵੋਟਾਂ ਮਿਲੀਆਂ ਹਨ। ਇਸ ਤੋਂ ਇਲਾਵਾ, ਭਾਜਪਾ ਨੂੰ 21.32 ਫੀਸਦੀ ਅਤੇ ਜੇ.ਡੀ.ਯੂ. ਨੂੰ 18.87 ਫੀਸਦੀ ਵੋਟ ਮਿਲੇ ਹਨ। ਇਸ ਤੋਂ ਬਾਅਦ ਕਾਂਗਰਸ ਨੂੰ 8.16 ਵੋਟਾਂ ਪਈਆਂ, ਜਦਕਿ ਹੋਰ ਪਾਰਟੀਆਂ (Other) ਨੂੰ ਹੁਣ ਤੱਕ 13 ਫ਼ੀਸਦੀ ਤੋਂ ਵੱਧ ਵੋਟਾਂ ਪੈ ਚੁੱਕੀਆਂ ਹਨ।
ਇਸ ਤਰ੍ਹਾਂ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਹੋਰ ਵੀ ਔਖ਼ਾ ਹੋ ਗਿਆ ਹੈ ਕਿ ਆਖ਼ਿਰ ਜਨ ਸੁਰਾਜ ਨੂੰ ਕਿੰਨੀਆਂ ਵੋਟਾਂ ਪਈਆਂ ਹਨ। ਇਸ ਰਾਜਨੀਤਿਕ ਮਾਹੌਲ ਵਿੱਚ, ਜਨ ਸੁਰਾਜ ਵਰਗੀ ਵੱਡੀ ਗਿਣਤੀ ਵਿੱਚ ਸੀਟਾਂ 'ਤੇ ਚੋਣ ਲੜਨ ਵਾਲੀ ਪਾਰਟੀ ਦੇ ਵੋਟ ਸ਼ੇਅਰ ਦਾ ਸਾਹਮਣੇ ਨਾ ਆਉਣਾ ਇੱਕ ਵੱਡਾ ਰਾਜ਼ ਬਣਿਆ ਹੋਇਆ ਹੈ।
ਦਿੱਲੀ-NCR 'ਚ ਪ੍ਰਦੂਸ਼ਣ ਨੂੰ ਲੈ ਕੇ ਸਬੰਧੀ ਸੁਪਰੀਮ ਕੋਰਟ ਦਾ ਵੱਡਾ ਬਿਆਨ: 'ਮਾਸਕ ਨੂੰ ਕਿਹਾ ਬੇਅਸਰ'
NEXT STORY