ਦੇਵਰੀਆ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੇ ਰੂਦਰਪੁਰ ਕੋਤਵਾਲੀ ਖੇਤਰ 'ਚ ਪਾਣੀ ਮੰਗਣ 'ਤੇ ਪੀ.ਆਰ.ਡੀ. (ਪ੍ਰਾਂਤੀਯ ਰੱਖਿਅਕ ਦਲ) ਦੇ 2 ਜਵਾਨਾਂ ਵਲੋਂ ਇਕ ਦਿਵਿਆਂਗ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਐੱਫ.ਆਈ.ਆਰ. ਦਰਜ ਕਰ ਕੇ ਜਵਾਨਾਂ ਦੀ ਸੇਵਾ ਖ਼ਤਮ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਇਸ ਵੀਡੀਓ ਦਾ ਨੋਟਿਸ ਲੈਂਦੇ ਹੋਏ ਪੁਲਸ ਸੁਪਰਡੈਂਟ ਸੰਕਲਪ ਸ਼ਰਮਾ ਨੇ ਭਾਰਤੀ ਦੰਡਾਵਲੀ ਦੀਆਂ ਸੰਬੰਧਤ ਧਾਰਾਵਾਂ 'ਚ ਐੱਫ.ਆਈ.ਆਰ. ਦਰਜ ਕਰਵਾ ਕੇ ਦੋਸ਼ੀ ਜਵਾਨਾਂ ਨੂੰ ਬਰਖ਼ਾਸਤ ਕਰਨ ਦੀ ਸਿਫ਼ਾਰਿਸ਼ ਕੀਤੀ ਹੈ।
ਪੁਲਸ ਸੁਪਰਡੈਂਟ ਨੇ ਐਤਵਾਰ ਨੂੰ ਦੱਸਿਆ ਕਿ ਮਰਕੜੀ ਪਿੰਡ ਦਾ ਦਿਵਿਆਂਗ ਸਚਿਨ ਸਿੰਘ (45) ਸ਼ਨੀਵਾਰ ਰਾਤ ਪੂਰਬੀ ਬਾਈਪਾਸ ਸਥਿਤ ਇਕ ਢਾਬੇ 'ਚ ਖਾਣਾ ਖਾ ਕੇ ਵਾਪਸ ਆਪਣੇ ਘਰ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸਿੰਘ ਨੇ ਦੋਸ਼ ਲਗਾਇਆ ਕਿ ਆਦਰਸ਼ ਚੌਰਾਹਾ 'ਤੇ ਡਿਊਟੀ 'ਤੇ ਤਾਇਨਾਤ ਪੀ.ਆਰ.ਡੀ. ਦੇ ਜਵਾਨ ਤੋਂ ਜਦੋਂ ਉਸ ਨੇ ਪਾਣੀ ਮੰਗਿਆ, ਉਦੋਂ ਉਨ੍ਹਾਂ ਨੇ ਉਸ ਨੂੰ ਪਾਣੀ ਨਹੀਂ ਦਿੱਤਾ ਸਗੋਂ ਉਸ ਦੀ ਕੁੱਟਮਾਰ ਕਰ ਦਿੱਤੀ ਗਈ। ਸਿੰਘ ਨੇ ਦੱਸਿਆ ਕਿ ਪੁਲਸ ਨੇ ਪੀੜਤ ਦੀ ਸ਼ਿਕਾਇਤ ਦੇ ਆਧਾਰ 'ਤੇ ਪਹਿਲੀ ਨਜ਼ਰ ਦੋਸ਼ੀ ਪਾਏ ਜਾਣ 'ਤੇ ਪੀ.ਆਰ.ਡੀ. ਦੇ ਜਵਾਨ ਅਭਿਸ਼ੇਕ ਸਿੰਘ ਅਤੇ ਰਾਜੇਂਦਰ ਮਣੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਇਸ ਸੰਬੰਧ 'ਚ ਜ਼ਰੂਰੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉੱਤਰ ਪ੍ਰਦੇਸ਼, ਬਿਹਾਰ ਅਤੇ ਆਂਧਰਾ ਪ੍ਰਦੇਸ਼ ਤੋਂ ਹੁੰਦੀ ਹੈ ਸਭ ਤੋਂ ਜ਼ਿਆਦਾ ਬਾਲ ਤਸਕਰੀ, ਪੜ੍ਹੋ ਹੈਰਾਨ ਕਰਦੀ ਰਿਪੋਰਟ
NEXT STORY